ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਰੀਬ 70 ਫੀਸਦੀ ਦੀ ਕਮੀ ਆਈ

Canada,02 OCT,2024,(Azad Soch News):- ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਰੀਬ 70 ਫੀਸਦੀ ਦੀ ਕਮੀ ਆਈ ਹੈ,ਕੈਨੇਡਾ ਜਾਣ ਵਾਲੇ ਜ਼ਿਆਦਾਤਰ ਲੋਕ ਪੰਜਾਬੀ ਹਨ,ਜਿਸ ਤੋਂ ਬਾਅਦ ਹਰਿਆਣਵੀ ਅਤੇ ਗੁਜਰਾਤੀ ਵੀ ਇਸ ਸੂਚੀ 'ਚ ਟਾਪ 'ਤੇ ਹਨ,ਅਜਿਹੇ 'ਚ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਵਿਵਾਦ ਕਾਰਨ ਕੈਨੇਡਾ ਜਾ ਕੇ ਆਪਣਾ ਭਵਿੱਖ ਬਣਾਉਣ ਦੇ ਚਾਹਵਾਨ ਵਿਦਿਆਰਥੀਆਂ ਨੇ ਕੈਨੇਡਾ ਦੀ ਬਜਾਏ ਕੋਈ ਹੋਰ ਵਿਕਲਪ ਲੱਭਣਾ ਸ਼ੁਰੂ ਕਰ ਦਿੱਤਾ ਹੈ,ਕੈਨੇਡਾ ਦੇ ਵੀਜ਼ਿਆਂ ਵਿੱਚ ਆਈ ਗਿਰਾਵਟ ਦੋਵਾਂ ਮੁਲਕਾਂ ਵਿਚਾਲੇ ਪੈਦਾ ਹੋਈ ਕੁੜੱਤਣ ਕਾਰਨ ਹੀ ਹੈ,ਨਾਲ ਹੀ, ਦੂਜਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਕੈਨੇਡਾ ਨੇ ਆਪਣੀਆਂ ਯੂਨੀਵਰਸਿਟੀਆਂ (Universities) ਅਤੇ ਕਾਲਜਾਂ (Colleges) ਵਿੱਚ ਦਾਖਲੇ ਲਈ ਜੀਆਈਸੀ ਖਾਤੇ (GIC Accounts) ਦੀ ਰਕਮ ਦੁੱਗਣੀ ਕਰ ਦਿੱਤੀ ਹੈ,ਅਜਿਹੇ 'ਚ ਭਾਰਤੀ ਵਿਦਿਆਰਥੀ ਫਿਲਹਾਲ ਕੈਨੇਡਾ (Canada) ਦੀ ਬਜਾਏ ਹੋਰ ਵਿਕਲਪਾਂ ਦੀ ਤਲਾਸ਼ ਕਰ ਰਹੇ ਹਨ,ਆਈਲੈਟਸ (IELTS) ਦਾ ਪੇਪਰ ਦੇਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ 50 ਫੀਸਦੀ ਦੀ ਕਮੀ ਆਈ ਹੈ,ਮਾਹਿਰਾਂ ਦਾ ਮੰਨਣਾ ਹੈ,ਕਿ ਮੌਜੂਦਾ ਕੂਟਨੀਤਕ ਵਿਵਾਦ ਦਾ ਵੀਜ਼ਾ ਨੀਤੀਆਂ 'ਤੇ ਸਿੱਧਾ ਅਸਰ ਪੈਣ ਦੀ ਸੰਭਾਵਨਾ ਸੀ ਪਰ ਅਜਿਹਾ ਨਹੀਂ ਹੈ ਕਿ ਕੈਨੇਡਾ ਵੀਜ਼ਾ ਨਹੀਂ ਦੇ ਰਿਹਾ,ਕੈਨੇਡਾ ਵੀਜ਼ਾ (Canada Visa) ਦੇ ਰਿਹਾ ਹੈ ਪਰ ਕੈਨੇਡਾ ਜਾਣ ਵਾਲੇ ਬੱਚੇ ਅਤੇ ਉਨ੍ਹਾਂ ਦੇ ਮਾਪੇ ਇਸ ਸਮੇਂ ਆਪਣੇ ਬੱਚਿਆਂ ਨੂੰ ਕੈਨੇਡਾ ਨਹੀਂ ਭੇਜ ਰਹੇ ਹਨ।
Latest News
.jpeg)