ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅੰਡਰ-19 ਮਹਿਲਾ ਏਸ਼ੀਆ ਕੱਪ 2024 ਦਾ ਖ਼ਿਤਾਬ ਜਿੱਤ ਲਿਆ
By Azad Soch
On

New Delhi,23 DEC,2024,(Azad Soch News):- ਭਾਰਤੀ ਟੀਮ (Indian Team) ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅੰਡਰ-19 ਮਹਿਲਾ ਏਸ਼ੀਆ ਕੱਪ 2024 ਦਾ ਖ਼ਿਤਾਬ ਜਿੱਤ ਲਿਆ ਹੈ ਐਤਵਾਰ (22 ਦਸੰਬਰ) ਨੂੰ ਕੁਆਲਾਲੰਪੁਰ ਦੇ ਬਿਊਮਾਸ ਓਵਲ ਵਿਚ ਖੇਡੇ ਗਏ ਫ਼ਾਈਨਲ ਮੈਚ ਵਿਚ ਭਾਰਤ ਨੇ ਬੰਗਲਾਦੇਸ਼ ਨੂੰ 41 ਦੌੜਾਂ ਨਾਲ ਹਰਾਇਆ,ਫ਼ਾਈਨਲ ਮੈਚ ’ਚ ਬੰਗਲਾਦੇਸ਼ ਦੀ ਟੀਮ ਨੂੰ ਜਿੱਤ ਲਈ 118 ਦੌੜਾਂ ਦਾ ਟੀਚਾ ਮਿਲਿਆ ਸੀ,ਜਿਸ ਦਾ ਉਹ ਸਫ਼ਲਤਾਪੂਰਵਕ ਪਿੱਛਾ ਨਹੀਂ ਕਰ ਸਕੀ,ਬੰਗਲਾਦੇਸ਼ ਦੀ ਟੀਮ ਸਿਰਫ਼ 76 ਦੌੜਾਂ ’ਤੇ ਹੀ ਢਹਿ ਗਈ, ਇਹ ਟੂਰਨਾਮੈਂਟ ਪਹਿਲੀ ਵਾਰ ਕਰਵਾਇਆ ਗਿਆ ਹੈ,ਅਜਿਹੇ ’ਚ ਭਾਰਤੀ ਟੀਮ ਨੇ ਖ਼ਿਤਾਬ ਜਿੱਤ ਕੇ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ।
Latest News

20 Mar 2025 08:42:13
Indonesia,20,MARCH,2025,(Azad Soch News):- ਭੂਚਾਲ (Earthquake) ਦੇ ਝਟਕਿਆਂ ਨਾਲ ਇੰਡੋਨੇਸ਼ੀਆ ਦੀ ਧਰਤੀ ਹਿੱਲ ਗਈ,ਰਿਕਟਰ ਪੈਮਾਨੇ 'ਤੇ ਇਸਦੀ ਤੀਬਰਤਾ 4.2 ਮਾਪੀ ਗਈ,ਇਹ...