ਆਈ.ਪੀ.ਐੱਲ ‘ਚ ਅੱਜ ਸਨਰਾਈਜ਼ਰਜ਼ ਹੈਦਰਾਬਾਦ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਮੁਕਾਬਲਾ

Hyderabad,05 April,2024,(Azad Soch News):- ਇੰਡੀਅਨ ਪ੍ਰੀਮੀਅਰ ਲੀਗ (IPL) 2024 ਦਾ 18ਵਾਂ ਮੈਚ ਅੱਜ ਸਨਰਾਈਜ਼ਰਜ਼ ਹੈਦਰਾਬਾਦ (SRH) ਅਤੇ ਚੇਨਈ ਸੁਪਰ ਕਿੰਗਜ਼ (CSK) ਵਿਚਕਾਰ ਖੇਡਿਆ ਜਾਵੇਗਾ,ਇਹ ਮੈਚ ਹੈਦਰਾਬਾਦ ਦੇ ਘਰੇਲੂ ਮੈਦਾਨ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ‘ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ,ਸਨਰਾਈਜ਼ਰਜ਼ ਹੈਦਰਾਬਾਦ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ,ਚੇਨਈ ਸੁਪਰ ਕਿੰਗਜ਼ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰੇਗੀ,ਦੋਵਾਂ ਟੀਮਾਂ ਦਾ ਇਸ ਸੈਸ਼ਨ ਦਾ ਇਹ ਚੌਥਾ ਮੈਚ ਹੋਵੇਗਾ,ਸਨਰਾਈਜ਼ਰਜ਼ ਹੈਦਰਾਬਾਦ ਨੂੰ ਦੋ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਸਿਰਫ਼ ਇੱਕ ਵਿੱਚ ਜਿੱਤ ਦਰਜ ਕੀਤੀ।
ਚੇਨਈ ਸੁਪਰ ਕਿੰਗਜ਼ (Chennai Super Kings) ਨੇ ਜਿੱਥੇ ਦੋ ਮੈਚ ਜਿੱਤੇ ਸਨ,ਉਥੇ ਆਖਰੀ ਮੈਚ ਵਿੱਚ ਦਿੱਲੀ ਤੋਂ ਹਾਰ ਮਿਲੀ ਸੀ,ਇਸ ਮੈਚ ਲਈ ਮੇਜ਼ਬਾਨ ਸਨਰਾਈਜ਼ਰਜ਼ ਹੈਦਰਾਬਾਦ (Sunrisers Hyderabad) ਨੇ ਦੋ ਬਦਲਾਅ ਕੀਤੇ ਹਨ,ਜਦਕਿ ਚੇਨਈ ਸੁਪਰ ਕਿੰਗਜ਼ ਦੀ ਟੀਮ ਨੇ ਤਿੰਨ ਬਦਲਾਅ ਕੀਤੇ ਹਨ,ਸਨਰਾਈਜ਼ਰਜ਼ ਹੈਦਰਾਬਾਦ (Sunrisers Hyderabad) ਨੇ ਮਯੰਕ ਅਗਰਵਾਲ ਦੀ ਜਗ੍ਹਾ ਨਿਤੀਸ਼ ਕੁਮਾਰ ਰੈੱਡੀ (Nitish Kumar Reddy) ਅਤੇ ਟੀ ਨਟਰਾਜਨ (T Natarajan) ਨੂੰ ਟੀਮ ‘ਚ ਸ਼ਾਮਲ ਕੀਤਾ ਹੈ,ਦੂਜੇ ਪਾਸੇ ਚੇਨਈ ਦੇ ਮੁਸਤਫਿਜ਼ੁਰ ਰਹਿਮਾਨ ਅਤੇ ਮੈਥਿਸ਼ ਪਥੀਰਾਨਾ ਸੱਟ ਕਾਰਨ ਨਹੀਂ ਖੇਡ ਰਹੇ ਹਨ,ਪਲੇਇੰਗ-11 ‘ਚ ਮੋਈਨ ਅਲੀ, ਮਹਿਸ਼ ਤੀਕਸ਼ਾਨਾ ਅਤੇ ਮੁਕੇਸ਼ ਕੁਮਾਰ ਨੂੰ ਸ਼ਾਮਲ ਕੀਤਾ ਗਿਆ ਹੈ।
Latest News
