ਹੋਲਾ ਮਹੱਲਾ ਦੇ ਦੂਸਰੇ ਦਿਨ ਵਿਰਾਸਤ ਏ ਖਾਲਸਾ ਵਿੱਚ ਸੈਲਾਨੀਆਂ ਨੇ ਘੱਤੀਆਂ ਵਹੀਰਾ

ਹੋਲਾ ਮਹੱਲਾ ਦੇ ਦੂਸਰੇ ਦਿਨ ਵਿਰਾਸਤ ਏ ਖਾਲਸਾ ਵਿੱਚ ਸੈਲਾਨੀਆਂ ਨੇ ਘੱਤੀਆਂ ਵਹੀਰਾ

ਸ਼੍ਰੀ ਅਨੰਦਪੁਰ ਸਾਹਿਬ 14 ਮਾਰਚ ()

ਹੋਲਾ ਮਹੱਲਾ ਦੇ ਦੂਜੇ ਦਿਨ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਚ ਵਿਸ਼ਵ ਪ੍ਰਸਿੱਧ ਵਿਰਾਸਤ ਏ ਖਾਲਸਾ ਨੂੰ ਦੇਖਣ ਲਈ ਵੱਡੀ ਗਿਣਤੀ ਸੈਲਾਨੀਆਂ ਨੇ ਵਹੀਰਾ ਘੱਤੀਆਂ ਹੋਈਆਂ ਹਨ। ਟਿਕਟ ਖਿੜਕੀ ਉਤੇ ਬੇਸੂਮਾਰ ਭੀੜ ਲੱਗੀ ਹੋਈ ਹੈ ਤੇ ਲੋਕ ਘੰਟੀਆਂ ਬੱਧੀ ਆਪਣੀ ਵਾਰੀ ਦਾ ਇੰਤਜਾਰ ਕਰ ਰਹੇ ਹਨ।

   ਜ਼ਿਕਰਯੋਗ ਹੈ ਕਿ ਸੰਸਾਰ ਭਰ ਵਿੱਚ ਸਭ ਤੋ ਤੇਜ਼ੀ ਨਾਲ ਵੇਖੇ ਜਾਣ ਵਾਲੇ ਵਿਰਾਸਤ ਏ ਖਾਲਸਾ ਮਿਊਜੀਅਮ ਨੂੰ ਵਰਲਡ ਬੁੱਕਲਿਮਕਾ ਬੁੱਕ ਤੇ ਹੋਰ ਕਈ ਸਾਰੇ ਐਵਾਰਡ ਨਾਲ ਨਵਾਜਿਆ ਗਿਆ ਹੈ। ਇਸ ਦੇ ਬੇਮਿਸਾਲ ਰੱਖ ਰਖਾਓ ਕਾਰਨ ਸੰਸਾਰ ਭਰ ਤੋਂ ਆਈਆਂ ਨਾਮਵਰ ਹਸਤੀਆਂ ਨੇ ਇੱਥੇ ਪਹੁੰਚ ਕੇ ਆਪਣੇ ਵਿਚਾਰ ਵਿਜੀਟਰ ਬੁੱਕ ਵਿੱਚ ਦਰਜ ਕਰਵਾਏ ਹਨ। ਭਾਵੇਂ ਰੋਜ਼ਾਨਾ 4 ਤੋ 5 ਹਜਾਰ ਸੈਲਾਨੀ ਵਿਰਾਸਤ ਏ ਖਾਲਸਾ ਦੇਖਣ ਲਈ ਆਉਦੇ ਹਨ ਪ੍ਰੰਤੂ ਸੈਰ ਸਪਾਟਾ ਵਿਭਾਗ ਵੱਲੋਂ ਕੀਤੇ ਉਚੇਚੇ ਪ੍ਰਬੰਧਾਂ ਕਾਰਨ ਇਸ ਵਾਰ ਹੋਲਾ ਮਹੱਲਾ ਦੌਰਾਨ ਵਿਰਾਸਤ ਏ ਖਾਲਸਾ ਦੇਖਣ ਲਈ ਸੈਲਾਨੀਆਂ ਦੀ ਆਮਦ ਤੇਜੀ ਨਾਲ ਵੱਧ ਰਹੀ ਹੈ। ਪ੍ਰਬੰਧਕਾਂ ਵੱਲੋਂ ਸੈਲਾਨੀਆਂ ਦੀ ਸਹੂਲਤ ਅਤੇ ਸੁਰੱਖਿਆਂ ਦੇ ਢੁਕਵੇ ਪ੍ਰਬੰਧ ਕੀਤੇ ਗਏ ਹਨ। ਸਿਵਲ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਵੀ ਇੱਥੇ 24x7 ਡਿਊਟੀ ਤੇ ਰੋਟੇਸ਼ਨ ਨਾਲ ਤੈਨਾਤ ਹਨ।

   ਨਿਗਰਾਨ ਇੰਜੀਨਿਅਰ ਸੈਰ ਸਪਾਟਾ ਬੀ.ਐਸ.ਚਾਨਾ ਨੇ ਜਾਣਕਾਰੀ ਦਿੱਤੀ ਕਿ ਵਿਰਾਸਤ ਏ ਖਾਲਸਾ ਨੂੰ ਦੇਖਣ ਲਈ ਆਉਣ ਵਾਲੇ ਲੋਕਾਂ ਵਿਚ ਭਾਰੀ ਉਤਸ਼ਾਹ ਹੈਉਨ੍ਹਾਂ ਦੇ ਸਟਾਫ ਵੱਲੋਂ ਇਸ ਲਈ ਉਚੇਚੇ ਪ੍ਰਬੰਧ ਕੀਤੇ ਗਏ ਹਨ। ਐਸ.ਡੀ.ਓ ਸੁਰਿੰਦਰਪਾਲਰਾਜੇਸ਼ ਸ਼ਰਮਾਭੁਪਿੰਦਰ ਸਿੰਘ ਵੱਲੋਂ ਸਮੁੱਚੇ ਵਿਰਾਸਤ ਏ ਖਾਲਸਾ ਦੇ ਕੰਮਪਾਊਡ ਵਿੱਚ ਕੀਤੇ ਪ੍ਰਬੰਧਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਵਿਰਾਸਤ ਏ ਖਾਲਸਾ ਵਿੱਚ ਸਾਫ ਸਫਾਈ ਅਤੇ ਸੈਲਾਨੀਆਂ ਦੀ ਸਹੂਲਤ ਲਈ ਕੀਤੇ ਪ੍ਰਬੰਧਾਂ ਵੱਜੋਂ ਆਉਣ ਵਾਲੇ ਸੈਲਾਨੀਆਂ ਵੱਲੋ ਸਰਾਹਿਆ ਜਾ ਰਿਹਾ ਹੈ। ਅਗਲੇ ਦੋ ਦਿਨਾਂ ਦੌਰਾਨ ਇੱਥੇ ਵੱਡੀ ਗਿਣਤੀ ਸੈਲਾਨੀਆਂ ਦੇ ਪਹੁੰਚਣ ਦੀ ਸੰਭਾਵਨਾ ਹੈ।

 

Tags:

Advertisement

Latest News

ਭੂਚਾਲ ਦੇ ਝਟਕਿਆਂ ਨਾਲ ਇੰਡੋਨੇਸ਼ੀਆ ਦੀ ਧਰਤੀ ਹਿੱਲ ਗਈ ਭੂਚਾਲ ਦੇ ਝਟਕਿਆਂ ਨਾਲ ਇੰਡੋਨੇਸ਼ੀਆ ਦੀ ਧਰਤੀ ਹਿੱਲ ਗਈ
Indonesia,20,MARCH,2025,(Azad Soch News):- ਭੂਚਾਲ (Earthquake) ਦੇ ਝਟਕਿਆਂ ਨਾਲ ਇੰਡੋਨੇਸ਼ੀਆ ਦੀ ਧਰਤੀ ਹਿੱਲ ਗਈ,ਰਿਕਟਰ ਪੈਮਾਨੇ 'ਤੇ ਇਸਦੀ ਤੀਬਰਤਾ 4.2 ਮਾਪੀ ਗਈ,ਇਹ...
ਪੰਜਾਬ ’ਚ ਜ਼ਮੀਨ ਹੇਠਲਾ ਪਾਣੀ ਰਿਚਾਰਜ ਕਰਨ ਤੇ ਸਿੰਜਾਈ ਨੈਟਵਰਕ ਨੂੰ ਚੁਸਤ ਦਰੁੱਸਤ ਕਰਨ ਵਾਸਤੇ ਫੰਡ ਪ੍ਰਦਾਨ ਕੀਤੇ ਜਾਣ: ਐਮ ਪੀ ਹਰਸਿਮਰਤ ਕੌਰ ਬਾਦਲ  
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 20-03-2025 ਅੰਗ 702
3000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈੱਨ ਦੇ ਦਖਲ ਤੋਂ ਬਾਅਦ ਐਸ.ਸੀ.ਐਸ.ਟੀ.ਐਕਟ ਦੀਆਂ ਧਾਰਾਵਾਂ ਪਰਚੇ ਵਿੱਚ ਜੁੜੀਆਂ
ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਮਹਿਜ਼ 36 ਮਹੀਨਿਆਂ ’ਚ ਨੌਜਵਾਨਾਂ ਨੂੰ 52,606 ਸਰਕਾਰੀ ਨੌਕਰੀਆਂ ਦੇ ਕੇ ਇਤਿਹਾਸ ਰਚਿਆ
ਪੰਜਾਬ ਵਿੱਚ ਨਸ਼ਿਆਂ ਵਿਰੁੱਧ ਜੰਗ ਫ਼ੈਸਲਾਕੁੰਨ ਦੌਰ 'ਚ: ਸਰਹੱਦ ਪਾਰੋਂ ਨਾਰਕੋ-ਅੱਤਵਾਦ ਨਾਲ ਨਜਿੱਠਣ ਲਈ ਨੌਸ਼ਹਿਰਾ ਢਾਲਾ ਵਿਖੇ ਅਤਿ-ਆਧੁਨਿਕ ਐਂਟੀ-ਡਰੋਨ ਟੈਕਨਾਲੋਜੀ ਦਾ ਟਰਾਇਲ