ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ
Chandigarh,08 OCT,2024,(Azad Soch News):- ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦੀ ਅਗਵਾਈ ਵਿੱਚ ਪੰਜਾਬ ਕੈਬਨਿਟ (Punjab Cabinet) ਦੀ ਮੀਟਿੰਗ ਹੋਈ,ਇਸ ਮੀਟਿੰਗ ਵਿੱਚ ਕਈ ਫੈਸਲੇ ਲਏ ਗਏ,ਮੀਟਿੰਗ ਤੋਂ ਬਾਅਦ ਕਾਨਫਰੰਸ ਕਰਦੇ ਹੋਏ ਕੈਬਨਿਟ ਮੰਤਰੀ ਅਮਨ ਅਰੋੜਾ (Cabinet Minister Aman Arora) ਨੇ ਮੀਟਿੰਗ ਬਾਰੇ ਵਿਥਾਰਪੂਰਵਕ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ,ਮੁੱਖ ਮੰਤਰੀ ਭਗਵੰਤ ਮਾਨ ਨੇ ਛੋਟੇ ਤਬਕੇ ਦੇ ਮਜ਼ਦੂਰਾਂ ਨੂੰ ਤੋਹਫ਼ਾ ਦਿੰਦਿਆਂ ਉਨ੍ਹਾਂ ਜ਼ਮੀਨਾਂ ਦਾ ਮਾਲਕ ਬਣਾਉਣ ਦਾ ਐਲਾਨ ਕੀਤਾ ਹੈ ਜੋ ਕਿ ਜਿਮੀਂਦਾਰਾਂ ਕੋਲ ਬਹੁਤ ਹੀ ਛੋਟੇ ਪੱਧਰ ਦੇ ਮਜ਼ਦੂਰ ਹਨ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਅਜਿਹੇ 11,231 ਲਾਭਪਾਤਰੀਆਂ ਨੂੰ ਉਨ੍ਹਾਂ ਜ਼ਮੀਨਾਂ ਦਾ ਮਾਲਕ ਬਣਾਉਣ ਦਾ ਦਾਅਵਾ ਕੀਤਾ ਹੈ,ਜਿਹੜੇ ਬਹੁਤ ਜ਼ਿਆਦਾ ਸਮੇਂ ਤੋਂ ਅਜਿਹੀਆਂ ਜ਼ਮੀਨਾਂ ਦੀ ਦੇਖਭਾਲ ਕਰ ਰਹੇ ਹਨ ਜਿਨ੍ਹਾਂ ਦਾ ਕੋਈ ਵਾਲੀ-ਵਾਰਿਸ ਨਹੀਂ ਹੈ,ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਅਜਿਹੀ 4,196 ਏਕੜ ਜ਼ਮੀਨ ਹੈ।
ਇਸ ਤੋਂ ਇਲਾਵਾ 14 ਡੈਮ ਤੇ ਹੈੱਡਵਰਕਸ (Headworks) ਦੀ ਸਾਫ਼-ਸਫ਼ਾਈ ਤੇ ਸੁਰੱਖਿਆ ਦਾ ਵਰਲਡ ਬੈਂਕ ਤੋਂ 12 ਸਾਲ ਤੋਂ ਲੋਨ ਦੇ ਰੂਪ 'ਚ ਆਉਣਾ ਹੈ,ਲੋਕਲ ਬਾਡੀਜ਼ ਦੀਆਂ ਲੈਡਜ਼ ਜਿੱਥੇ ਹੌਸਪਿਟਲ ਜਾਂ ਸਰਕਾਰੀ ਸੰਸਥਾਵਾਂ ਬਣੀਆਂ ਹੋਈਆਂ ਨੇ,ਉਹ ਇਲਲੀਗਲ ਆਕੂਪਾਈਡ (Illegal Occupied) ਨੇ,ਸਕੂਲ ਬਣਿਆ ਹੈ ਜਾਂ ਹੌਸਪਟਿਲ ਬਣਿਆ ਹੈ,ਇਸ ਲਈ ਉਸ ਦੀ ਅਪਗ੍ਰੇਡੇਸ਼ਨ (Upgradation) ਨਹੀਂ ਹੁੰਦੀ,ਇਹ ਜ਼ਮੀਨਾਂ ਉਸ ਮਹਿਕਮੇ ਨੂੰ ਟਰਾਂਸਫਰ ਕਰਨ ਦੀ ਕਲੀਅਰੈਂਸ ਦਿੱਤੀ ਗਈ ਹੈ ਤਾਂ ਜੋ ਇਨ੍ਹਾਂ ਦੀ ਸਾੰਭ-ਸੰਭਾਲ ਤੇ ਅਪਗ੍ਰੇਡੇਸ਼ਨ ਹੋ ਸਕੇ।