ਦਿੱਲੀ ਕੈਪੀਟਲਜ਼ ਨੇ ਗੁਜਰਾਤ ਟਾਈਟਨਜ਼ ਨੂੰ 6 ਵਿਕਟਾਂ ਨਾਲ ਹਰਾ ਕੇ ਆਪਣੀ ਤੀਜੀ ਜਿੱਤ ਦਰਜ ਕੀਤੀ

New Delhi,18 April,2024,(Azad Soch News):- IPL 2024 ਦੇ 32ਵੇਂ ਮੈਚ ’ਚ ਦਿੱਲੀ ਕੈਪੀਟਲਜ਼ ਨੇ ਇਕ ਆਸਾਨ ਜਿੱਤ ਦਰਜ ਕਰਦਿਆਂ ਗੁਜਰਾਤ ਟਾਈਟਨਜ਼ ਨੂੰ 6 ਵਿਕਟਾਂ ਨਾਲ ਹਰਾ ਕੇ ਸੀਜ਼ਨ ਦੀ ਆਪਣੀ ਤੀਜੀ ਜਿੱਤ ਦਰਜ ਕੀਤੀ,ਗੁਜਰਾਤ ਟਾਈਟਨਜ਼ (Gujarat Titans) ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਇਸ ਸੀਜ਼ਨ ਦਾ ਸਭ ਤੋਂ ਘੱਟ ਸਕੋਰ, ਸਿਰਫ਼ 89 ਦੌੜਾਂ,ਬਣਾਇਆ ਸੀ,ਜਿਸ ਨੂੰ ਦਿੱਲੀ ਕੈਪੀਟਲਜ਼ (Delhi Capitals) ਦੇ ਬੱਲੇਬਾਜ਼ਾਂ ਨੇ 8.5 ਓਵਰਾਂ ’ਚ ਹੀ ਪੂਰਾ ਕਰ ਲਿਆ,ਸਲਾਮੀ ਬੱਲੇਬਾਜ਼ ਜੇਕ ਫ਼ਰੇਜ਼ਰ ਨੇ 20, ਸ਼ਾਈ ਹੋਬ ਨੇ 19 ਅਤੇ ਕਪਤਾਨ ਰਿਸ਼ਬ ਪੰਤ ਨੇ ਨਾਬਾਦ 16 ਦੌੜਾਂ ਬਣਾਈਆਂ,ਇਸ ਜਿੱਤ ਨਾਲ ਦਿੱਲੀ ਕੈਪੀਟਲਸ ਦੇ 6 ਅੰਕ ਹੋ ਗਏ ਹਨ ਅਤੇ ਉਹ ਅੰਕ ਤਾਲਿਕਾ ’ਚ ਛੇਵੇਂ ਨੰਬਰ ’ਤੇ ਪੁੱਜ ਗਿਆ ਹੈ,ਗੁਜਰਾਤ ਟਾਈਟਨਜ਼ ਦੀ ਬੱਲੇਬਾਜ਼ੀ ਬਹੁਤ ਖਰਾਬ ਰਹੀ।
ਉਨ੍ਹਾਂ ਲਈ ਸਿਰਫ ਤਿੰਨ ਖਿਡਾਰੀ ਦੋਹਰੇ ਅੰਕ ਤਕ ਪਹੁੰਚੇ, ਜਿਨ੍ਹਾਂ ਵਿਚੋਂ ਰਾਸ਼ਿਦ ਖਾਨ ਨੇ 24 ਗੇਂਦਾਂ ਵਿਚ 31 ਦੌੜਾਂ ਬਣਾਈਆਂ, ਜਿਨ੍ਹਾਂ ਨੇ ਪਾਰੀ ਦਾ ਇਕਲੌਤਾ ਛੱਕਾ ਵੀ ਲਗਾਇਆ,ਟਾਸ ਜਿੱਤ ਕੇ ਗੁਜਰਾਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਲਈ ਸੱਦਾ ਦਿੰਦਿਆਂ ਦਿੱਲੀ ਕੈਪੀਟਲਜ਼ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਗੁਜਰਾਤ ਟਾਈਟਨਜ਼ (Gujarat Titans) ਨੂੰ 17.3 ਓਵਰਾਂ ’ਚ 89 ਦੌੜਾਂ ’ਤੇ ਢੇਰ ਕਰ ਦਿਤਾ,ਪਿਛਲੇ ਕੁੱਝ ਮੈਚਾਂ ’ਚ ਦਿੱਲੀ ਕੈਪੀਟਲਜ਼ (Delhi Capitals) ਦੇ ਗੇਂਦਬਾਜ਼ ਪ੍ਰਭਾਵਸ਼ਾਲੀ ਨਹੀਂ ਰਹੇ ਪਰ ਆਖਰਕਾਰ ਇਸ ਮੈਚ ’ਚ ਅੱਗ ਵਰ੍ਹਾਉਣ ’ਚ ਕਾਮਯਾਬ ਰਹੇ,ਮੁਕੇਸ਼ ਕੁਮਾਰ 14 ਦੌੜਾਂ ਦੇ ਕੇ ਤਿੰਨ ਵਿਕਟਾਂ ਲੈ ਕੇ ਸੱਭ ਤੋਂ ਸਫਲ ਗੇਂਦਬਾਜ਼ ਰਹੇ,ਜਦਕਿ ਇਸ਼ਾਂਤ ਸ਼ਰਮਾ ਨੇ ਅੱਠ ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਅਤੇ ਟ੍ਰਿਸਟਨ ਸਟੱਬਸ (Tristan Stubbs) ਨੇ ਅਪਣੇ ਇਕ ਓਵਰ ਵਿਚ ਦੋ ਵਿਕਟਾਂ ਲਈਆਂ।
Latest News
