ਮਲੇਸ਼ੀਆ ਦੀ ਇੰਡਸਟ੍ਰੀਅਲ ਕੋਰਟ ਦੀ ਪਹਿਲੀ ਸਿੱਖ ਮਹਿਲਾ ਚੇਅਰਮੈਨ ਨਿਯੁਕਤ
By Azad Soch
On

Malaysia,01 April,2024,(Azad Soch News):- ਮਲੇਸ਼ੀਆ ਦੀ ਇੰਡਸਟ੍ਰੀਅਲ ਅਦਾਲਤ ਨੇ ਪਹਿਲੀ ਵਾਰ ਸਿੱਖ ਭਾਈਚਾਰੇ ਦੀ ਮਹਿਲਾ ਪ੍ਰਵੀਨ ਕੌਰ ਜੈਸੀ ਨੂੰ ਚੇਅਰਮੈਨ ਨਿਯੁਕਤ ਵਜੋਂ ਨਿਯੁਕਤ ਕਰਕੇ ਇਤਿਹਾਸ ਰਚ ਦਿੱਤਾ ਹੈ,ਪ੍ਰਵੀਨ ਕੌਰ ਜੈਸੀ (Praveen Kaur Jessie) (52) ਪੇਨਾਂਗ ਤੋਂ ਉਦਯੋਗਿਕ ਸਬੰਧਾਂ ਦੇ ਕਾਨੂੰਨ ਵਿੱਚ ਮਾਹਰ ਹੈ,ਉਹ ਮਲੇਸ਼ੀਅਨ ਬਾਰ ਵਿੱਚ ਸਰਗਰਮ ਹੈ,ਜਿਸ ਵਿੱਚ ਉਹ 1995 ਵਿੱਚ ਸ਼ਾਮਲ ਹੋਈ ਸੀ,ਉਹ ਚਾਰ ਸਾਲ ਦੀ ਮਿਆਦ ਲਈ 59 ਸਾਲਾ ਚੋਅ ਸਿਵ ਲਿਨ ਨਾਲ ਉਦਯੋਗਿਕ ਅਦਾਲਤ ਦੀ ਸਹਿ-ਪ੍ਰਧਾਨਗੀ ਕਰੇਗੀ,ਉਸ ਨੂੰ 29 ਮਾਰਚ ਨੂੰ ਕੁਆਲਾਲੰਪੁਰ ਵਿੱਚ ਵਿਸਮਾ ਪਰਕੇਸੋ ਸਥਿਤ ਇੰਡਸਟ੍ਰੀਅਲ ਅਦਾਲਤ (Industrial Court) ਵਿੱਚ ਮਨੁੱਖੀ ਸਰੋਤ ਮੰਤਰੀ ਸਟੀਵਨ ਸਿਮ ਚੀ ਕਿਓਂਗ ਤੋਂ ਨਿਯੁਕਤੀ ਪੱਤਰ ਪ੍ਰਾਪਤ ਹੋਏ,ਪ੍ਰਵੀਨ ਨੇ 1993 ਵਿੱਚ ਨਿਊਜ਼ਕੈਸਲ (Newcastle) ਵਿਖੇ ਨੌਰਥੰਬਰੀਆ ਯੂਨੀਵਰਸਿਟੀ ਤੋਂ ਕਾਨੂੰਨ ਵਿੱਚ ਗ੍ਰੈਜੂਏਸ਼ਨ ਕੀਤੀ ਅਤੇ 1994 ਵਿੱਚ ਸੀਐਲਪੀ (CLP) ਪੂਰੀ ਕੀਤੀ,ਉਸਨੂੰ 1995 ਵਿੱਚ ਬਾਰ ਵਿੱਚ ਬੁਲਾਇਆ ਗਿਆ।
Latest News
-(42).jpeg)
15 May 2025 19:24:08
ਚੰਡੀਗੜ੍ਹ, 15 ਮਈ:ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਪੰਜਾਬ ਭਰ ‘ਚ ਸਫਾਈ ਪ੍ਰਬੰਧਾਂ ਦੀ ਚੈਕਿੰਗ ਜਾਰੀ ਰੱਖਦਿਆਂ...