ਪਾਲਤੂ ਜਾਨਵਰ/ਪੰਛੀ ਵਿਕ੍ਰੇਤਾ ਅਤੇ ਡੌਗ ਬਰੀਡਰਾਂ ਨੂੰ ਆਪਣੀਆਂ ਦੁਕਾਨਾਂ ਰਜਿਸਟਰ ਕਰਵਾਉਣੀਆਂ ਲਾਜ਼ਮੀ

ਪਾਲਤੂ ਜਾਨਵਰ/ਪੰਛੀ ਵਿਕ੍ਰੇਤਾ ਅਤੇ ਡੌਗ ਬਰੀਡਰਾਂ ਨੂੰ ਆਪਣੀਆਂ ਦੁਕਾਨਾਂ ਰਜਿਸਟਰ ਕਰਵਾਉਣੀਆਂ ਲਾਜ਼ਮੀ

ਮੋਗਾ, 10 ਅਪ੍ਰੈਲ,
ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਮੋਗਾ, ਡਾ. ਹਰਵੀਨ ਕੌਰ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਾਲਤੂ ਜਾਨਵਰਾਂ, ਪੰਛੀਆਂ ਅਤੇ ਕੁੱਤਿਆਂ ਦੇ ਵਪਾਰ ਨਿਯੰਤਰਿਤ ਕਰਨ ਅਤੇ ਇਨਾਂ ਜਾਨਵਰਾਂ ਦੀ ਭਲਾਈ ਸਬੰਧੀ ਉਪਰਾਲਾ ਕਰਦੇ ਹੋਏ ਡੌਗ ਬਰੀਡਿੰਗ ਅਤੇ ਮਾਰਕਟਿੰਗ ਰੂਲਜ-2017 ਅਤੇ ਪੈੱਟ ਸ਼ਾਪਸ ਰੂਲ-2018 ਅਧੀਨ ਇਹ ਜਰੂਰੀ ਕਰ ਦਿੱਤਾ ਗਿਆ ਹੈ ਕਿ ਜੋ ਵੀ ਦੁਕਾਨਦਾਰ, ਬਰੀਡਰ ਅਤੇ ਆਨਲਾਈਨ ਵਪਾਰੀ ਜੋ ਕੁੱਤਿਆਂ, ਬਿੱਲੀਆਂ ਦੀ ਖਰੀਦ-ਵਿੱਕਰੀ ਨਾਲ ਸਬੰਧਿਤ ਹਨ, ਉਹ ਪੰਜਾਬ ਪਸ਼ੂ ਭਲਾਈ ਬੋਰਡ ਨਾਲ ਰਜਿਸਟ੍ਰੇਸ਼ਨ ਕਰਵਾਉਣਗੇ।
ਉਹਨਾਂ ਦੱਸਿਆ ਕਿ ਇਹਨਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਜੁਰਮਾਨਾ ਅਤੇ ਸਜਾ ਨਿਯਮਾਂ ਮੁਤਾਬਕ ਦਿੱਤੀ ਜਾਵੇਗੀ। ਡਿਪਟੀ ਡਾਇਰੈਕਟਰ ਡਾ. ਹਰਵੀਨ ਕੌਰ ਨੇ ਇਸ ਕੰਮ ਨਾਲ ਸਬੰਧਤ ਸਾਰੇ ਦੁਕਾਨਦਾਰ ਅਤੇ ਬਰੀਡਰਾਂ ਨੂੰ ਦੱਸਿਆ ਕਿ ਉਹ ਜਲਦ ਤੋਂ ਜਲਦ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਮੋਗਾ ਮੋਬਾਇਲ ਨੰਬਰ: 9915067067 ਨਾਲ ਸੰਪਰਕ ਕਰਕੇ ਰਜਿਸਟ੍ਰੇਸ਼ਨ ਜਰੂਰ ਕਰਵਾਉਣ ।

ਇਸ ਦੇ ਨਾਲ ਹੀ ਡਿਪਟੀ ਡਾਇਰੈਕਟਰ ਜ਼ਿਲ੍ਹਾ ਨਿਵਾਸੀਆਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਕੋਈ ਵੀ ਪਾਲਤੂ ਜਾਨਵਰ ਖਰੀਦਣ ਤੋਂ ਪਹਿਲਾਂ ਇਹ ਯਕੀਨੀ ਬਣਾਉਣ ਕਿ ਦੁਕਾਨ/ਬਰੀਡਰ ਪਸ਼ੂ ਭਲਾਈ ਬੋਰਡ ਨਾਲ ਰਜਿਸਟਰਡ ਲਾਜਮੀ ਹੋਵੇ ।

Tags:

Advertisement

Latest News

ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਿਲ ਰਹੀਆਂ ਨੇ ਵਿਸ਼ਵ ਪੱਧਰੀ ਸਹੂਲਤਾਂ- ਨਵਜੋਤ ਕੌਰ ਹੁੰਦਲ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਿਲ ਰਹੀਆਂ ਨੇ ਵਿਸ਼ਵ ਪੱਧਰੀ ਸਹੂਲਤਾਂ- ਨਵਜੋਤ ਕੌਰ ਹੁੰਦਲ
ਤਰਨ ਤਾਰਨ 06 ਮਈ ਆਪਣੇ ਪਿਛਲੇ ਤਿੰਨ ਸਾਲਾਂ ਦੇ ਕਾਰਜ ਕਾਲ ਦੌਰਾਨ ਪੰਜਾਬ ਸਰਕਾਰ ਹਰੇਕ ਖੇਤਰ ਵਿੱਚ ਨਵੀਆਂ ਪੁਲਾਂਘਾਂ ਪੁੱਟਦੀ...
ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਸਪੈਸ਼ਲ ਸਪਤਾਹਿਕ ਕਲੀਨਲੀਨੈਸ ਡਰਾਈਵ ਦੀ ਸ਼ੁਰੂਆਤ
ਭਲਕੇ, ਪੰਜਾਬ ਹੱਜ ਕਮੇਟੀ ਵੱਲੋਂ ਹੱਜ 'ਤੇ ਜਾਣ ਵਾਲੇ ਹਾਜੀਆਂ ਦੀ ਸਹੂਲਤ ਲਈ ਟੀਕਾਕਰਨ ਕੈਂਪ ਸਥਾਨਕ ਸਾਗਰ ਪੈਲੇਸ ਵਿਖੇ - ਵਿਧਾਇਕ ਮਾਲੇਰਕੋਟਲਾ
ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਸਰਕਾਰੀ ਆਦਰਸ਼ ਸਕੂਲ ਵਿਚ ਕਰਵਾਏ ਪੇਟਿੰਗ ਮੁਕਾਬਲੇ
ਨੰਗਲ ਡੈਮ ਤੇ ਪਾਣੀ ਦੀ ਪਹਿਰੇਦਾਰੀ ਲਗਾਤਾਰ ਜਾਰੀ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਨੰਗਲ ਇਲਾਕੇ ਦਾ ਦਰਦ ਪਹਿਚਾਣੀਆਂ
ਜ਼ਿਲ੍ਹੇ ‘ਚ 257908 ਮੀਟ੍ਰਿਕ ਟਨ ਕਣਕ ਦੀ ਖਰੀਦ, ਕਿਸਾਨਾਂ ਦੇ ਖਾਤਿਆਂ ‘ਚ 607.92 ਕਰੋੜ ਰੁਪਏ ਦੀ ਅਦਾਇਗੀ: ਡਿਪਟੀ ਕਮਿਸ਼ਨਰ
ਵਿਧਾਇਕ ਜਿੰਪਾ ਨੇ ਸਰਕਾਰੀ ਐਲੀਮੈਂਟਰੀ ਸਕੂਲ ਸੁੰਦਰ ਨਗਰ ਵਿੱਚ 92 ਲੱਖ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ