ਪਿੰਡ ਨੌਰੰਗ ਕੇ ਸਿਆਲ ਦੇ 25 ਪਰਿਵਾਰ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ

ਫਿਰੋਜ਼ਪੁਰ, 8 ਮਾਰਚ 2025 ( ਸੁਖਵਿੰਦਰ ਸਿੰਘ ):- ਵਿਧਾਇਕ ਫਿਰੋਜ਼ਪੁਰ ਦਿਹਾਤੀ ਐਡਵੋਕੇਟ ਰਜਨੀਸ਼ ਦਹੀਯਾ ਦੀ ਅਗਵਾਈ ਵਿੱਚ ਪਿੰਡ ਨੋਰੰਕੇ ਸਿਆਲ ਦੇ 25 ਪਰਿਵਾਰ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ।
ਇਸ ਮੌਕੇ ਵਿਧਾਇਕ ਸ਼੍ਰੀ ਰਜਨੀਸ਼ ਦਹੀਯਾ ਨੇ ਉਨਾਂ ਦਾ ਆਮ ਆਦਮੀ ਪਾਰਟੀ ਵਿੱਚ ਆਉਣ ਤੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੇ ਭਲੇ ਲਈ ਲਗਾਤਾਰ ਕਾਰਜਸ਼ੀਲ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਵੱਲੋਂ ਲਗਾਤਾਰ ਲੋਕ ਭਲਾਈ ਹਿੱਤ ਕੰਮ ਕੀਤੇ ਜਾ ਰਹੇ ਹਨ। ਲੋਕਾਂ ਨੂੰ ਮੁਢਲੀਆਂ ਸਹੁਲਤਾਂ ਮੁਹੱਈਆ ਕਰਵਾਉਣ ਵਿਚ ਪੰਜਾਬ ਸਰਕਾਰ ਲਗਾਤਾਰ ਵਚਨਬੱਧ ਹੈ।
ਇਸ ਮੌਕੇ ਇਸ ਮੌਕੇ ਗੁਰਮੀਤ ਕੌਰ ਸਰਪੰਚ, ਬਲਵੰਤ ਸਿੰਘ ਖਾਲਸਾ, ਬਲਦੇਵ ਸਿੰਘ, ਮਲਕੀਤ ਸਿੰਘ ਮੈਂਬਰ, ਗੁਰਦੇਵ ਸਿੰਘ ਮੈਂਬਰ, ਗੁਰਬਖਸ਼ ਸਿੰਘ ਮੈਂਬਰ, ਬਾਊ ਮੈਂਬਰ (ਸਾਬਕਾ), ਅਮਰੀਕ ਸਿੰਘ ਮੈਂਬਰ, ਗੁਰਨਾਮ ਸਿੰਘ, ਬਲਵੀਰ ਸਿੰਘ ਸਹੋਤਾ, ਬਲੀ ਸਿੰਘ ਸੰਧੂ, ਗੁਰਵਿੰਦਰ ਸਿੰਘ, ਅਵਤਾਰ ਸਿੰਘ ਗੋਗਾ, ਮੇਜਰ ਸਿੰਘ ਸੰਧੂ, ਰਣਜੀਤ ਸਿੰਘ, ਮਲਵਿੰਦਰ ਸਿੰਘ ਬਿੱਟੂ, ਰਾਜਵਿੰਦਰ ਸਿੰਘ ਰਾਜੂ, ਗੁਰਪ੍ਰੀਤ ਸਿੰਘ, ਤਿਲਕਰਾਜ ਸਿੰਘ, ਤ੍ਰਲੋਕ ਸਿੰਘ, ਦੇਸਰਾਜ, ਪਰਵਿੰਦਰ ਸਿੰਘ ਲੱਭੂ, ਜਤਿੰਦਰ ਸਿੰਘ ਬਾਬਾ ਕਾਲਾ, ਸਰਵੇਸ਼ ਗਿਰੀ, ਦਵਿੰਦਰ ਸ਼ਿੰਦਾ, ਗੁਰਮੀਤ ਸਿੰਘ ਫੌਜੀ, ਡਾਕਟਰ ਕਸ਼ਮੀਰ ਸਿੰਘ ਆਦਿ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਨਿਜੀ ਸਕੱਤਰ ਰੋਬੀ ਸੰਧੂ, ਸ਼ਾਮ ਸਿੰਘ ਮੁੱਦਕਾ, ਮਨਦੀਪ ਪਿਆਰੇਆਣਾ, ਮਨੀ ਸੰਧੂ, ਹਰਭਗਵਾਨ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ
Latest News
