ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ H-1B ਵੀਜ਼ਾ ‘ਤੇ ਆਪਣੇ ਸਟੈਂਡ ਦਾ ਖੁਲਾਸਾ ਕੀਤਾ
Washington,23 JAN,2025, (Azad Soch News):- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ H-1B ਵੀਜ਼ਾ ‘ਤੇ ਆਪਣੇ ਸਟੈਂਡ ਦਾ ਖੁਲਾਸਾ ਕੀਤਾ ਹੈ,ਮੰਗਲਵਾਰ ਨੂੰ ਵ੍ਹਾਈਟ ਹਾਊਸ (White House) ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਟਰੰਪ ਤੋਂ H-1B ਵੀਜ਼ਾ ‘ਤੇ ਸਵਾਲ ਪੁੱਛਿਆ ਗਿਆ,ਇਸ ‘ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਯੋਗ ਲੋਕ ਅਮਰੀਕਾ ਆਉਣ,ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (US President Donald Trump) ਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਕਿ ਉਹ ਦੇਸ਼ ਵਿੱਚ ‘ਬਹੁਤ ਸਮਰੱਥ ਲੋਕਾਂ’ ਨੂੰ ਲਿਆਉਣਾ ਚਾਹੁੰਦੇ ਹਨ। ਮੈਨੂੰ ਬਹਿਸ ਦੇ ਦੋਵੇਂ ਪੱਖ ਪਸੰਦ ਹਨ, ਪਰ ਮੈਂ ਇਹ ਵੀ ਚਾਹੁੰਦਾ ਹਾਂ ਕਿ ਬਹੁਤ ਯੋਗ ਲੋਕ ਸਾਡੇ ਦੇਸ਼ ਵਿੱਚ ਆਉਣ।ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਗੇ ਕਿਹਾ, ‘ਪਰ ਮੈਂ ਨਹੀਂ ਚਾਹੁੰਦਾ ਕਿ ਅਸੀਂ ਇਸਨੂੰ ਰੋਕੀਏ।’ ਅਤੇ ਮੈਂ ਸਿਰਫ਼ ਇੰਜੀਨੀਅਰਾਂ ਬਾਰੇ ਗੱਲ ਨਹੀਂ ਕਰ ਰਿਹਾ, ਮੈਂ ਹਰ ਪੱਧਰ ਦੇ ਲੋਕਾਂ ਬਾਰੇ ਗੱਲ ਕਰ ਰਿਹਾ ਹਾਂ। ਰਾਸ਼ਟਰਪਤੀ H-1B ਵੀਜ਼ਾ *H-1B Visa) ‘ਤੇ ਆਪਣੇ ਸਮਰਥਕਾਂ ਵਿੱਚ ਚੱਲ ਰਹੀ ਬਹਿਸ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਦੇ ਕਰੀਬੀ ਸਹਿਯੋਗੀ ਅਤੇ ਟੇਸਲਾ ਦੇ ਬੌਸ ਐਲੋਨ ਮਸਕ (Boss Elon Musk) H-1B ਵੀਜ਼ਾ ਦਾ ਸਮਰਥਨ ਕਰਦੇ ਹਨ ਕਿਉਂਕਿ ਇਸ ਦੇ ਚਲਦਿਆਂ ਹੀ ਯੋਗ ਤਕਨੀਕੀ ਪੇਸ਼ੇਵਰਾਂ ਅਮਰੀਕਾ ਵਿੱਚ ਆਉਂਦੇ ਹਨ। ਇਸ ਦੇ ਨਾਲ ਹੀ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਹੁਤ ਸਾਰੇ ਸਮਰਥਕ ਇਸਦਾ ਵਿਰੋਧ ਕਰਦੇ ਹੋਏ ਕਹਿੰਦੇ ਹਨ ਕਿ ਇਹ ਅਮਰੀਕੀ ਨਾਗਰਿਕਾਂ ਤੋਂ ਨੌਕਰੀਆਂ ਖੋਹ ਲੈਂਦਾ ਹੈ।