ਈਸਟਰ ’ਤੇ ਜੰਗਬੰਦੀ ਦੇ ਐਲਾਨ ਦੇ ਬਾਵਜੂਦ ਰੂਸੀ ਹਮਲੇ ਜਾਰੀ : ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਜ਼ੇਲੇਂਸਕੀ
By Azad Soch
On

Ukraine,21,APRIL,2025,(Azad Soch News):- ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਈਸਟਰ ਦੇ ਮੌਕੇ ’ਤੇ 30 ਘੰਟੇ ਦੀ ਜੰਗਬੰਦੀ ਦਾ ਐਲਾਨ ਕੀਤਾ ਹੈ। ਹਾਲਾਂਕਿ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ (President Volodymyr Zelensky) ਨੇ ਦੋਸ਼ ਲਗਾਇਆ ਹੈ ਕਿ ਜੰਗਬੰਦੀ ਦੇ ਐਲਾਨ ਦੇ ਬਾਵਜੂਦ ਕਈ ਸਰਹੱਦੀ ਖੇਤਰਾਂ ਵਿਚ ਰੂਸੀ ਹਮਲਾ ਜਾਰੀ ਹੈ,ਉਨ੍ਹਾਂ ਕਿਹਾ ਕਿ ਰੂਸ ਦੀਆਂ ਗੱਲਾਂ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ,ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸ਼ਨੀਵਾਰ (ਸਥਾਨਕ ਸਮੇਂ) ਨੂੰ ਰੂਸ ’ਤੇ ਈਸਟਰ ’ਤੇ ਜੰਗਬੰਦੀ ਦੀ ਮੰਗ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਇਹ ਰੂਸ ਹੀ ਸੀ ਜਿਸ ਨੇ ਜੰਗਬੰਦੀ ਦੀ ਮੰਗ ਕੀਤੀ ਸੀ ਤੇ ਰੂਸ ਦੇ ਹਮਲੇ ਘੱਟ ਨਹੀਂ ਹੋਏ ਹਨ। ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਰੂਸੀ ਤੋਪਖਾਨੇ ਦੀ ਗੋਲਾਬਾਰੀ ਘੱਟ ਨਹੀਂ ਹੋਈ ਹੈ। ਇਸ ਲਈ, ਰੂਸ ਤੋਂ ਆਉਣ ਵਾਲੇ ਸ਼ਬਦਾਂ ’ਤੇ ਕੋਈ ਭਰੋਸਾ ਨਹੀਂ ਹੈ।
Latest News

08 May 2025 07:13:53
Chandigarh, 7 MAY,2025,(Azad Soch News):- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੇ ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੇ ਪੁਣਛ ਸੈਕਟਰ ਵਿੱਚ ਕੰਟਰੋਲ...