ਕੈਨੇਡਾ ਦੇ ਕੇਂਦਰੀ ਬੈਂਕ ਨੇ ਵਿਆਜ ਦਰਾਂ ਵਿਚ 50 ਬੇਸਿਸ ਪੁਆਇੰਟ ਦੀ ਕਟੌਤੀ ਕਰਨ ਦਾ ਐਲਾਨ ਕੀਤਾ
Surrey, 12 December 2024,(Azad Soch News):- ਜਿਸ ਤਰ੍ਹਾਂ ਅਰਥਸ਼ਾਸਤਰੀਆਂ (Economists) ਵੱਲੋਂ ਅਨੁਮਾਨ ਲਾਇਆ ਜਾ ਰਿਹਾ ਸੀ, ਕੈਨੇਡਾ ਦੇ ਕੇਂਦਰੀ ਬੈਂਕ ਨੇ ਵਿਆਜ ਦਰਾਂ ਵਿਚ 50 ਬੇਸਿਸ ਪੁਆਇੰਟ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਬੈਂਕ ਦੇ ਇਸ ਫੈਸਲੇ ਨਾਲ ਹੁਣ ਬੈਂਕ ਰੇਟ 3.25 ਪ੍ਰਤੀਸ਼ਤ ਹੋ ਗਈ ਹੈ, ਬੈਂਕ ਆਫ ਕੈਨੇਡਾ (Bank of Canada) ਵੱਲੋਂ ਵਿਆਜ ਦਰਾਂ ਵਿਚ ਜੂਨ ਤੋਂ ਬਾਅਦ ਲਗਾਤਾਰ ਕੀਤੀ ਗਈ ਇਹ ਪੰਜਵੀਂ ਕਟੌਤੀ ਹੈ,ਮਹਾਂਮਾਰੀ ਤੋਂ ਬਾਅਦ ਬੈਂਕ ਨੇ ਅਕਤੂਬਰ ਵਿਚ ਪਹਿਲੀ ਵਾਰ ਵਿਆਜ ਦਰਾਂ ਵਿੱਚ ਅੱਧੇ ਪੁਆਇੰਟ ਦੀ ਕਟੌਤੀ ਕੀਤੀ ਸੀ,ਬੈਂਕ ਦੇ ਗਵਰਨਰ ਟਿਫ ਮੈਕਲੇਮ (Governor Tiff McClam) ਨੇ ਕਿਹਾ ਹੈ ਕਿ ਕੇਂਦਰੀ ਬੈਂਕ ਨੇ ਲਗਾਤਾਰ ਦੋ ਕਟੌਤੀਆਂ ਕੀਤੀਆਂ ਹਨ ਕਿਉਂਕਿ ਮਹਿੰਗਾਈ ਅਤੇ ਆਰਥਿਕ ਵਿਕਾਸ ਨੂੰ ਹੁਣ ਸੀਮਤ ਕਰਨ ਦੀ ਲੋੜ ਨਹੀਂ ਹੈ, ਉਨ੍ਹਾਂ ਕਿਹਾ ਕਿ ਮੁਦਰਾਸਫੀਤੀ ਦੋ ਫੀਸਦੀ ਦੇ ਟੀਚੇ 'ਤੇ ਵਾਪਸ ਆਉਣ ਨਾਲ, ਕੇਂਦਰੀ ਬੈਂਕ (Central Bank) ਹੁਣ ਇਸ ਨੂੰ ਸਥਿਰ ਰੱਖਣ 'ਤੇ ਹੀ ਧਿਆਨ ਕੇਂਦਰਿਤ ਕਰ ਰਿਹਾ ਹੈ।