ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਜੀ ਕੰਪਲੈਕਸ ’ਚ ਮੁਲਾਜ਼ਮਾਂ ਲਈ ਡ੍ਰੈਸ ਕੋਡ ਕੀਤਾ ਲਾਗੂ

Amritsar Sahib, April 5, 2024,(Azad Soch News):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਨੇ ਸ੍ਰੀ ਦਰਬਾਰ ਸਾਹਿਬ ਜੀ ਕੰਪਲੈਕਸ (Shri Darbar Sahib Complex) ਵਿਚ ਤਾਇਨਾਤ ਹੁੰਦੇ ਕਮੇਟੀ ਮੁਲਾਜ਼ਮਾਂ ਲਈ ਡ੍ਰੈਸ ਕੋਡ ਲਾਗੂ (Dress Code Applies) ਕਰ ਦਿੱਤਾ ਹੈ,ਇਸ ਬਾਰੇ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਹੁਕਮਾਂ ਮੁਤਾਬਕ ਡ੍ਰੈਸ ਕੋਡ (Dress Code) ਲਾਗੂ ਕਰ ਦਿੱਤਾ ਗਿਆ ਹੈ,ਦਰਸ਼ਨੀ ਡਿਉੜੀ ਤੋਂ ਦਾਖਲ ਹੋਣ ’ਤੇ ਪ੍ਰਕਿਰਿਮਾ ਵਿਚ ਪੰਜਾਬ ਦੇ ਬਾਹਰੋਂ ਆਉਣ ਵਾਲਿਆਂ ਨੂੰ ਮਰਿਆਦਾ ਬਾਰੇ ਜਾਣਕਾਰੀ ਦੇਣਗੇ,ਇਥੇ ਸੇਵਾਦਾਰ,ਗਾਈਡ ਤੇ ਹੋਰ ਮੁਲਾਜ਼ਮਾਂ ਦੀ ਡਿਊਟੀ ਹੋਵੇਗੀ ਤੇ ਹਰ ਮੁਲਾਜ਼ਮ ਲਈ ਸ਼ਨਾਖ਼ਤੀ ਕਾਰਡ ਪਾਉਣਾ ਜ਼ਰੂਰੀ ਹੈ,ਉਹਨਾਂ ਦੱਸਿਆ ਕਿ ਮੁਲਾਜ਼ਮਾਂ ਦੀ ਮੀਟਿੰਗ ਕਰ ਕੇ ਸਾਰੇ ਮੁਲਾਜ਼ਮਾਂ ਨੂੰ ਡ੍ਰੈਸ ਕੋਡ ਬਾਰੇ ਦੱਸ ਦਿੱਤਾ ਸੀ ਤੇ ਹੁਣ ਡ੍ਰੈਸ ਕੋਡ ਲਾਗੂ ਹੈ,ਉਹਨਾਂ ਦੱਸਿਆ ਕਿ ਕੈਟਾਗਿਰੀ ਵਾਈਜ਼ ਡ੍ਰੈਸ ਕੋਡ (Category Wise Dress Code) ਰੱਖਿਆ ਹੈ ਜੋ ਵੱਖ-ਵੱਖ ਅਹੁਦਿਆਂ ਮੁਤਾਬਕ ਵੱਖ-ਵੱਖ ਹੈ,ਉਹਨਾਂ ਦੱਸਿਆ ਕਿ ਸੰਗਤਾਂ ਲਈ ਇਹ ਬਹੁਤ ਵੱਡੀ ਸਹੂਲਤ ਮਿਲ ਜਾਵੇਗੀ।
Related Posts
Latest News
