ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਮੁਹੰਮਦ ਸ਼ਮੀ ਦੀ ਫਿਟਨੈੱਸ ਬਾਰੇ ਇੱਕ ਅਪਡੇਟ ਜਾਰੀ ਕੀਤੀ
New Delhi, 24 DEC,2024,(Azad Soch News):- ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਮੁਹੰਮਦ ਸ਼ਮੀ (Mohammed Shami) ਦੀ ਫਿਟਨੈੱਸ ਬਾਰੇ ਇੱਕ ਅਪਡੇਟ ਜਾਰੀ ਕੀਤੀ ਹੈ,ਕੁਝ ਦਿਨ ਪਹਿਲਾਂ ਬੈਂਗਲੁਰੂ ਸਥਿਤ ਨੈਸ਼ਨਲ ਕ੍ਰਿਕਟ ਅਕੈਡਮੀ (NCA) 'ਚ ਉਨ੍ਹਾਂ ਦੀ ਫਿਟਨੈੱਸ ਦੀ ਜਾਂਚ ਕੀਤੀ ਗਈ ਸੀ,ਹੁਣ ਜਾਂਚ ਰਿਪੋਰਟ 'ਚ ਪਤਾ ਲੱਗਾ ਹੈ ਕਿ ਸ਼ਮੀ ਅਜੇ ਪੂਰੀ ਤਰ੍ਹਾਂ ਫਿੱਟ ਨਹੀਂ ਹਨ,ਬੀਸੀਸੀਆਈ (BCCI) ਦੀ ਮੈਡੀਕਲ ਟੀਮ (Medical Team) ਨੇ ਪਾਇਆ ਕਿ ਸ਼ਮੀ ਦੇ ਗੋਡੇ ਦੀ ਸੱਟ ਠੀਕ ਹੋਣ ਵਿੱਚ ਸਮਾਂ ਲੱਗੇਗਾ,ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਸ਼ਮੀ ਬਾਰਡਰ-ਗਾਵਸਕਰ ਟਰਾਫੀ ਦੇ ਆਖਰੀ 2 ਟੈਸਟ ਮੈਚਾਂ 'ਚ ਨਹੀਂ ਖੇਡ ਸਕਣਗੇ,ਭਾਰਤੀ ਤੇਜ਼ ਗੇਂਦਬਾਜ਼ ਇਸ ਸਮੇਂ ਆਪਣੇ ਖੱਬੇ ਗੋਡੇ 'ਚ ਸੋਜ ਤੋਂ ਪੀੜਤ ਹੈ, ਜਿਸ ਕਾਰਨ ਉਸ ਨੂੰ ਆਪਣੀ ਗੇਂਦਬਾਜ਼ੀ ਦੇ ਕੰਮ ਦਾ ਬੋਝ ਸੰਭਾਲਣਾ ਹੋਵੇਗਾ,ਦੱਸਿਆ ਜਾ ਰਿਹਾ ਹੈ ਕਿ ਇਹ ਸੋਜ ਉਸ ਦੇ ਲੰਬੇ ਸਮੇਂ ਬਾਅਦ ਗੇਂਦਬਾਜ਼ੀ ਦੇ ਸਪੈੱਲ ਕਰਨ ਕਾਰਨ ਆਈ ਹੈ,ਸ਼ਮੀ ਨੇ ਮੱਧ ਪ੍ਰਦੇਸ਼ ਖਿਲਾਫ ਰਣਜੀ ਟਰਾਫੀ ਮੈਚ 'ਚ ਬੰਗਾਲ ਲਈ 43 ਓਵਰ ਸੁੱਟੇ।