ਸਮ੍ਰਿਤੀ ਮੰਧਾਨਾ ਨੇ ਜੜਿਆ ਵਿਸ਼ਵ ਰਿਕਾਰਡ ਸੈਂਕੜਾ
Aus,11 DEC,2024,(Azad Soch News):- ਉਪ ਕਪਤਾਨ ਸਮ੍ਰਿਤੀ ਮੰਧਾਨਾ ਦਾ ਵਿਸ਼ਵ ਰਿਕਾਰਡ (World Record) ਸੈਂਕੜਾ ਬੇਕਾਰ ਗਿਆ,ਆਸਟਰੇਲੀਆ ਨੇ ਤੀਜੇ ਵਨਡੇਅ ਵਿੱਚ ਭਾਰਤ ਨੂੰ 83 ਦੌੜਾਂ ਨਾਲ ਹਰਾਇਆ,ਇਸ ਦੇ ਨਾਲ ਹੀ ਮੇਜ਼ਬਾਨ ਆਸਟਰੇਲੀਆ ਨੇ ਵੀ ਭਾਰਤ ਨੂੰ ਤਿੰਨ ਮੈਚਾਂ ਦੀ ਵਨਡੇਅ ਸੀਰੀਜ਼ ਵਿੱਚ ਵ੍ਹਾਈਟਵਾਸ਼ ਕਰ ਦਿੱਤਾ,ਟੀਮ ਇੰਡੀਆ (Team India) ਨੂੰ ਸੀਰੀਜ਼ 0-3 ਨਾਲ ਗੁਆਉਣੀ ਪਈ। ਮੰਧਾਨਾ ਨੇ ਇਸ ਸਾਲ ਵਨਡੇਅ ‘ਚ ਆਪਣਾ ਚੌਥਾ ਸੈਂਕੜਾ ਲਗਾਇਆ, ਮੰਧਾਨਾ ਇੱਕ ਕੈਲੰਡਰ ਸਾਲ ਵਿੱਚ ਅਜਿਹਾ ਕਰਨ ਵਾਲੀ ਦੁਨੀਆ ਦੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਹੈ,ਮੰਧਾਨਾ ਦੇ ਵਨਡੇਅ ਕਰੀਅਰ ਦਾ ਇਹ ਨੌਵਾਂ ਸੈਂਕੜਾ ਹੈ, ਰੁੰਧਤੀ ਰੈੱਡੀ (26/4) ਦੀ ਕਰੀਅਰ ਦੀ ਸਰਵੋਤਮ ਗੇਂਦਬਾਜ਼ੀ ਨਾਲ ਭਾਰਤ ਨੇ ਵਾਕਾ ‘ਚ ਆਸਟਰੇਲੀਆ ਦਾ ਸਕੋਰ 4 ਵਿਕਟਾਂ ‘ਤੇ 78 ਦੌੜਾਂ ਤੱਕ ਘਟਾ ਦਿੱਤਾ ਪਰ ਐਨਾਬੇਲ ਸਦਰਲੈਂਡ (95 ਗੇਂਦਾਂ ‘ਚ 110 ਦੌੜਾਂ, ਨੌ ਚੌਕੇ, ਚਾਰ ਛੱਕੇ) ਦੇ ਸੈਂਕੜੇ ਨਾਲ ਮੇਜ਼ਬਾਨ ਟੀਮ 6. ਵਿਕਟ ‘ਤੇ 298 ਦੌੜਾਂ ਦਾ ਵੱਡਾ ਸਕੋਰ ਬਣਾਉਣ ‘ਚ ਸਫਲ ਰਹੀ।