ਅਨੂਸੁਚਿਤ ਜਾਤੀਆਂ ਦੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵਲੋਂ ਕੀਤਾ ਜਾਵੇਗਾ ਸੂਬੇ ਦਾ ਦੌਰਾ

ਅਨੂਸੁਚਿਤ ਜਾਤੀਆਂ ਦੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵਲੋਂ ਕੀਤਾ ਜਾਵੇਗਾ ਸੂਬੇ ਦਾ ਦੌਰਾ


ਚੰਡੀਗੜ੍ਹ, ਅਪ੍ਰੈਲ 5:
 
  ਪੰਜਾਬ ਰਾਜ ਦੇ ਅਨੂਸੁਚਿਤ ਜਾਤੀਆਂ ਦੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵਲੋਂ  ਸੂਬੇ ਦਾ ਦੌਰਾ ਕੀਤਾ ਜਾਵੇਗਾ।

 ਇਹ ਜਾਣਕਾਰੀ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ  ਬੁਲਾਰੇ ਨੇ ਅੱਜ ਇਥੇ ਇਕ ਪ੍ਰੈਸ ਨੋਟ ਰਾਹੀਂ ਦਿੱਤੀ।

ਬੁਲਾਰੇ ਨੇ ਦੱਸਿਆ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ  ਦੇ ਜਨਮ ਦਿਹਾੜੇ ਮੌਕੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਦਾ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵਲੋਂ ਦੌਰਾ ਕੀਤਾ ਜਾਵੇਗਾ।
ਬੁਲਾਰੇ ਨੇ ਦੱਸਿਆ ਕਿ 6 ਅਪ੍ਰੈਲ 2025 ਨੂੰ  ਬੀ.ਆਰ ਅੰਬੇਡਕਰ ਸਟੱਡੀ ਸਰਕਲ ਸੈਂਟਰ ਪਿੰਡ ਸਲੇਮਪੁਰ, ਨੇੜੇ ਸਿੱਧਵਾਂ ਬੇਟ ਜਿਲ੍ਹਾਂ ਲੁਧਿਆਣਾ, 13 ਅਪ੍ਰੈਲ  2025 ਨੂੰ ਬਹੁਜਨ ਕਰਮਚਾਰੀ ਅਤੇ ਸੇਵਾ ਮੁਕਤ ਕਰਮਚਾਰੀ ਸੰਘ ਵਲੋਂ ਅਜ਼ਮੇਰ ਪੈਲੇਸ, ਮਲੋਟ ਰੋਡ, ਮੁਕਤਸਰ ਸਾਹਿਬ ਵਿਖੇ,14ਅਪ੍ਰੈਲ 2025 ਨੂੰ ਨਵਾਂਸ਼ਹਿਰ, 19ਅਪ੍ਰੈਲ 2025 ਨੂੰ ਐਸ.ਸੀ./ਬੀ.ਸੀ.  ਕਰਮਚਾਰੀ ਫੈਡਰੇਸ਼ਨ ਪੀ.ਐਸ.ਪੀ.ਸੀ.ਐਲ/ਪੀ.ਐਸ.ਟੀ.ਸੀ.ਐਲ  ਵਲੋਂ ਥਰਮਲ ਪਲਾਂਟ ਨੂਹੋ ਕਾਲੋਨੀ, ਰੋਪੜ ਵਿਖੇ ਅਤੇ 20ਅਪ੍ਰੈਲ 2025 ਨੂੰ ਸੰਗਰੂਰ ਦੇ ਪਾਰੁਲ ਪੈਲੇਸ ਵਿਖੇ ਬੀ.ਆਰ. ਅੰਬੇਡਕਰ ਵੈੱਲਫੇਅਰ ਅਤੇ ਚੈਰੀਟੇਬਲ ਮੰਚ ਅਤੇ ਸਹਿਯੋਗੀ ਜਥੇਬੰਦੀਆਂ ਵੱਲੋਂ  ਕਰਵਾਏ ਜਾ ਰਹੇ ਸਮਾਗਮਾਂ ਵਿੱਚ ਸ਼ਿਰਕਤ ਕਰਨਗੇ। 13ਅਪ੍ਰੈਲ 2025 ਨੂੰ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸ਼ਾਮ ਦੇ ਸਮਾਗਮਾਂ ਵਿੱਚ ਹਾਜ਼ਰੀ ਭਰਕੇ ਜਾਗਰੂਕਤਾ ਅਭਿਆਨ ਜਾਰੀ ਰੱਖਣਗੇ।

ਇਨ੍ਹਾਂ ਸਮਾਗਮਾਂ ਵਿੱਚ ਲੋਕਾਂ ਨੂੰ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਅਤੇ ਸੰਘਰਸ਼ ਬਾਰੇ ਜਾਣੂ ਕਰਵਾਉਣ ਤੋਂ ਇਲਾਵਾ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਕੰਮਕਾਜ, ਭਾਰਤੀ ਸੰਵਿਧਾਨ ਅਤੇ ਦੇਸ਼ ਦੇ ਕਨੂੰਨ ਵਿੱਚ ਗਰੀਬਾਂ, ਮਜਲੂਮਾਂ, ਅਨੁਸੂਚਿਤ ਜਾਤੀਆਂ ਤੇ ਪਿਛੜੀਆਂ ਸ਼੍ਰੇਣੀਆਂ ਦੇ ਹੱਕਾਂ, ਅਧਿਕਾਰਾਂ, ਸਮਾਜਿਕ ਸੁਰੱਖਿਆ ਸਬੰਧੀ ਵੀ ਜਾਣਕਾਰੀ ਦਿੱਤੀ ਜਾਵੇਗੀ।
Tags:

Advertisement

Latest News

ਅਸੀਂ ਹਰ ਘਰ ਨੂੰ ਨਸ਼ਾ ਮੁਕਤ ਕਰਕੇ ਹਰਿਆਣਾ ਨੂੰ ਨਸ਼ਾ ਮੁਕਤ ਬਣਾਉਣ ਦਾ ਪ੍ਰਣ ਕਰਦੇ ਹਾਂ: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਸੀਂ ਹਰ ਘਰ ਨੂੰ ਨਸ਼ਾ ਮੁਕਤ ਕਰਕੇ ਹਰਿਆਣਾ ਨੂੰ ਨਸ਼ਾ ਮੁਕਤ ਬਣਾਉਣ ਦਾ ਪ੍ਰਣ ਕਰਦੇ ਹਾਂ: ਮੁੱਖ ਮੰਤਰੀ ਨਾਇਬ ਸਿੰਘ ਸੈਣੀ
Chandigarh, 11,APRIL, 2025,(Azad Soch News):- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ...
ਬਹੁ-ਪੱਖੀ ਕਲਾਕਾਰ 'ਕਦੀ ਤਾਂ ਹੱਸ ਬੋਲ ਵੇ' ਦਾ ਹਿੱਸਾ ਬਣੇ ਰਾਜੀਵ ਠਾਕੁਰ
ਆਈਪੀਐਲ 2025 ਦੇ 24ਵੇਂ ਮੈਚ ਵਿੱਚ ਦਿੱਲੀ ਕੈਪੀਟਲਜ਼ ਨੇ ਰਾਇਲ ਚੈਲੇਂਜਰਜ਼ ਬੰਗਲੌਰ ਨੂੰ 6 ਵਿਕਟਾਂ ਨਾਲ ਹਰਾਇਆ
ਪੰਜਾਬ ਕੈਬਨਿਟ ਨੇ ਵੱਡਾ ਫ਼ੈਸਲਾ ਲੈਂਦਿਆਂ ਹੋਇਆ ਮੈਡੀਕਲ ਟੀਚਿੰਗ ਸਟਾਫ਼ ਦੀ ਸੇਵਾਮੁਕਤੀ ਉਮਰ ਵਿੱਚ ਵਾਧਾ ਕੀਤਾ
ਕਬਜ਼ ਦੀ ਸਮੱਸਿਆ ਨੂੰ ਦੂਰ ਕਰਦਾ ਹੈ ਪਪੀਤਾ
ਡਾ. ਭੀਮ ਰਾਓ ਅੰਬੇਡਕਰ ਨੂੰ ਸਮਰਪਤ ਹਿਮਾਚਲ ਪ੍ਰਦੇਸ਼ ਵਿਚ ਸਮਾਗਮ 13 ਤੋਂ 25 ਅਪ੍ਰੈਲ ਤੱਕ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵਾਰਾਣਸੀ ਦੇ ਦੌਰੇ 'ਤੇ, ₹ 3,884 ਕਰੋੜ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ