ਵਿਧਾਇਕ ਸ਼ੈਰੀ ਕਲਸੀ ਦੀ ਮੌਜੂਦਗੀ ਵਿੱਚ ਮਾਰਕਿਟ ਕਮੇਟੀ ਬਟਾਲਾ ਦੇ ਨਵ-ਨਿਯੁਕਤ ਚੇਅਰਮੈਨ ਮਾਨਿਕ ਮਹਿਤਾ ਦੀ ਤਾਜ਼ਪੋਸ਼ੀ ਸਮਾਗਮ ਨੇ ਧਾਰਿਆ ਰੈਲੀ ਦਾ ਰੂਪ

ਵਿਧਾਇਕ ਸ਼ੈਰੀ ਕਲਸੀ ਦੀ ਮੌਜੂਦਗੀ ਵਿੱਚ ਮਾਰਕਿਟ ਕਮੇਟੀ ਬਟਾਲਾ ਦੇ ਨਵ-ਨਿਯੁਕਤ ਚੇਅਰਮੈਨ ਮਾਨਿਕ ਮਹਿਤਾ ਦੀ ਤਾਜ਼ਪੋਸ਼ੀ ਸਮਾਗਮ ਨੇ ਧਾਰਿਆ ਰੈਲੀ ਦਾ ਰੂਪ

 

ਬਟਾਲਾ, 29 ਮਾਰਚ  (  ) ਬਟਾਲਾ ਦੇ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਮੌਜੂਦਗੀ ਵਿੱਚ ਮਾਰਕਿਟ ਕਮੇਟੀ ਬਟਾਲਾ ਦੇ ਨਵ-ਨਿਯੁਕਤ ਚੇਅਰਮੈਨ ਮਾਨਿਕ ਮਹਿਤਾ ਨੇ ਅਹੁਦਾ ਸੰਭਾਲਿਆ। ਅੱਜ ਇਸ ਮੌਕੇ ਕਰਵਾਏ ਤਾਜਪੋਸ਼ੀ ਸਮਾਗਮ ਨੇ ਇੱਕ ਵੱਡੀ ਰੈਲੀ ਦਾ ਰੂਪ ਧਾਰ ਲਿਆ ਤੇ ਪਾਰਟੀ ਦੇ ਵਲੰਟੀਅਰਾਂਪੰਚਾਂ-ਸਰਪੰਚਾਂਵਰਕਰਾਂ ਤੇ ਆਗੂਆਂ ਤੇ ਬਟਾਲਾ ਸ਼ਹਿਰ ਦੀਆਂ ਵੱਖ-ਵੱਖ ਸਖਸ਼ੀਅਤਾਂ ਨੇ ਸਮਾਗਮ ਵਿੱਚ ਪੂਰੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਇਸ ਮੌਕੇ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ ਗਈ।

ਇਸ ਮੌਕੇ ਕਰਵਾਏ ਸਮਾਗਮ ਵਿੱਚ ਵਿਧਾਇਕ ਸ਼ੈਰੀ ਕਲਸੀ ਨੇ ਨਵ ਨਿਯੁਕਤ ਚੇਅਰਮੈਨ ਮਾਨਿਕ ਮਹਿਤਾ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਅਤੇ ਪਾਰਟੀ ਵਿੱਚ ਇਮਾਨਦਾਰੀਮਿਹਨਤ ਅਤੇ ਵਫਾਦਾਰੀ ਨਾਲ ਕੰਮ ਕਰਨ ਵਾਲੇ ਵਲੰਟੀਅਰਾਂ ਨੂੰ ਮਾਣ ਸਤਿਕਾਰ ਦੇ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਪਾਰਟੀ ਵਲੰਟੀਅਰਾਂ ਨੂੰ ਉਨ੍ਹਾਂ ਦੀ ਮਿਹਨਤ ਅਤੇ ਲਗਨ ਅਨੁਸਾਰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।

ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਅੰਦਰ ਵਿਕਾਸ ਕਾਰਜਾਂ ਵਿੱਚ ਹੋਰ ਤੇਜ਼ੀ ਅਤੇ ਲੋਕ ਭਲਾਈ ਸਕੀਮਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ ਵਿੱਚ ਹਰੇਕ ਵਰਗ ਦੇ ਹਿੱਤ ਵਿੱਚ ਵੱਡੇ ਐਲਾਨ ਕੀਤੇ ਗਏ ਹਨਜਿਸ ਨਾਲ ਲੋਕਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ। ਬਜਟ ਵਿੱਚ ਸਿਹਤਸਿੱਖਿਆ,ਉਦਯੋਗਖੇਤੀਬਾੜੀ ਅਤੇ ਬਿਜਲੀ ਆਦਿ ਖੇਤਰਾਂ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਵਿਸ਼ੇਸ਼ ਕਦਮ ਉਠਾਏ ਗਏ ਹਨ।

ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵੱਖ-ਵੱਖ ਖੇਤਰਾਂ ਵਿੱਚ ਲੋਕਹਿੱਤ ਵਿੱਚ ਕਾਰਜ ਕੀਤੇ ਹਨ ਅਤੇ ਜੇਕਰ ਇਕੱਲੇ ਬਿਜਲੀ ਦੀ ਗੱਲ ਕਰੀਏ ਤਾਂ ਸਰਕਾਰ ਵਲੋਂ 600 ਯੂਨਿਟ ਬਿਜਲੀ ਮਾਫ ਕੀਤੀ ਗਈ ਹੈ ਅਤੇ 90 ਫੀਸਦ ਘਰਾਂ ਦੇ ਬਿੱਲ ਜ਼ੀਰੋ ਆ ਰਹੇ ਹਨ। ਉਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਅਕਸਰ ਬਿਜਲੀ ਦੀ ਸਪਲਾਈ ਬੰਦ ਰਹਿੰਦੀ ਸੀ ਪਰ ਹੁਣ ਨਿਰਵਿਘਨ ਸੂਬਾ ਵਾਸੀਆਂ ਨੂੰ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ।

ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਦਾ ਮਿਆਰ ਹੋਰ ਉੱਚਾ ਚੁੱਕਣ ਦੇ ਮੰਤਵ ਤਹਿਤ ਸਕੂਲ ਆਫ ਐਂਮੀਨਸ’ ਖੋਲ੍ਹੇ ਗਏ ਹਨ ਅਤੇ ਸੂਬੇ ਭਰ ਅੰਦਰ ਮਾਪੇ-ਵਿਦਿਆਰਥੀਆਂ ਮਿਲਣੀਆਂ ਕਰਵਾਈਆਂ ਗਈਆਂ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਖੁਦ ਸਰਕਾਰੀ ਸਕੂਲਾਂ ਵਿੱਚ ਜਾ ਕੇ ਬੱਚਿਆਂ ਅਤੇ ਮਾਪਿਆਂ ਨੂੰ ਮਿਲੇ ਹਨ।

ਉਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਦਿਆਂ ਉਨਾਂ ਦੀਆਂ ਸੰਪੰਤੀ ਕੁਰਕ ਕੀਤੀਆਂ ਜਾ ਰਹੀਆਂ ਹਨ ਅਤੇ ਨਸ਼ੇ ਵਿਰੁੱਧ ਸਰਕਾਰ ਦੀ ਜ਼ੀਰੋ ਟਾਲਰੈਂਸ ਹੈ। ਉਨਾਂ ਕਿਹਾ ਕਿ ਸੂਬੇ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਸਾਰਿਆਂ ਦੇ ਸਹਿਯੋਗ ਨਾਲ ਸਮਾਜਿਕ ਬੁਰਾਈ ਨਸ਼ੇ ਨੂੰ ਜੜ੍ਹ ਤੋਂ ਖਤਮ ਕੀਤਾ ਜਾਵੇਗਾਜਿਸ ਲਈ ਸਰਕਾਰ ਵਚਨਬੱਧ ਹੈ।

ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਹਲਕੇ ਬਟਾਲਾ ਅੰਦਰ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਕਿਹਾ ਕਿ ਇਤਿਹਾਸਕ ਤੇ ਧਾਰਮਿਕ ਸ਼ਹਿਰ ਬਟਾਲਾ ਅੰਦਰ ਵੱਖ-ਵੱਖ ਵਿਕਾਸ ਕਾਰਜ ਕਰਵਾਏ ਗਏ ਹਨ। ਟਰੈਫਿਕ ਦੀ ਸਮੱਸਿਆ ਤੋਂ ਲੋਕਾਂ ਨੂੰ ਨਿਜਾਤ ਪਾਉਣ ਦੇ ਮੰਤਵ ਨਾਲ ਸੜਕਾਂ ਨੂੰ ਚੋੜਿਆਂ ਕਰਨ ਦੇ ਨਾਲ ਬਿਜਲੀ ਦੇ ਖੰਬਿਆਂ ਨੂੰ ਸੜਕਾਂ ਦੇ ਕਿਨਾਰਿਆਂ ਤੋਂ ਹਟਾਇਆ ਜਾ ਰਿਹਾ ਹੈ। ਸ਼ਹਿਰ ਵਿੱਚ ਖੂਬਸੂਰਤ ਪਾਰਕ ਉਸਾਰਨ ਦੇ ਨਾਲ ਚੌਂਕਾਂ ਨੂੰ ਚੌੜਿਆਂ ਕੀਤਾ ਗਿਆ ਹੈ। ਲੋਕਾਂ ਨੂੰ ਇੱਕ ਛੱਤ ਹੇਠਾਂ ਵੱਖ-ਵੱਖ ਸਰਕਾਰੀ ਸੇਵਾਵਾਂ ਦੇਣ ਦੇ ਮੰਤਵ ਨਾਲ ਨਵਾਂ ਤਹਿਸੀਲ ਕੰਪਲੈਕਸ ਉਸਾਰਿਆ ਜਾ ਰਿਹਾ ਹੈਜਿਸ ਨੂੰ ਬਹੁਤ ਜਲਦ ਲੋਕਾਂ ਦੇ ਸਮਰਪਿਤ ਕੀਤਾ ਜਾ ਰਿਹਾ ਹੈ।

ਇਸ ਮੌਕੇ ਨਵ ਨਿਯੁਕਤ ਚੇਅਰਮੈਨ ਮਾਨਿਕ ਮਹਿਤਾ ਨੇ ਕਿਹਾ ਕਿ ਵਿਧਾਇਕ ਸ਼ੈਰੀ ਕਲਸੀ ਵਲੋਂ ਜੋ ਮੈਨੂੰ ਜ਼ਿੰਮੇਵਾਰੀ ਸੌਂਪੀ ਗਈਉਸਨੂੰ ਪੂਰੀ ਲਗਨ ਤੇ ਮਿਹਨਤ ਨਾਲ ਨਿਭਾਵਾਂਗਾ ਤੇ ਲੋਕ ਹਿੱਤੀ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਕੀਤਾ ਜਾਵੇਗਾ।

ਇਸ ਮੌਕੇ ਸੀਨੀਅਰ ਆਗੂ ਚੇਅਰਮੈਨ ਸੁਖਜਿੰਦਰ ਸਿੰਘਚੇਅਰਮੈਨ ਯਸ਼ਪਾਲ ਚੌਹਾਨਅੰਮ੍ਰਿਤ ਕਲਸੀਸਰਪੰਚ ਤਰੁਣ ਕਲਸੀਸੁਭਾਸ਼ ਮਹਿਤਾਸ੍ਰੀਮਤੀ ਸੁਨੀਤਾ ਰਾਣੀਬਲਬੀਰ ਸਿੰਘ ਬਿੱਟੂ,  ਰਵਨੀਸ਼ ਮਹਿਤਾਵਿਜੇ ਮਹਿਤਾਦਿਨੇਸ਼ ਮਹਿਤਾਪ੍ਰਵੀਨ ਮਹਿਤਾਲੱਖਣ ਜੀਸ੍ਰੀਮਤੀ ਨੇਹਾ ਜੀਚੇਅਰਮੈਨ ਰਾਜੀਵ ਸ਼ਰਮਾਸਾਬਕਾ ਚੇਅਰਮੈਨ ਨਰੇਸ਼ ਗੋਇਲਬਲਵਿੰਦਰ ਸਿੰਘ ਮਿੰਟਾ ਤੇ ਸਤਨਾਮ ਸਿੰਘ ਐਮ.ਸੀਪਿ੍ਰੰਸ ਰੰਧਾਵਾਡਾਇਰੈਕਟਰ ਮਨਜੀਤ ਸਿੰਘ ਭੁੱਲਰਮੈਨੇਜਰ ਅਤਰ ਸਿੰਘਹਰਸੁੱਖਸਿਮਰਨਜੀਤ ਸਿੰਘਪਰਮਜੀਤ ਸਿੰਘਟਰੱਸਟੀ ਸੰਨੀ ਮਸੀਹਵਿੱਕੀ ਚੌਹਾਨਡਾ ਕੇ. ਜੇ ਸਿੰਘਯੂਥ ਆਗੂ ਮਨਦੀਪ ਸਿੰਘ ਗਿੱਲਗੁਰਪ੍ਰੀਤ ਸਿੰਘ ਰਾਜੂਅਵਤਾਰ ਸਿੰਘ ਕਲਸੀਮਾਸਟਰ ਤਿਲਕ ਰਾਜਬੰਟੀ ਟਰੇਂਡਜਆਸ਼ੂ ਗੋਇਲਭੁਪਿੰਦਰ ਸਿੰਘਮਨਜੀਤ ਸਿੰਘ ਬਮਰਾਹਦਲਜੀਤ ਸਿੰਘ ਵਿੱਕੀਮਨਿੰਦਰ ਹਨੀਗੁਰਕ੍ਰਿਪਾਲ ਸਿੰਘਗੁਰਜੀਤ ਸਿੰਘ ਸੁੰਦਰ ਨਗਰਐਡਵੋਕੇਟ ਮਨਜੀਤ ਸਿੰਘਜਸਬੀਰ ਸਿੰਘ ਗਿੱਲਬਿਕਰਮਜੀਤ ਸਿੰਘ ਬਿੱਕਾਟੋਨੀ ਗਿੱਲਵਿਜੈ ਕੁਮਾਰਹਰਪ੍ਰੀਤ ਸਿੰਘ ਹੈਰੀਹੈਪੀ ਸਰਪੰਚਕਰਨ ਸੰਧੂਬਲਜਿੰਦਰ ਸਿੰਘਰਾਜਵਿੰਦਰ ਸਿੰਘ ਰਾਜੂਪਰਦੀਪ ਕੁਮਾਰਰਜਿੰਦਰ ਕੁਮਾਰ ਜੰਬਾਪਵਨ ਕੁਮਾਰਮਨਿੰਦਰ ਸਿੰਘ ਹਨੀਨਵਦੀਪ ਸਿੰਘਮਲਕੀਤ ਸਿੰਘਗਗਨ ਬਟਾਲਾਮਲਕੀਤ ਸਿੰਘਨਿੱਕੂ ਹੰਸਪਾਲਕੁਨਾਲ ਸ਼ਰਮਾਕੁਲਦੀਪ ਸਿੰਘਦਵਿੰਦਰ ਸਿੰਘਮੁਨੀਸ਼ ਕੁਮਾਰ ਕਾਕਾ ਆਦਿ ਮੋਜੂਦ ਸਨ।

Tags:

Advertisement

Latest News

 ਭਾਰਤੀ ਰਿਜ਼ਰਵ ਬੈਂਕ ਨੂੰ ਮਿਲੀ ਨਵੀਂ ਡਿਪਟੀ ਗਵਰਨਰ ਪੂਨਮ ਗੁਪਤਾ ਨੂੰ ਸੰਭਾਲੀ ਜ਼ਿੰਮੇਵਾਰੀ ਭਾਰਤੀ ਰਿਜ਼ਰਵ ਬੈਂਕ ਨੂੰ ਮਿਲੀ ਨਵੀਂ ਡਿਪਟੀ ਗਵਰਨਰ ਪੂਨਮ ਗੁਪਤਾ ਨੂੰ ਸੰਭਾਲੀ ਜ਼ਿੰਮੇਵਾਰੀ
New Delhi,03,APRIL,2025,(Azad Soch News):- ਭਾਰਤੀ ਰਿਜ਼ਰਵ ਬੈਂਕ (RBI) ਨੂੰ ਨਵਾਂ ਡਿਪਟੀ ਗਵਰਨਰ (New Deputy Governor) ਮਿਲ ਗਿਆ ਹੈ। ਕੇਂਦਰੀ ਸਰਕਾਰ...
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 03-04-2025 ਅੰਗ 619
ਪਾਕਿਸਤਾਨ ਦੇ ਰਾਸ਼ਟਰਪਤੀ ਦੀ ਵਿਗੜੀ ਤਬੀਅਤ,ਹਸਪਤਾਲ 'ਚ ਕਰਵਾਇਆ ਭਰਤੀ
ਗਾਇਕ ਹੰਸ ਰਾਜ ਹੰਸ ਦੀ ਪਤਨੀ ਦਾ ਹੋਇਆ ਦੇਹਾਂਤ
ਸਮਾਲਖਾ ਦੇ ਸੇਵਾ ਸਾਧਨਾ ਕੇਂਦਰ ਪਹੁੰਚੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ,ਕਿਹਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਿਆਣਾ ਨੂੰ ਦੇਣਗੇ 2 ਵੱਡੇ ਤੋਹਫੇ
ਮੋਹਿੰਦਰ ਭਗਤ ਵੱਲੋਂ ਸੀਨੀਅਰ ਅਧਿਕਾਰੀਆਂ ਨੂੰ ਗੁਆਂਢੀ ਰਾਜਾਂ ਵਿੱਚ ਬਾਗਬਾਨੀ ਖੇਤਰ ਦਾ ਅਧਿਐਨ ਕਰਨ ਦੇ ਨਿਰਦੇਸ਼
ਜਦੋਂ ਤੱਕ ਪੰਜਾਬ ’ਚੋਂ ਨਸ਼ਿਆਂ ਦਾ ਨਾਮੋ-ਨਿਸ਼ਾਨ ਨਹੀਂ ਮਿਟ ਜਾਂਦਾ, ਉਦੋਂ ਤੱਕ ਚੈਨ ਨਾਲ ਨਾ ਬੈਠੋ-ਕੇਜਰੀਵਾਲ ਵੱਲੋਂ ਨੌਜਵਾਨਾਂ ਨੂੰ ਅਪੀਲ