ਦੱਖਣੀ ਲੇਬਨਾਨ ’ਚ ਐਤਵਾਰ ਨੂੰ ਇਜ਼ਰਾਇਲੀ ਫੌਜ ਨੇ ਪ੍ਰਦਰਸ਼ਨਕਾਰੀਆਂ ’ਤੇ ਗੋਲੀਬਾਰੀ ਕੀਤੀ
Lebanon,26 JAN,2025,(Azad Soch News):- ਦੱਖਣੀ ਲੇਬਨਾਨ (South Lebanon) ’ਚ ਐਤਵਾਰ ਨੂੰ ਇਜ਼ਰਾਇਲੀ ਫੌਜ (Israeli Army) ਨੇ ਪ੍ਰਦਰਸ਼ਨਕਾਰੀਆਂ ’ਤੇ ਗੋਲੀਬਾਰੀ ਕੀਤੀ, ਜਿਸ ’ਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ 80 ਤੋਂ ਜ਼ਿਆਦਾ ਜ਼ਖਮੀ ਹੋ ਗਏ,ਇਹ ਜੰਗਬੰਦੀ ਦੇ ਤਹਿਤ ਇਜ਼ਰਾਈਲੀ ਫੌਜਾਂ ਨੂੰ ਵਾਪਸ ਬੁਲਾਉਣ ਦੀ ਮੰਗ ਕਰ ਰਹੇ ਸਨ,ਸਿਹਤ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਮ੍ਰਿਤਕਾਂ ਵਿਚ ਦੋ ਔਰਤਾਂ ਅਤੇ ਇਕ ਲੇਬਨਾਨੀ ਫੌਜ ਦਾ ਜਵਾਨ ਸ਼ਾਮਲ ਹੈ,ਸਰਹੱਦੀ ਇਲਾਕਿਆਂ ਦੇ 12 ਤੋਂ ਵੱਧ ਪਿੰਡਾਂ ਤੋਂ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ,ਇਜ਼ਰਾਈਲ-ਹਿਜ਼ਬੁੱਲਾ ਜੰਗ (Israel-Hezbollah War) ਨੂੰ ਰੋਕਣ ਲਈ ਨਵੰਬਰ ਦੇ ਅਖੀਰ ਵਿਚ ਹੋਏ ਜੰਗਬੰਦੀ ਸਮਝੌਤੇ ਵਲੋਂ ਨਿਰਧਾਰਤ 60 ਦਿਨਾਂ ਦੀ ਸਮਾਂ ਸੀਮਾ ਦੇ ਅੰਦਰ ਇਜ਼ਰਾਈਲੀ ਫੌਜਾਂ ਨੂੰ ਦਖਣੀ ਲੇਬਨਾਨ ਤੋਂ ਵਾਪਸ ਜਾਣਾ ਸੀ,ਪਰ ਅਜਿਹਾ ਨਹੀਂ ਹੋਇਆ,ਇਸ ਦੇ ਵਿਰੋਧ ’ਚ ਪ੍ਰਦਰਸ਼ਨਕਾਰੀਆਂ ਨੇ ਕਈ ਪਿੰਡਾਂ ’ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ,ਕੁੱਝ ਪ੍ਰਦਰਸ਼ਨਕਾਰੀਆਂ ਨੇ ਹਿਜ਼ਬੁੱਲਾ ਦੇ ਝੰਡੇ ਫੜੇ ਹੋਏ ਸਨ।