ਓਮਾਨ ਦੇ ਅਲ ਅਮਰਾਤ ਕ੍ਰਿਕਟ ਸਟੇਡੀਅਮ ‘ਚ ਭਾਰਤੀ ਟੀਮ ਨੇ ਮੈਚ ‘ਚ ਇਕਪਾਸੜ ਜਿੱਤ ਦਰਜ ਕੀਤੀ
ਭਾਰਤ ਐਮਰਜਿੰਗ ਏਸ਼ੀਆ ਕੱਪ ਦੇ ਸੈਮੀਫਾਈਨਲ 'ਚ

UAE,22 OCT,2024,(Azad Soch News):- ਟੀਮ ਇੰਡੀਆ (Team India) ਨੇ ACC T20 ਐਮਰਜਿੰਗ ਟੀਮ ਏਸ਼ੀਆ ਕੱਪ 2024 (Emerging Team Asia Cup 2024) ਵਿੱਚ ਆਪਣਾ ਦੂਜਾ ਮੈਚ ਸੰਯੁਕਤ ਅਰਬ ਅਮੀਰਾਤ (UAE) ਦੀ ਟੀਮ ਨਾਲ ਖੇਡਿਆ,ਇਹ ਮੈਚ ਓਮਾਨ ਦੇ ਅਲ ਅਮਰਾਤ ਕ੍ਰਿਕਟ ਸਟੇਡੀਅਮ (Al Amarat Cricket Stadium) ‘ਚ ਖੇਡਿਆ ਗਿਆ,ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਸੈਮੀਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਟੀਮ ਵੀ ਬਣ ਗਈ ਹੈ।
ਭਾਰਤੀ ਟੀਮ ਨੇ ਹੁਣ ਤੱਕ ਦੋ ਮੈਚ ਖੇਡੇ ਹਨ ਅਤੇ ਦੋਵੇਂ ਮੈਚ ਜਿੱਤੇ ਹਨ,ਇਸ ਸਥਿਤੀ ‘ਚ ਉਸ ਦੇ 4 ਅੰਕ ਅਤੇ 2.460 ਦੀ ਨੈੱਟ ਰਨ ਰੇਟ ਹੈ,ਸੰਯੁਕਤ ਅਰਬ ਅਮੀਰਾਤ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ,ਪਹਿਲਾਂ ਬੱਲੇਬਾਜ਼ੀ ਕਰਦਿਆਂ ਯੂਏਈ (UAE) ਦੀ ਟੀਮ 16.5 ਓਵਰਾਂ ਵਿੱਚ 107 ਦੌੜਾਂ ਬਣਾ ਕੇ ਆਲ ਆਊਟ ਹੋ ਗਈ,ਤੇਜ਼ ਗੇਂਦਬਾਜ਼ ਰਸਿਖ ਸਲਾਮ ਨੇ 2 ਓਵਰਾਂ ‘ਚ 15 ਦੌੜਾਂ ਦਿੱਤੀਆਂ ਅਤੇ 3 ਵਿਕਟਾਂ ਲਈਆਂ।
ਰਸਿਖ ਸਲਾਮ ਨੇ ਆਪਣੇ ਪਹਿਲੇ ਹੀ ਓਵਰ ਵਿੱਚ ਇਹ ਤਿੰਨ ਵਿਕਟਾਂ ਲਈਆਂ ਸਨ। ਰਮਨਦੀਪ ਸਿੰਘ ਨੂੰ 2 ,ਅੰਸ਼ੁਲ ਕੰਬੋਜ, ਵੈਭਵ ਅਰੋੜਾ, ਅਭਿਸ਼ੇਕ ਸ਼ਰਮਾ ਅਤੇ ਨੇਹਲ ਵਢੇਰਾ ਨੇ 1-1 ਵਿਕਟ ਲਈ,ਟੀਮ ਇੰਡੀਆ ਨੂੰ ਮੈਚ ਜਿੱਤਣ ਲਈ 108 ਦੌੜਾਂ ਬਣਾਉਣੀਆਂ ਪਈਆਂ,ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ (Opener Abhishek Sharma) ਨੇ ਟੀਮ ਲਈ ਇਸ ਟੀਚੇ ਨੂੰ ਕਾਫੀ ਆਸਾਨ ਬਣਾ ਦਿੱਤਾ,ਟੀਮ ਇੰਡੀਆ ਨੇ 10.5 ਓਵਰਾਂ ‘ਚ 2 ਵਿਕਟਾਂ ਦੇ ਨੁਕਸਾਨ ‘ਤੇ ਟੀਚਾ ਹਾਸਲ ਕਰ ਲਿਆ।
ਇਸ ਮੈਚ ‘ਚ ਟੀਮ ਇੰਡੀਆ (Team India) ਲਈ ਅਭਿਸ਼ੇਕ ਸ਼ਰਮਾ ਨੇ ਸਭ ਤੋਂ ਵੱਡੀ ਪਾਰੀ ਖੇਡੀ। ਉਸ ਨੇ ਸਿਰਫ਼ 24 ਗੇਂਦਾਂ ਵਿੱਚ 241.66 ਦੀ ਸਟ੍ਰਾਈਕ ਰੇਟ ਨਾਲ 58 ਦੌੜਾਂ ਬਣਾਈਆਂ,ਅਭਿਸ਼ੇਕ ਸ਼ਰਮਾ ਦੀ ਇਸ ਪਾਰੀ ‘ਚ 6 ਚੌਕੇ ਅਤੇ 4 ਛੱਕੇ ਸ਼ਾਮਲ ਸਨ,ਇਸ ਦੇ ਨਾਲ ਹੀ ਕਪਤਾਨ ਤਿਲਕ ਵਰਮਾ ਨੇ ਵੀ 18 ਗੇਂਦਾਂ ਵਿੱਚ 21 ਦੌੜਾਂ ਦੀ ਪਾਰੀ ਖੇਡੀ, ਇਸ ਤੋਂ ਪਹਿਲਾਂ ਟੀਮ ਇੰਡੀਆ (Team India) ਨੇ ਆਪਣਾ ਪਹਿਲਾ ਮੈਚ ਪਾਕਿਸਤਾਨ ਖਿਲਾਫ ਖੇਡਿਆ ਸੀ, ਜਿੱਥੇ ਉਨ੍ਹਾਂ ਨੇ 7 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ।
Latest News
