ਦੱਖਣੀ ਕੋਰੀਆ ਦੇ ਮੁਆਨ ਏਅਰਪੋਰਟ 'ਤੇ ਇਕ ਜਹਾਜ਼ ਨੂੰ ਅੱਗ ਲੱਗਣ ਨਾਲ ਵੱਡਾ ਹਾਦਸਾ ਵਾਪਰ ਗਿਆ
By Azad Soch
On

South Korea,29 DEC,2024,(Azad Soch News):- ਦੱਖਣੀ ਕੋਰੀਆ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ,ਜਿੱਥੇ ਐਤਵਾਰ ਨੂੰ ਦੱਖਣੀ ਕੋਰੀਆ ਦੇ ਮੁਆਨ ਏਅਰਪੋਰਟ 'ਤੇ ਇਕ ਜਹਾਜ਼ ਨੂੰ ਅੱਗ ਲੱਗਣ ਨਾਲ ਵੱਡਾ ਹਾਦਸਾ ਵਾਪਰ ਗਿਆ,ਇਸ ਹਾਦਸੇ 'ਚ ਘੱਟੋ-ਘੱਟ 28 ਯਾਤਰੀਆਂ ਦੇ ਮਾਰੇ ਜਾਣ ਦੀ ਖਬਰ ਹੈ,ਜਾਣਕਾਰੀ ਮੁਤਾਬਕ ਜਹਾਜ਼ ਬੈਂਕਾਕ (Bangkok) ਤੋਂ ਵਾਪਸ ਆ ਰਿਹਾ ਸੀ,ਫਲਾਈਟ 'ਚ 175 ਯਾਤਰੀ ਸਵਾਰ ਦੱਸੇ ਜਾ ਰਹੇ ਹਨ। ਜਹਾਜ਼ ਵਿਚ ਚਾਲਕ ਦਲ ਦੇ ਛੇ ਮੈਂਬਰ ਵੀ ਸਵਾਰ ਸਨ,ਐਮਰਜੈਂਸੀ ਦਫਤਰ ਦੇ ਅਨੁਸਾਰ, ਜਹਾਜ਼ ਰਨਵੇਅ ਤੋਂ ਫਿਸਲ ਗਿਆ ਅਤੇ ਇੱਕ ਵਾੜ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਇਸ ਵਿੱਚ ਅੱਗ ਲੱਗ ਗਈ,ਦੱਸ ਦਈਏ ਕਿ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ,ਜਾਣਕਾਰੀ ਮੁਤਾਬਕ ਇਹ ਜਹਾਜ਼ ਜੇਜੂ ਏਅਰ ਦਾ ਸੀ ਅਤੇ ਬੋਇੰਗ 737-800 ਸੀ। ਅੱਗ ਬੁਝਾਉਣ ਤੋਂ ਬਾਅਦ ਬਚਾਅ ਅਧਿਕਾਰੀ ਜਹਾਜ਼ 'ਚੋਂ ਯਾਤਰੀਆਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ।
Related Posts
Latest News

20 Mar 2025 08:42:13
Indonesia,20,MARCH,2025,(Azad Soch News):- ਭੂਚਾਲ (Earthquake) ਦੇ ਝਟਕਿਆਂ ਨਾਲ ਇੰਡੋਨੇਸ਼ੀਆ ਦੀ ਧਰਤੀ ਹਿੱਲ ਗਈ,ਰਿਕਟਰ ਪੈਮਾਨੇ 'ਤੇ ਇਸਦੀ ਤੀਬਰਤਾ 4.2 ਮਾਪੀ ਗਈ,ਇਹ...