ਰੈਪਰ ਸੰਨੀ ਮਾਲਟਨ ਨਾਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘410’ ਅੱਜ ਹੋਵੇਗਾ ਰਿਲੀਜ਼

ਰੈਪਰ ਸੰਨੀ ਮਾਲਟਨ ਨਾਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘410’ ਅੱਜ ਹੋਵੇਗਾ ਰਿਲੀਜ਼

Patiala,10 April,2024,(Azad Soch News):- ਅੱਜ ਯਾਨੀ ਬੁੱਧਵਾਰ ਨੂੰ ਸਿੱਧੂ ਮੂਸੇਵਾਲਾ (Sidhu Moosewala) ਦਾ ਛੇਵਾਂ ਗੀਤ 4.10 ਰਿਲੀਜ਼ ਹੋਵੇਗਾ,ਇਹ ਗੀਤ ਸਿੱਧੂ ਮੂਸੇਵਾਲਾ ਦੇ ਕਰੀਬੀ ਰੈਪਰ ਸਨੀ ਮਾਲਟਨ ਦੇ ਨਿੱਜੀ ਪੇਜ ਤੋਂ ਰਿਲੀਜ਼ ਕੀਤਾ ਜਾਵੇਗਾ,ਇਸ ਦਾ ਟੀਜ਼ਰ ਮੰਗਲਵਾਰ ਨੂੰ ਸੰਨੀ ਮਾਲਟਨ ਦੇ ਯੂਟਿਊਬ ਪੇਜ (YouTube Page) ‘ਤੇ ਰਿਲੀਜ਼ ਕੀਤਾ ਗਿਆ ਸੀ,ਇਸ ਗੀਤ ਨੂੰ ਰੈਪਰ ਸੰਨੀ ਮਾਲਟਨ (Rapper Sunny Malton) ਨੇ ਤਿਆਰ ਕੀਤਾ ਹੈ,ਇਹ ਗੀਤ ਸ਼ਾਮ 5 ਵਜੇ ਦੇ ਕਰੀਬ ਰਿਲੀਜ਼ ਹੋਣਾ ਹੈ,ਇਸ ਗੀਤ ਨੂੰ 4:10 ਦਾ ਨਾਂ ਦਿੱਤਾ ਗਿਆ ਹੈ,ਇਹੀ ਕਾਰਨ ਹੈ ਕਿ ਇਹ ਗੀਤ ਵੀ ਚੌਥੇ ਮਹੀਨੇ ਦੀ 10 ਤਰੀਕ ਨੂੰ ਰਿਲੀਜ਼ ਹੋ ਰਿਹਾ ਹੈ,ਇਸ ਗੀਤ ਦਾ ਪੋਸਟਰ ਰਿਲੀਜ਼ (Poster Release) ਕਰਨ ਦੇ ਨਾਲ ਹੀ ਰੈਪਰ ਸੰਨੀ ਮਾਲਟਨ ਨੇ ਜਾਣਕਾਰੀ ਦਿੱਤੀ ਸੀ।

ਕਿ ਇਹ ਗੀਤ ਉਨ੍ਹਾਂ ਦੇ ਯੂਟਿਊਬ ਚੈਨਲ (YouTube Channel) ‘ਤੇ ਹੀ ਰਿਲੀਜ਼ ਕੀਤਾ ਜਾਵੇਗਾ,ਰੈਪਰ ਸੰਨੀ ਮਾਲਟਨ ਅਤੇ ਬਿੱਗ ਬਰਡ (Big Bird) ਨੇ ਸਿੱਧੂ ਮੂਸੇਵਾਲਾ ਨਾਲ ਕਈ ਗੀਤਾਂ ਵਿੱਚ ਕੰਮ ਕੀਤਾ ਹੈ,ਇਸ ਵਿੱਚ ਲੈਵਲ,ਨੇਵਰ ਫੋਲਡ,ਜਸਟ ਲਿਸਨ ਵਰਗੇ ਕਈ ਹਿੱਟ ਗੀਤ ਸ਼ਾਮਲ ਹਨ,ਇਨ੍ਹਾਂ ਗੀਤਾਂ ਨੂੰ ਲੋਕਾਂ ਨੇ ਖੂਬ ਪਿਆਰ ਦਿੱਤਾ,ਇਸ ਗੀਤ ਤੋਂ ਪਹਿਲਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Punjabi Singer Sidhu Moosewala) ਨੇ ਪਿਛਲੇ ਸਾਲ ਨਵੰਬਰ ‘ਚ ਦੀਵਾਲੀ ‘ਤੇ ‘ਵਾਚ-ਆਊਟ’ ਰਿਲੀਜ਼ ਕੀਤਾ ਸੀ,ਮਈ 2022 ਵਿੱਚ ਸਿੱਧੂ ਮੂਸੇਵਾਲਾ (Sidhu Moosewala) ਦੇ ਕ.ਤ.ਲ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਪੰਜਵਾਂ ਗੀਤ ਸੀ,ਜਿਸ ਨੂੰ ਹੁਣ ਤੱਕ ਯੂਟਿਊਬ ‘ਤੇ 3.59 ਕਰੋੜ ਲੋਕ ਦੇਖ ਚੁੱਕੇ ਹਨ।

Advertisement

Latest News

IPL ਦੇ 17ਵੇਂ ਸੀਜ਼ਨ ‘ਚ ਅੱਜ ਸਨਰਾਈਜ਼ਰਸ ਹੈਦਰਾਬਾਦ ਦਾ ਸਾਹਮਣਾ ਲਖਨਊ ਸੁਪਰਜਾਇੰਟਸ ਨਾਲ ਹੋਵੇਗਾ IPL ਦੇ 17ਵੇਂ ਸੀਜ਼ਨ ‘ਚ ਅੱਜ ਸਨਰਾਈਜ਼ਰਸ ਹੈਦਰਾਬਾਦ ਦਾ ਸਾਹਮਣਾ ਲਖਨਊ ਸੁਪਰਜਾਇੰਟਸ ਨਾਲ ਹੋਵੇਗਾ
Hyderabad, 8 May 2024,(Azad Soch News):– ਇੰਡੀਅਨ ਪ੍ਰੀਮੀਅਰ ਲੀਗ (IPL) ਦੇ 17ਵੇਂ ਸੀਜ਼ਨ ‘ਚ ਅੱਜ ਸਨਰਾਈਜ਼ਰਸ ਹੈਦਰਾਬਾਦ ਦਾ ਸਾਹਮਣਾ ਲਖਨਊ...
Oppo Reno 12 Pro 5G 50MP ਸੈਲਫੀ ਕੈਮਰੇ,16GB RAM ਦੇ ਨਾਲ ਹੋਵੇਗਾ ਲਾਂਚ
ਵਲਾਦੀਮੀਰ ਪੁਤਿਨ ਨੇ ਮੰਗਲਵਾਰ ਨੂੰ ਪੰਜਵੀਂ ਵਾਰ ਰੂਸ ਦੇ ਰਾਸ਼ਟਰਪਤੀ ਵਜੋਂ ਹਲਫ਼ ਲਿਆ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ 8 ਮਈ ਨੂੰ ਮਲੇਰਕੋਟਲਾ 'ਚ ਕਰਨਗੇ ਰੋਡ ਸ਼ੋਅ
ਹਰਿਆਣਾ ‘ਚ ਹੁਣ ਤੱਕ 37.29 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ
ਭਾਜਪਾ ਦੀ ਬਠਿੰਡਾ ਤੋਂ ਉਮੀਦਵਾਰ ਆਈ.ਏ.ਐੱਸ. ਅਧਿਕਾਰੀ ਪਰਮਪਾਲ ਕੌਰ ਸਿੱਧੂ ਦੀਆਂ ਵਧੀਆਂ ਮੁਸ਼ਕਲਾਂ
ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ 10 ਮਈ ਨੂੰ ਨਾਮਜ਼ਦਗੀ ਕਾਗ਼ਜ਼ ਦਾਖਲ ਕਰਨਗੇ