ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ਪੁਲਿਸ ਨੇ 'ਚ 10 ਹਜ਼ਾਰ ਡਾਲਰ ਦੀ ਨਕਲੀ ਕਰੰਸੀ ਸਮੇਤ ਪੰਜਾਬੀ ਗ੍ਰਿਫ਼ਤਾਰ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ਪੁਲਿਸ ਨੇ 'ਚ 10 ਹਜ਼ਾਰ ਡਾਲਰ ਦੀ ਨਕਲੀ ਕਰੰਸੀ ਸਮੇਤ ਪੰਜਾਬੀ ਗ੍ਰਿਫ਼ਤਾਰ

Abbotsford,Canada,07,APRIL,2025,(Azad Soch News):-  ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ਪੁਲਿਸ (Victoria Police) ਨੇ ਪੰਜਾਬੀ ਨੌਜਵਾਨ ਲਵਦੀਪ ਢਿੱਲੋਂ ਨੂੰ 10,200 ਕੈਨੇਡੀਅਨ ਨਕਲੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤਾ ਹੈ ਜਿਸ ਵਿਚ 100 ਤੋਂ 20 ਡਾਲਰ ਦੇ ਨਕਲੀ ਨੋਟ ਸਨ। 

ਵਿਕਟੋਰੀਆ ਪੁਲਿਸ ਵਲੋਂ ਦਿਤੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਇਕ ਔਰਤ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਨੇ ਫੇਸਬੁਕ ਦੀ ਮਾਰਕੀਟ ਪਲੇਸ (Market Place) ਰਾਹੀਂ ਲਵਦੀਪ ਢਿੱਲੋਂ ਨੂੰ 1500 ਡਾਲਰ ਦੀ ਕੀਮਤ ਦੇ ਪੋਕੇਮਨ ਕਾਰਡ (Pokemon Cards) ਵੇਚੇ ਸਨ ਤੇ ਢਿੱਲੋਂ ਵਲੋਂ ਉਸ ਨੂੰ ਜੋ 1500 ਡਾਲਰ ਦੇ ਨੋਟ ਦਿਤੇ ਗਏ ਉਹ ਨਕਲੀ ਸਨ। 100 ਡਾਲਰ ਦੇ ਸਾਰੇ ਨੋਟਾਂ ’ਤੇ ਇਕੋ ਸੀਰੀਅਲ ਨੰਬਰ ਸੀ।

ਵਿਕਟੋਰੀਆ ਪੁਲਿਸ (Victoria Police) ਵਲੋਂ ਦਸਿਆ ਗਿਆ ਹੈ ਕਿ ਲਵਦੀਪ ਵਲੋਂ ਉਕਤ ਔਰਤ ਤੋਂ 2700 ਡਾਲਰ ਦੀ ਕੀਮਤ ਦੇ ਹੋਰ ਪੋਕੇਮਨ ਕਾਰਡ ਖ਼ਰੀਦਣ ਲਈ ਸੰਪਰਕ ਕੀਤਾ ਗਿਆ ਜਿੱਥੇ ਪੁਲਿਸ ਉਸ ਦਾ ਪਹਿਲਾਂ ਤੋਂ ਹੀ ਇੰਤਜ਼ਾਰ ਕਰ ਰਹੀ ਸੀ ਜਿਸ ਨੂੰ 10,200 ਡਾਲਰ ਦੀ ਨਕਲੀ ਕਰੰਸੀ ਸਮੇਤ ਗ੍ਰਿਫ਼ਤਾਰ ਕਰ ਲਿਆ ਲਵਦੀਪ ਢਿੱਲੋਂ ਕੋਲ ਇਹ ਨਕਲੀ ਨੋਟ ਕਿੱਥੋਂ ਆਏ, ਪੁਲਿਸ ਇਸ ਦੀ ਜਾਂਚ ਕਰ ਰਹੀ ਹੈ।

Advertisement

Latest News

ਕਮਿਸ਼ਨਰੇਟ ਪੁਲਿਸ ਵੱਲੋਂ ‘ਫਤਿਹ ਗਰੁੱਪ’ ਦੇ 2 ਮੈਂਬਰ ਗ੍ਰਿਫ਼ਤਾਰ ਕਮਿਸ਼ਨਰੇਟ ਪੁਲਿਸ ਵੱਲੋਂ ‘ਫਤਿਹ ਗਰੁੱਪ’ ਦੇ 2 ਮੈਂਬਰ ਗ੍ਰਿਫ਼ਤਾਰ
ਜਲੰਧਰ, 29 ਜੁਲਾਈ : ਪੰਜਾਬ ਸਰਕਾਰ ਵੱਲੋਂ ਅਪਰਾਧੀ ਤੱਤਾਂ ְ’ਤੇ ਨਕੇਲ ਕੱਸਣ ਲਈ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਤਹਿਤ, ਕਮਿਸ਼ਨਰੇਟ...
ਨਵੀਂ ਸਿੱਖਿਆ ਨੀਤੀ ਦੀ ਆੜ ਹੇਠ ਕੇਂਦਰ ਸੂਬਿਆਂ ਦੇ ਹੱਕ ਖੋਹ ਰਿਹਾ ਹੈ- ਹਰਜੋਤ ਬੈਂਸ
ਮੋਹਿੰਦਰ ਭਗਤ ਵੱਲੋਂ ਜੰਗੀ ਯਾਦਗਾਰਾਂ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼
ਮਾਨ ਸਰਕਾਰ ਵੱਲੋਂ 5 ਹੋਰ ਬੱਚਿਆਂ ਨੂੰ ਭੀਖ ਮੰਗਣ ਤੋਂ ਬਚਾਇਆ ਗਿਆ: ਹੁਣ ਤੱਕ ਕੁੱਲ 208 ਬੱਚਿਆਂ ਨੂੰ ਮਿਲੀ ਨਵੀਂ ਜ਼ਿੰਦਗੀ: ਡਾ. ਬਲਜੀਤ ਕੌਰ
ਮਾਨ ਸਰਕਾਰ ਨੇ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ 276 ਕਰੋੜ ਰੁਪਏ ਨਾਲ ਪੂਰੇ ਕੀਤੇ ਪ੍ਰਬੰਧ: ਬਰਿੰਦਰ ਕੁਮਾਰ ਗੋਇਲ
ਯੁੱਧ ਨਸ਼ਿਆਂ ਵਿਰੁੱਧ': 150ਵੇਂ ਦਿਨ, ਪੰਜਾਬ ਪੁਲਿਸ ਵੱਲੋਂ 347 ਥਾਵਾਂ 'ਤੇ ਛਾਪੇਮਾਰੀ; 72 ਨਸ਼ਾ ਤਸਕਰ ਕਾਬੂ
ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਨੇ ਐਲਾਨੀ ਗਜ਼ਟਿਡ ਛੁੱਟੀ, 31 ਜੁਲਾਈ ਨੂੰ ਪੰਜਾਬ ਭਰ ‘ਚ ਰਹੇਗੀ ਛੁੱਟੀ