ਪਟਿਆਲਾ 'ਚ ਵਿਆਹੁਤਾ ਨੇ ਕੀਤੀ ਫਾਹਾ ਲੈ ਕੇ ਖ਼ੁਦਕੁਸ਼ੀ,2 ਸਾਲ ਪਹਿਲਾਂ ਹੋਇਆ ਸੀ ਵਿਆਹ

Patiala,21 March,2024,(Azad Soch News):- ਪਟਿਆਲਾ ਦੇ ਰਣਜੀਤ ਨਗਰ (Ranjit Nagar) ਇਲਾਕੇ ਵਿਚ ਇਕ ਵਿਆਹੁਤਾ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ,ਮ੍ਰਿਤਕਾ ਦੀ ਪਛਾਣ ਤਮੰਨਾ ਵਜੋਂ ਹੋਈ ਹੈ,ਜਿਸ ਨੇ ਦੇਰ ਰਾਤ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ,ਪੁਲਿਸ (Police) ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿਤੀ,ਮ੍ਰਿਤਕ ਦੀ ਮਾਂ ਭਾਰਤੀ ਸ਼ਰਮਾ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ ਦੋ ਸਾਲ ਪਹਿਲਾਂ ਇਕ ਨੌਜਵਾਨ ਨਾਲ ਹੋਇਆ ਸੀ,ਅਤੇ ਵਿਆਹ ਤੋਂ ਬਾਅਦ ਉਸ ਦੀ 10 ਮਹੀਨੇ ਦੀ ਬੇਟੀ ਵੀ ਹੈ,ਭਾਰਤੀ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਜੇਠ ਨੂੰ ਇਸ ਅੰਤਰਜਾਤੀ ਵਿਆਹ 'ਤੇ ਇਤਰਾਜ਼ ਸੀ ਅਤੇ ਉਹ ਉਸ ਦੀ ਲੜਕੀ ਨੂੰ ਅਕਸਰ ਧਮਕੀਆਂ ਦਿੰਦੇ ਰਹਿੰਦੇ ਸਨ,ਧੀ ਦੇ ਪਤੀ ਨਾਲ ਵੀ ਕਈ ਵਾਰ ਦੁਰਵਿਹਾਰ ਕੀਤਾ,ਅਜਿਹੇ 'ਚ ਭਾਰਤੀ ਸ਼ਰਮਾ ਦੇ ਪਰਿਵਾਰ ਵਾਲੇ ਵੀ ਘਰ 'ਚ ਝਗੜਾ ਕਰਨ ਲੱਗੇ,ਭਾਰਤੀ ਸ਼ਰਮਾ ਨੇ ਦੱਸਿਆ ਕਿ ਜੇਠ ਨਾਲ ਲੜਾਈ ਵਿਚ ਧੀ ਖ਼ਿਲਾਫ਼ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ,ਇਸ ਕਾਰਨ ਉਹ ਪ੍ਰੇਸ਼ਾਨ ਰਹਿਣ ਲੱਗੀ ਅਤੇ ਬੁੱਧਵਾਰ ਰਾਤ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ,ਲੜਕੀ ਦੇ ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਲੜਕੀ ਦਾ ਚਾਚਾ ਅੰਤਰਜਾਤੀ ਵਿਆਹ ਕਰਕੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਸੀ,ਪੁਲਿਸ (Police) ਵਿੱਚ ਬਿਆਨ ਦਰਜ ਕਰਵਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Related Posts
Latest News
.jpeg)