ਭਾਰਤ ਨੇ ਦੂਜੇ T-20 ਵਿੱਚ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ
Sri Lanka,29 July,2024,(Azad Soch News):- ਭਾਰਤ ਨੇ ਦੂਜੇ ਟੀ-20 (T-20) ਵਿੱਚ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ,ਇਸ ਨਾਲ ਟੀਮ ਇੰਡੀਆ (Team India) ਨੇ 3 ਮੈਚਾਂ ਦੀ ਸੀਰੀਜ਼ ‘ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ,ਭਾਰਤ ਨੇ ਪਹਿਲਾ ਮੈਚ 43 ਦੌੜਾਂ ਨਾਲ ਜਿੱਤਿਆ ਸੀ,ਤੀਜਾ ਮੈਚ ਮੰਗਲਵਾਰ ਨੂੰ ਪੱਲੇਕੇਲੇ ‘ਚ ਹੀ ਖੇਡਿਆ ਜਾਵੇਗਾ,ਐਤਵਾਰ ਨੂੰ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ,ਸ਼੍ਰੀਲੰਕਾ ਨੇ 9 ਵਿਕਟਾਂ ਗੁਆ ਕੇ 161 ਦੌੜਾਂ ਬਣਾਈਆਂ,ਭਾਰਤ ਦੀ ਬੱਲੇਬਾਜ਼ੀ ਦੌਰਾਨ ਮੀਂਹ ਪਿਆ,ਜਿਸ ਕਾਰਨ ਟੀਮ ਨੂੰ 8 ਓਵਰਾਂ ਵਿੱਚ 78 ਦੌੜਾਂ ਦਾ ਟੀਚਾ ਮਿਲਿਆ,ਭਾਰਤ ਨੇ 6.3 ਓਵਰਾਂ ਵਿੱਚ ਸਿਰਫ਼ 3 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ,ਭਾਰਤ ਵੱਲੋਂ ਯਸ਼ਸਵੀ ਜੈਸਵਾਲ, ਸੂਰਿਆਕੁਮਾਰ ਯਾਦਵ ਅਤੇ ਹਾਰਦਿਕ ਪੰਡਯਾ ਨੇ 200 ਤੋਂ ਵੱਧ ਦੀ ਸਟ੍ਰਾਈਕ ਰੇਟ (Strike Rate) ਨਾਲ ਦੌੜਾਂ ਬਣਾਈਆਂ,ਗੇਂਦਬਾਜ਼ੀ ‘ਚ ਰਵੀ ਬਿਸ਼ਨੋਈ ਨੇ 3 ਵਿਕਟਾਂ ਲਈਆਂ,ਉਸ,ਅਕਸ਼ਰ ਅਤੇ ਹਾਰਦਿਕ ਦੀ ਗੇਂਦਬਾਜ਼ੀ ਕਾਰਨ ਸ਼੍ਰੀਲੰਕਾ ਨੇ 31 ਦੌੜਾਂ ਦੇ ਸਕੋਰ ‘ਤੇ ਆਖਰੀ 7 ਵਿਕਟਾਂ ਗੁਆ ਦਿੱਤੀਆਂ।