ਸਪਿਨਰ ਵਰੁਣ ਚੱਕਰਵਰਤੀ ਨੇ ਰਚਿਆ ਇਤਿਹਾਸ

Rajkot (Gujarat),30,JAN,2025,(Azad Soch News):- ਭਾਰਤ ਦੇ ਸਟਾਰ ਸਪਿਨਰ ਵਰੁਣ ਚੱਕਰਵਰਤੀ (Star spinner Varun Chakraborty) ਨੇ ਲਗਭਗ 3 ਸਾਲ ਬਾਅਦ ਟੀ-20 ਅੰਤਰਰਾਸ਼ਟਰੀ ਟੀਮ (T-20 International Team) 'ਚ ਵਾਪਸੀ ਕਰਦੇ ਹੋਏ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਖੇਡ ਦੇ ਸਭ ਤੋਂ ਛੋਟੇ ਫਾਰਮੈਟ 'ਚ ਦੂਜੀ ਵਾਰ 5 ਵਿਕਟਾਂ ਹਾਸਲ ਕੀਤੀਆਂ ਹਨ। ਵਰੁਣ ਨੇ ਮੰਗਲਵਾਰ, 28 ਜਨਵਰੀ ਨੂੰ ਇੰਗਲੈਂਡ ਵਿਰੁੱਧ 5 ਮੈਚਾਂ ਦੀ ਲੜੀ ਦੇ ਤੀਜੇ ਟੀ-20 ਅੰਤਰਰਾਸ਼ਟਰੀ ਮੈਚ ਦੌਰਾਨ ਇੱਕ ਸ਼ਾਨਦਾਰ ਉਪਲਬਧੀ ਹਾਸਲ ਕੀਤੀ ਹੈ,ਵਰੁਣ ਚੱਕਰਵਰਤੀ ਇੱਕ ਤੋਂ ਵੱਧ ਵਾਰ ਪੰਜ ਵਿਕਟਾਂ ਲੈਣ ਵਾਲੇ ਤੀਜੇ ਭਾਰਤੀ ਗੇਂਦਬਾਜ਼ ਬਣ ਗਏ। ਉਹ ਸਪਿਨਰ ਕੁਲਦੀਪ ਯਾਦਵ ਅਤੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੀ ਕੁਲੀਨ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। ਵਰੁਣ ਚੱਕਰਵਰਤੀ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 2 ਹਾਰਾਂ ਵਿੱਚ ਪੰਜ ਵਿਕਟਾਂ ਲੈਣ ਵਾਲੇ ਪਹਿਲੇ ਗੇਂਦਬਾਜ਼ ਵੀ ਬਣ ਗਏ ਹਨ। ਇਸ T20I ਵਿੱਚ ਕੁੱਲ 18 ਵਿਕਟਾਂ ਡਿੱਗੀਆਂ, ਜੋ ਕਿ ਭਾਰਤ ਵਿੱਚ ਕਿਸੇ ਵੀ T20I ਵਿੱਚ ਸਭ ਤੋਂ ਵੱਧ ਵਿਕਟਾਂ ਹਨ।
Latest News
