ਭਾਰਤ ਨੇ ਪਹਿਲੇ ਮੈਚ ’ਚ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ

ਭਾਰਤ ਨੇ ਪਹਿਲੇ ਮੈਚ ’ਚ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ

Gwalior,07,OCT,2024,(Azad Soch News):-  ਭਾਰਤ ਨੇ  ਬੰਗਲਾਦੇਸ਼ ਨੂੰ ਪਹਿਲੇ ਮੈਚ ’ਚ 7 ਵਿਕਟਾਂ ਨਾਲ ਹਰਾ ਦਿਤਾ,ਤਿੰਨ ਮੈਚਾਂ ਦੀ ਸੀਰੀਜ਼ ’ਚ ਭਾਰਤ 1-0 ਨਾਲ ਅੱਗੇ ਹੋ ਗਿਆ ਹੈ,ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਦਿਆਂ ਭਾਰਤ ਨੇ ਅਰਸ਼ਦੀਪ ਸਿੰਘ ਅਤੇ ਵਰੁਣ ਚੱਕਰਵਰਤੀ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਬੰਗਲਾਦੇਸ਼ ਨੂੰ 127 ਦੌੜਾਂ ’ਤੇ ਢੇਰ ਕਰ ਦਿਤਾ।

ਜਵਾਬ ’ਚ ਭਾਰਤ ਨੇ ਸਿਰਫ਼ ਤਿੰਨ ਵਿਕਟਾਂ ਗੁਆ ਕੇ 11.5 ਓਵਰਾਂ ’ਚ 132 ਦੌੜਾਂ ਬਣਾ ਕੇ ਟੀਚਾ ਹਾਸਲ ਕਰ ਲਿਆ,ਭਾਰਤ ਵਲੋਂ ਹਾਰਦਿਕ ਪਾਂਡਿਆ (Hardik Pandya)ਨੇ ਸਭ ਤੋਂ ਜ਼ਿਆਦਾ 39 ਦੌੜਾਂ ਬਣਾਈਆਂ,ਸੰਜੂ ਸੈਮਸਨ ਅਤੇ ਕਪਤਾਨ ਸੂਰਿਆਕੁਮਾਰ ਯਾਦਵ ਨੇ 29-29 ਦੌੜਾਂ ਬਣਾਈਆਂ ਜਦਕਿ ਅਭਿਸ਼ੇ ਸ਼ਰਮਾ ਅਤੇ ਨਿਤੀਸ਼ ਰੈੱਡੀ ਨੇ 16-16 ਦੌੜਾਂ ਬਣਾਈਆਂ। 

ਬੰਗਲਾਦੇਸ਼ ਲਈ ਮੇਹਦੀ ਹਸਨ ਮਿਰਾਜ ਨੇ ਸੱਭ ਤੋਂ ਵੱਧ 35 ਦੌੜਾਂ ਬਣਾਈਆਂ,ਉਸ ਨੇ 32 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਤਿੰਨ ਚੌਕੇ ਲਗਾਏ, ਉਨ੍ਹਾਂ ਤੋਂ ਇਲਾਵਾ ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ (27) 20 ਦੌੜਾਂ ਦਾ ਅੰਕੜਾ ਪਾਰ ਕਰ ਸਕੇ,ਭਾਰਤੀ ਕਪਤਾਨ ਸੂਰਯਕੁਮਾਰ ਯਾਦਵ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

ਜੋ ਅਰਸ਼ਦੀਪ ਸਿੰਘ (Arshdeep Singh) ਨੇ ਸਹੀ ਸਾਬਤ ਕੀਤਾ,ਵਾਸ਼ਿੰਗਟਨ ਸੁੰਦਰ, ਮਯੰਕ ਯਾਦਵ ਅਤੇ ਹਾਰਦਿਕ ਪਾਂਡਿਆ ਨੇ ਵੀ ਇਕ-ਇਕ ਵਿਕਟ ਲਈ,ਅਰਸ਼ਦੀਪ ਸਿੰਘ ਨੂੰ ‘ਪਲੇਅਰ ਆਫ਼ ਦ ਮੈਚ’ (Player of The Match) ਐਲਾਨ ਕੀਤਾ ਗਿਆ। 

Advertisement

Latest News

ਪੰਜਾਬ ਸਰਕਾਰ ਵੱਲੋਂ ਹੁਣ ਤੱਕ ਬੁਢਾਪਾ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਵਜੋਂ 16847.83 ਕਰੋੜ ਰੁਪਏ ਦੀ ਰਾਸ਼ੀ ਵੰਡੀ-ਡਾ. ਬਲਜੀਤ ਕੌਰ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਬੁਢਾਪਾ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਵਜੋਂ 16847.83 ਕਰੋੜ ਰੁਪਏ ਦੀ ਰਾਸ਼ੀ ਵੰਡੀ-ਡਾ. ਬਲਜੀਤ ਕੌਰ
ਚੰਡੀਗੜ੍ਹ, 22 ਮਾਰਚ :ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸਮੂਹ ਵਰਗਾਂ ਅਤੇ ਲੋੜਵੰਦ ਲੋਕਾਂ ਖਾਸ ਕਰਕੇ ਬਜ਼ੁਰਗ...
ਪੰਜਾਬ ਸਰਕਾਰ ਵੱਲੋਂ 2.10 ਕਰੋੜ ਰੁਪਏ ਖ਼ਰਚ ਕਰਕੇ ਸੀ.ਐੱਚ.ਸੀ. ਸਿੰਘੋਵਾਲ ਦੀਨਾਨਗਰ ਦੀ ਕਾਇਆ ਕਲਪ ਕੀਤੀ ਜਾਵੇਗੀ
ਮੁੱਖ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਸੰਸਦੀ ਹਲਕਿਆਂ ਦੀ ਕੀਤੀ ਜਾ ਰਹੀ 'ਗੈਰ-ਵਾਜਬ ਹੱਦਬੰਦੀ' ਦਾ ਸਖ਼ਤ ਵਿਰੋਧ ਕਰਨ ਦਾ ਕੀਤਾ ਐਲਾਨ
ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਕਾਂਗਰਸ 'ਤੇ ਵਰ੍ਹਿਆ
ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਿੰਟੂ ਨੇ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ
ਸਪੀਕਰ ਸੰਧਵਾਂ ਨੇ ਮੋਰਾਂਵਾਲੀ ਵਿਖੇ ਕਬੱਡੀ ਕੱਪ ਵਿੱਚ ਕੀਤੀ ਸ਼ਿਰਕਤ
ਜ਼ਿਲ੍ਹਾ ਮੈਜਿਸਟਰੇਟ ਨੇ ਪ੍ਰੀਗਾਬਾਲਿਨ ਸਾਲਟ ਦੇ ਕੈਪਸੂਲ ਤੇ ਗੋਲੀਆਂ ਬਿਨਾਂ ਲਾਇਸੈਂਸ ਰੱਖਣ 'ਤੇ ਲਗਾਈ ਪਾਬੰਦੀ