ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਵੇਗੀ
Chandigarh,23 NOV,2024,(Azad Soch News):- ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ (Four Assembly Constituencies) ਵਿਚ 20 ਨਵੰਬਰ ਨੂੰ ਪਈਆਂ ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਵੇਗੀ,ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ ਅਤੇ ਰੁਝਾਨ 8.30 ਵਜੇ ਅਤੇ ਪਹਿਲਾ ਨਤੀਜਾ 9.30 ਵਜੇ ਆ ਸਕਦਾ ਹੈ,ਸਖ਼ਤ ਸੁਰੱਖਿਆ ਤਹਿਤ ਗਿਣਤੀ ਕੇਂਦਰਾਂ ਵਿਚ ਪੈਰਾ ਮਿਲਟਰੀ ਫ਼ੋਰਸ (Para Military Force) ਅਤੇ ਕੇਂਦਰਾਂ ਦੇ ਆਲੇ-ਦੁਆਲੇ ਸੂਬਾ ਪੁਲਿਸ (Police) ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ,ਗਿੱਦੜਬਾਹਾ ਹਲਕੇ ਵਿਚ ਪੰਜਾਬ ਕਾਂਗਰਸ (Punjab Congress) ਦੇ ਪ੍ਰਧਾਨ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ (ਕਾਂਗਰਸ), ਸਵਰਗੀ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਸਿੰਘ ਬਾਦਲ (ਭਾਜਪਾ) ਅਤੇ ਸਾਬਕਾ ਅਕਾਲੀ ਡਿੰਪੀ ਢਿੱਲੋਂ (ਆਪ) ਵਿਚਕਾਰ ਦਿਲਚਸਪ ਮੁਕਾਬਲਾ ਹੈ। ਬਰਨਾਲਾ ਵਿਚ ‘ਆਪ’ ਦੇ ਹਰਿੰਦਰ ਸਿੰਘ ਧਾਲੀਵਾਲ, ਕਾਂਗਰਸ ਕਾਲਾ ਢਿਲੋਂ ਅਤੇ ਭਾਜਪਾ ਦੇ ਕੇਵਲ ਢਿੱਲੋਂ ਦਰਮਿਆਨ ਵੀ ਤਕੜੀ ਟੱਕਰ ਹੈ। ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਵਿਚ ਕਾਂਗਰਸ ਆਗੂ ਤੇ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਰੰਧਾਵਾ (ਕਾਂਗਰਸ), ਗੁਰਦੀਪ ਸਿੰਘ ਰੰਧਾਵਾ (ਆਪ) ਤੇ ਰਵੀਕਰਨ ਸਿੰਘ ਕਾਹਲੋਂ (ਭਾਜਪਾ) ਵਿਚਕਾਰ ਮੁਕਾਬਲਾ ਹੈ,ਚੱਬੇਵਾਲ ਵਿਚ ਸਾਂਸਦ ਰਾਜ ਕੁਮਾਰ ਚੱਬੇਵਾਲ ਦੇ ਬੇਟੇ ਇਸ਼ਾਂਕ (ਆਪ), ਰਣਜੀਤ ਕੁਮਾਰ (ਕਾਂਗਰਸ) ਅਤੇ ਸੋਹਣ ਸਿੰਘ ਠੰਡਲ (ਭਾਜਪਾ) ਦਰਮਿਆਨ ਤਿਕੋਣਾ ਮੁਕਾਬਲਾ ਹੈ,ਇਨ੍ਹਾਂ ਚੋਣਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸੈਮੀ ਫ਼ਾਈਨਲ ਮੰਨਿਆ ਜਾ ਰਿਹਾ ਹੈ।