ਦਿੱਲੀ ਕੈਪੀਟਲਜ਼ ਨੇ ਆਈਪੀਐਲ ਵਿਚ ਲਖਨਊ ਸੁਪਰ ਜਾਇੰਟਸ ’ਤੇ ਅਪਣੀ ਪਹਿਲੀ ਜਿੱਤ ਹਾਸਲ ਕੀਤੀ

New Delhi,13 April,2024,(Azad Soch News):- ਦਿੱਲੀ ਕੈਪੀਟਲਜ਼ (Delhi Capitals) ਨੇ ਇੰਡੀਅਨ ਪ੍ਰੀਮੀਅਰ ਲੀਗ (IPL) ਵਿਚ ਲਖਨਊ ਸੁਪਰ ਜਾਇੰਟਸ (Lucknow Super Giants) ’ਤੇ ਅਪਣੀ ਪਹਿਲੀ ਜਿੱਤ ਹਾਸਲ ਕੀਤੀ ਹੈ,ਟੀਮ ਨੇ ਮੌਜੂਦਾ ਸੈਸ਼ਨ ਦੇ 26ਵੇਂ ਮੈਚ ਵਿਚ ਸੁਪਰਜਾਇੰਟਸ ਨੂੰ 6 ਵਿਕਟਾਂ ਨਾਲ ਹਰਾਇਆ,ਲਗਾਤਾਰ ਦੋ ਹਾਰਾਂ ਤੋਂ ਬਾਅਦ ਦਿੱਲੀ ਦੀ ਇਹ ਪਹਿਲੀ ਜਿੱਤ ਹੈ,ਜਦਕਿ ਲਖਨਊ ਸੁਪਰ ਜਾਇੰਟਸ ਲਗਾਤਾਰ ਤਿੰਨ ਜਿੱਤਾਂ ਤੋਂ ਬਾਅਦ ਹਾਰ ਗਿਆ ਹੈ,ਲਖਨਊ ਸੁਪਰ ਜਾਇੰਟਸ 'ਚ ਸ਼ੁੱਕਰਵਾਰ ਨੂੰ ਦਿੱਲੀ ਕੈਪੀਟਲਜ਼ ਨੇ 168 ਦੌੜਾਂ ਦਾ ਟੀਚਾ 18.1 ਓਵਰਾਂ 'ਚ 4 ਵਿਕਟਾਂ ਗੁਆ ਕੇ ਹਾਸਲ ਕਰ ਲਿਆ,ਇਸ ਤੋਂ ਪਹਿਲਾਂ ਲਖਨਊ ਸੁਪਰ ਜਾਇੰਟਸ ਨੇ ਅਪਣੇ ਘਰੇਲੂ ਮੈਦਾਨ ਏਕਾਨਾ ਸਟੇਡੀਅਮ (Ekana Stadium) 'ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ।
20 ਓਵਰਾਂ 'ਚ 7 ਵਿਕਟਾਂ 'ਤੇ 167 ਦੌੜਾਂ ਬਣਾਈਆਂ,ਦਿੱਲੀ ਕੈਪੀਟਲਜ਼ ਵਲੋਂ ਡੈਬਿਊ ਕਰ ਰਹੇ ਜੈਕ ਫਰੇਜ਼ਰ-ਮੈਗਰਕ ਨੇ 35 ਗੇਂਦਾਂ 'ਚ 55 ਦੌੜਾਂ ਦਾ ਅਰਧ ਸੈਂਕੜਾ ਜੜਿਆ,ਜਦਕਿ ਕਪਤਾਨ ਰਿਸ਼ਭ ਪੰਤ (Captain Rishabh Pant) ਨੇ 41 ਦੌੜਾਂ ਦਾ ਯੋਗਦਾਨ ਦਿਤਾ,ਰਵੀ ਬਿਸ਼ਨੋਈ ਨੇ ਦੋ ਵਿਕਟਾਂ ਹਾਸਲ ਕੀਤੀਆਂ,ਲਖਨਊ ਵਲੋਂ ਆਯੂਸ਼ ਬਦੋਨੀ ਨੇ 31 ਗੇਂਦਾਂ ’ਤੇ 55 ਦੌੜਾਂ ਦੀ ਅਜੇਤੂ ਅਰਧ ਸੈਂਕੜੇ ਵਾਲੀ ਪਾਰੀ ਖੇਡੀ,ਉਸ ਨੇ ਅਰਸ਼ਦ ਖਾਨ ਨਾਲ 8ਵੀਂ ਵਿਕਟ ਲਈ 73 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ,ਕਪਤਾਨ ਕੇਐਲ ਰਾਹੁਲ (Captain KL Rahul) ਨੇ 39 ਦੌੜਾਂ ਬਣਾਈਆਂ,ਕੁਲਦੀਪ ਯਾਦਵ ਨੇ 20 ਦੌੜਾਂ ਦੇ ਕੇ 3 ਵਿਕਟਾਂ ਲਈਆਂ,ਖਲੀਲ ਅਹਿਮਦ ਨੇ 2 ਵਿਕਟਾਂ ਹਾਸਲ ਕੀਤੀਆਂ।
Latest News
