ਹੁਸ਼ਿਆਰਪੁਰ ਦੇ ਮਨਸੂਰਪੁਰਾ ਵਿੱਚ ਹੌਲਦਾਰ ਨੂੰ ਗੋਲ਼ੀ ਮਾਰ ਕੇ ਫ਼ਰਾਰ ਹੋਏ ਗੈਂਗਸਟਰ 'ਤੇ ਪੁਲਿਸ ਨੇ ਇਨਾਮ ਰੱਖਿਆ

Hoshiarpur,17 March,2024,(Azad Soch News):- ਹੁਸ਼ਿਆਰਪੁਰ ਦੇ ਮਨਸੂਰਪੁਰਾ ਵਿੱਚ ਸੀਆਈਏ ਸਟਾਫ (CIA Staff) ਦੇ ਹੌਲਦਾਰ ਅੰਮ੍ਰਿਤਪਾਲ ਸਿੰਘ (Hauldar Amritpal Singh) ਨੂੰ ਗੋਲ਼ੀ ਮਾਰ ਕੇ ਫ਼ਰਾਰ ਹੋਏ ਗੈਂਗਸਟਰ ਸੁਖਵਿੰਦਰ ਸਿੰਘ ਰਾਣਾ ਮਾਨਸੂਰਪੁਰੀਆ ਨੂੰ ਹੁਸ਼ਿਆਰਪੁਰ ਪੁਲਿਸ (Hoshiarpur Police) ਨੇ ਲੋੜੀਂਦਾ ਮੁਲਜ਼ਮ ਐਲਾਨ ਕੇ ਉਸ ਉਪਰ 25 ਹਜ਼ਾਰ ਦਾ ਇਨਾਮ ਰੱਖਿਆ ਹੈ,ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਣ ਦਾ ਐਲਾਨ ਕੀਤਾ ਗਿਆ ਹੈ,ਪੁਲਿਸ ਨੇ ਜਾਣਕਾਰੀ ਦਿੱਤੀ ਹੈ,ਕਿ ਮੁਲਜ਼ਮ ਰਾਣਾ ਨੇ ਚਿੱਟਾ ਕੁੜਤਾ ਪਜ਼ਾਮਾ ਪਾਇਆ ਹੋਇਆ ਹੈ, ਉਸ ਦੀ ਹਲਕੀ ਦਾੜ੍ਹੀ ਹੈ ਅਤੇ ਉਹ ਗੱਗੜ ਪਿੰਡ ਦੇ ਨੇੜੇ ਜਾਂ ਹੋਰ ਨੇੜਲੇ ਪਿੰਡ ਵਿੱਚ ਮੌਜੂਦ ਹੋ ਸਕਦਾ ਹੈ,ਉਸ ਦੀ ਜਾਣਕਾਰੀ ਮਿਲਣ ਉਤੇ ਪੁਲਿਸ ਕੰਟਰੋਲ ਰੂਮ (Police Control Room) +91 75290 30100 ਜਾਂ ਮੁਕੇਰੀਆਂ ਦੇ ਐਸਐਚਓ ਦੇ ਮੋਬਾਈਲ +91 81949 70081 ਉਤੇ ਸੰਪਰਕ ਕੀਤਾ ਜਾ ਸਕਦਾ ਹੈ।
ਡੀਐਸਪੀ (DSP) ਨੇ ਦੱਸਿਆ ਕਿ ਇਸ ਮਾਮਲੇ ਵਿੱਚ ਵੱਖਰੀ ਐਫਆਈਆਰ ਦਰਜ ਕੀਤੀ ਜਾ ਰਹੀ ਹੈ,ਜਿਸ ਵਿੱਚ ਆਈਪੀਸੀ ਦੀ ਧਾਰਾ 302 ਅਤੇ ਅਸਲਾ ਐਕਟ ਸਮੇਤ ਕਈ ਧਾਰਾਵਾਂ ਜੋੜੀਆਂ ਜਾ ਰਹੀਆਂ ਹਨ,ਜਾਣਕਾਰੀ ਮੁਤਾਬਕ ਗੈਂਗਸਟਰ ਰਾਣਾ ਮੂਲ ਰੂਪ ਤੋਂ ਮੁਕੇਰੀਆ ਦੇ ਪਿੰਡ ਮਨਸੂਰਪੁਰ ਦਾ ਰਹਿਣ ਵਾਲਾ ਹੈ,ਇਹ ਮੁਕਾਬਲਾ ਮਨਸੂਰਪੁਰ ਦੇ ਨਾਲ ਲੱਗਦੇ ਪਿੰਡ ਮਹਿਕਪੁਰ ਨੇੜੇ ਹੋਇਆ,ਪੁਲਿਸ ਮੁਤਾਬਕ ਇਸ ਗੈਂਗਸਟਰ ਖ਼ਿਲਾਫ਼ ਹੁਸ਼ਿਆਰਪੁਰ (Hoshiarpur) ਵਿੱਚ ਪਹਿਲਾਂ ਵੀ ਹਥਿਆਰਾਂ ਦੀ ਤਸਕਰੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਹਨ,ਅੱਜ ਸਵੇਰੇ ਹੁਸ਼ਿਆਰਪੁਰ ਦੇ ਮੁਕੇਰੀਆਂ ਦੇ ਪਿੰਡ ਮਨਸੂਰਪੁਰ 'ਚ ਪੁਲਿਸ ਦੀ ਟੀਮ ਛਾਪੇਮਾਰੀ ਕਰਨ ਗਈ ਸੀ,ਇਸ ਦੌਰਾਨ ਮੁਲਜ਼ਮ ਨੇ ਪੁਲਿਸ ਉਪਰ ਫਾਇਰਿੰਗ (Firing) ਕਰ ਦਿੱਤੀ,ਗੋਲੀ ਲੱਗਣ ਨਾਲ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ,ਗੈਂਗਸਟਰ ਵੱਲੋਂ ਕੀਤੀ ਗਈ ਫਾਇਰਿੰਗ (Firing) ਵਿੱਚ ਇੱਕ ਗੋਲੀ ਲੱਗਣ ਨਾਲ ਸੀਆਈਏ ਸਟਾਫ (CIA Staff) ਦੇ ਮੁਲਾਜ਼ਮ ਦੀ ਮੌਤ ਹੋ ਗਈ ਹੈ,ਇਸ ਦੌਰਾਨ ਜ਼ਖ਼ਮੀ ਹੋਇਆ ਗੈਂਗਸਟਰ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ ਹੈ।
Related Posts
Latest News
