ਅੱਜ ਪੰਜਾਬ ਕਿੰਗਸ ਤੇ ਦਿੱਲੀ ਕੈਪੀਟਲ ਵਿਚ ਆਈਪੀਐੱਲ ਦਾ ਮਹਾ ਮੁਕਾਬਲਾ

Mohali,23 March,2024,(Azad Soch News):- ਪੰਜਾਬ ਕ੍ਰਿਕਟ ਐਸੋਸੀਏਸ਼ਨ ਇੰਟਰਨੈਸ਼ਨਲ ਸਟੇਡੀਅਮ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ ਵਿਚ ਅੱਜ ਪੰਜਾਬ ਕਿੰਗਸ ਤੇ ਦਿੱਲੀ ਕੈਪੀਟਲ ਵਿਚ ਆਈਪੀਐੱਲ ਦਾ ਮਹਾ ਮੁਕਾਬਲਾ ਹੋਣ ਜਾ ਰਿਹਾ ਹੈ ਪੰਜਾਬ ਕਿੰਗਸ ਦੀ ਟੀਮ ਦਿੱਲੀ ਖਿਲਾਫ ਮੈਚ ਤੋਂ ਆਈਪੀਐੱਲ (IPL) ਦੇ ਨਵੇਂ ਸੀਜ਼ਨ ਦੀ ਸ਼ੁਰੂਆਤ ਕਰੇਗੀ,ਮੈਚ ਦੁਪਹਿਰ ਬਾਅਦ 3.30 ਵਜੇ ਸ਼ੁਰੂ ਹੋਵੇਗਾ,ਇਸ ਲਈ ਦੋਵੇਂ ਟੀਮਾਂ ਨੇ ਗਰਾਊਂਡ ‘ਤੇ ਪ੍ਰੈਕਟਿਸ ਵੀ ਕੀਤੀ ਹੈ,ਚੰਡੀਗੜ੍ਹ ਤੇ ਮੋਹਾਲੀ ਪੁਲਿਸ (Mohali Police) ਨੇ ਮੁੱਲਾਂਪੁਰ ਵਿਚ ਹੋਣ ਵਾਲੇ ਆਈਪੀਐੱਲ ਮੈਚ (IPL Match) ਨੂੰ ਲੈ ਕੇ ਰੂਟ ਪਲਾਨ ਜਾਰੀ ਕਰ ਦਿੱਤਾ ਹੈ,ਇਸ ਰੂਟ ਪਲਾਨ ਮੁਤਾਬਕ ਓਮੈਕਸ ਸਿਟੀ, ਕੁਰਾਲੀ (Kurali) ਵਿਚ ਚੰਡੀਗੜ੍ਹ ਤੇ ਚੰਡੀਗੜ੍ਹ ਤੋਂ ਕੁਰਾਲੀ ਤੱਕ ਟ੍ਰੈਫਿਕ ਲਈ ਰੂਟ ਡਾਇਵਰਟ ਕੀਤਾ ਗਿਆ ਹੈ,ਪੁਲਿਸ ਮੁਤਾਬਕ ਕੁਰਾਲੀ ਤੋਂ ਆਉਣ ਵਾਲੇ ਟ੍ਰੈਫਿਕ ਨੂੰ ਕੁਰਾਲੀ ਤੋਂ ਬੂਥਗੜ੍ਹ, ਸਿਸਵਾਂ ਟੀ-ਪੁਆਇੰਟ ਤੇ ਚੰਡੀਗੜ੍ਹ ਬੈਰੀਅਰ ਤੋਂ ਹੁੰਦੇ ਹੋਏ ਚੰਡੀਗੜ੍ਹ ਆਉਣਾ ਪਵੇਗਾ,ਇਸੇ ਤਰ੍ਹਾਂ ਚੰਡੀਗੜ੍ਹ ਤੋਂ ਕੁਰਾਲੀ ਜਾਣ ਵਾਲੇ ਟ੍ਰੈਫਿਕ ਨੂੰ ਚੰਡੀਗੜ੍ਹ ਬੈਰੀਅਰ, ਸਿਸਵਾਂ ਟੀ ਪੁਆਇੰਟ ਤੇ ਬੂਥਗੜ੍ਹ ਹੁੰਦੇ ਹੋਏ ਕੁਰਾਲੀ ਜਾਣਾ ਹੋਵੇਗਾ,ਇਹ ਡਾਇਵਰਜਨ ਸਿਰਫ ਸ਼ਨੀਵਾਰ ਦੇ ਮੈਚ ਲਈ ਹੈ।
Latest News
