10 ਸਰਕਾਰੀ ਸਕੂਲਾਂ ’ਚ ਮੁਕੰਮਲ ਹੋਏ ਵਿਕਾਸ ਕਾਰਜਾਂ ਦਾ ਸਿੱਖਿਆ ਮੰਤਰੀ ਅੱਜ ਕਰਨਗੇ ਉਦਘਾਟਨ

ਨੰਗਲ 23 ਅਪ੍ਰੈਲ ()
#ਪੰਜਾਬ ਸਿੱਖਿਆ ਕ੍ਰਾਂਤੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਦੀ ਮੂੰਹ ਬੋਲਦੀ ਤਸਵੀਰ ਹੈ। ਸੂਬੇ ਭਰ ਦੇ ਹਜ਼ਾਰਾ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਮੁਹੱਇਆ ਕਰਵਾ ਕੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਸਿੱਖਿਆਂ ਲਈ ਅਨੁਕੂਲ ਵਾਤਾਵਰਣ ਉਪਲੱਬਧ ਕਰਵਾਇਆ ਹੈ। ਵਿੱਦਿਆ ਸੁਧਾਰਾਂ ਤੇ ਸਕੂਲਾਂ ਵਿੱਚ ਮਾਡਲ ਤੇ ਕਾਨਵੈਂਟ ਸਕੂਲਾਂ ਵਾਲੀਆ ਸਹੂਲਤਾ ਦੇਖ ਕੇ ਵਿਦਿਆਰਥੀਆਂ, ਮਾਪੇ, ਅਧਿਆਪਕ ਗੱਦ ਗੱਦ ਹੋ ਰਹੇ ਹਨ। ਹਜਾਰਾ ਸਕੂਲਾਂ ਦੀ ਨੁਹਾਰ ਬਦਲ ਚੁੱਕੀ ਹੈ। ਹਰ ਸਕੂਲ ਦੀ ਚਾਰਦੀਵਾਰੀ ਦੀ ਉਸਾਰੀ ਮੁਕੰਮਲ ਕਰਵਾ ਕੇ ਸਕੂਲਾਂ ਵਿਚ ਸੁਰੱਖਿਅਤ ਵਾਤਾਵਰਣ ਮਿਲਿਆ ਹੈ। ਇੰਟੀਗਰੇਟਿਡ ਸਾਇੰਸ ਲੈਬ, ਆਧੁਨਿਕ ਕਲਾਸ ਰੂਮ, ਖੇਡ ਦੇ ਮੈਦਾਨ, ਸ਼ਾਨਦਾਰ ਕਮਰੇ ਤੇ ਫਰਨੀਚਰ ਦੀਆਂ ਸਹੂਲਤਾਂ ਹੁਣ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਉਪਲੱਬਧ ਹਨ। ਸਰਕਾਰੀ ਸੀਨੀ.ਸੈਕੰ.ਸਕੂਲਾਂ ਵਿੱਚ ਟ੍ਰਾਸਪੋਰਟ, ਵਾਈਫਾਈ ਦੀ ਸਹੂਲਤ ਕੈਂਪਸ ਮੈਨੇਜਰ, ਸੁਰੱਖਿਆ ਗਾਰਡ ਤੈਨਾਤ ਕਰਕੇ ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਮਾਡਲ ਸਕੂਲਾਂ ਵਰਗੀਆਂ ਸਹੂਲਤਾਂ ਦਿੱਤੀਆਂ ਹਨ।
ਕਰੋੜਾਂ ਰੁਪਏ ਦੀ ਲਾਗਤ ਨਾਲ ਕਰਵਾਏ ਵਿਕਾਸ ਕਾਰਜਾਂ ਦੇ ਉਦਘਾਟਨ ਸੂਬੇ ਭਰ ਵਿੱਚ ਰੋਜ਼ਾਨਾ ਕਰਵਾਏ ਜਾ ਰਹੇ ਹਨ। ਪੰਜਾਬ ਦੇ ਸਿੱਖਿਆ ਮੰਤਰੀ ਸ.ਹਰਜੋਤ ਸਿੰਘ ਬੈਂਸ ਲਗਾਤਾਰ ਸਰਕਾਰੀ ਸਕੂਲਾਂ ਵਿਚ ਮੁਕੰਮਲ ਹੋਏ ਵਿਕਾਸ ਦੇ ਕਾਰਜ਼ ਲੋਕ ਅਰਪਣ ਕਰਕੇ ਵਿਦਿਆਰਥੀਆਂ ਨੂੰ ਸੋਗਾਤ ਦੇ ਰਹੇ ਹਨ। ਉਨ੍ਹਾਂ ਵੱਲੋਂ ਆਪਣੇ ਵਿਧਾਨ ਸਭਾ ਹਲਕੇ ਦੇ ਪਿੰਡਾਂ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਗੁਰੂ ਨਗਰੀ ਕੀਰਤਪੁਰ ਸਾਹਿਬ ਵਿੱਚ 12 ਕਰੋੜ ਰੁਪਏ ਦੀ ਲਾਗਤ ਨਾਲ ਅਤਿ ਆਧੁਨਿਕ ਸਹੂਲਤਾਂ ਨਾਲ ਲੈਂਸ ਸਕੂਲ ਆਂਫ ਐਮੀਨੈਂਸ ਇਸ ਦਿਸ਼ਾਂ ਵਿੱਚ ਇੱਕ ਮੀਲ ਪੱਥਰ ਹੈ। ਨੰਗਲ ਵਿੱਚ ਸਕੂਲ ਆਂਫ ਐਮੀਨੈਂਸ, ਸਰਕਾਰੀ ਸਕੂਲ ਵਿੱਚ ਹਰ ਮੌਸਮ ਲਈ ਅਨੁਕੂਲ ਸਵੀਮਿੰਗ ਪੂਲ, ਸਰਕਾਰੀ ਆਦਰਸ਼ ਸੀਨੀ.ਸੈਕੰ.ਸਕੂਲ ਲੋਦੀਪੁਰ ਵਿੱਚ ਸੂਟਿੰਗ ਰੇਂਜ਼, ਐਸਟ੍ਰੋਟਰਫ, ਖੇਡ ਮੈਦਾਨ, ਸਕੂਲ ਆਫ ਹੈਪੀਨੈਂਸ, ਸਕੂਲ ਆਂਫ ਬ੍ਰਿਲੀਐਂਸ, ਸਕੂਲ ਆਂਫ ਐਕਸੀਲੈਂਸ ਨੂੰ ਸਿੱਖਿਆ ਕ੍ਰਾਂਤੀ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ।
24 ਅਪ੍ਰੈਲ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਆਪਣੇ ਵਿਧਾਨ ਸਭਾ ਹਲਕੇ ਦੇ 10 ਸਰਕਾਰੀ ਸਕੂਲਾਂ ਵਿੱਚ ਮੁਕੰਮਲ ਹੋਏ ਵਿਕਾਸ ਕਾਰਜਾਂ ਦੇ ਉਦਘਾਟਨ ਕਰਨਗੇ, ਜਿਨ੍ਹਾਂ ਉੱਤੇ ਸਰਕਾਰੀ ਪ੍ਰਾਇਮਰੀ ਸਕੂਲ ਰਾਏਪੁਰ ਵਿੱਚ ਨਵੀਨੀਕਰਨ ਤੇ 2.55 ਲੱਖ ਰੁਪਏ ਅਤੇ ਪਖਾਨੇ ਦੀਆਂ ਰਿਪੇਅਰ ਤੇ 50 ਹਜ਼ਾਰ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਪੱਟੀ ਵਿੱਚ ਰਿਪੇਅਰ 2.55 ਲੱਖ ਤੇ ਚਾਰਦੀਵਾਰ ਤੇ 3 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਮੇਘਪੁਰ ਵਿੱਚ ਚਾਰਦੀਵਾਰੀ ਤੇ 2.50 ਲੱਖ ਰੁਪਏ ਤੇ ਨਵੀਨੀਕਰਨ ਤੇ 2.55 ਲੱਖ ਰੁਪਏ, ਸਰਕਾਰੀ ਮਿਡਲ ਸਕੂਲ ਮੇਘਪੁਰ ਵਿੱਚ ਚਾਰਦੀਵਾਰੀ ਦੀ ਉਸਾਰੀ ਤੇ 4 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਡੁਕਲੀ ਵਿੱਚ ਨਵੀਨੀਕਰਨ ਤੇ ਕੁੱਲ 2.55 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਐਫ.ਐਫ.ਬਲਾਕ ਵਿੱਚ ਨਵੀਨੀਕਰਨ ਤੇ 2.55 ਲੱਖ ਤੇ ਕਲਾਸ ਰੂਮ ਨਵੀਨੀਕਰਨ ਤੇ 85 ਹਜਾਰ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਦੋਬੇਟਾ ਵਿੱਚ ਨਵੀਨੀਕਰਨ ਲਈ 85 ਹਜਾਰ ਰੁਪਏ ਤੇ ਹਾਲਿਸਟਿਕ ਪਲਾਨ ਲਈ 3.13 ਲੱਖ ਰੁਪਏ, ਸਰਕਾਰੀ ਹਾਈ ਸਕੂਲ ਦੋਬੇਟਾ ਦੀ ਮੁਰੰਮਤ ਤੇ 10 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਨੰਗਲ ਲੜਕੇ ਵਿੱਚ ਚਾਰਦੀਵਾਰੀ ਦੀ ਉਸਾਰੀ ਲਈ 6.6 ਲੱਖ ਰੁਪਏ, ਲੜਕੀਆਂ ਦੇ ਬਾਥਰੂਮ ਦੇ ਨਵੀਨੀਕਰਨ ਲਈ 1.13 ਲੱਖ ਰੁਪਏ ਅਤੇ ਕਲਾਸ ਰੂਮ ਨਵੀਨੀਕਰਨ ਲਈ 2.55 ਲੱਖ ਰੁਪਏ, ਸਰਕਾਰੀ ਹਾਈ ਸਕੂਲ ਨੰਗਲ ਸਪੈਸ਼ਲ ਤੇ ਆਰਟ ਅਤੇ ਕਰਾਫਟ ਰੂਮ 7.51 ਲੱਖ, ਲਾਇਬ੍ਰੇਰੀ ਰੂਮ 9.65 ਲੱਖ, ਸਾਇੰਸ ਲੈਬ ਤੇ 10 ਲੱਖ ਰੁਪਏ ਖਰਚ ਕੀਤੇ ਗਏ ਹਨ। ਸਿੱਖਿਆ ਮੰਤਰੀ ਇਸ ਤੋ ਇਲਾਵਾ ਪਿੰਡਾਂ ਵਿੱਚ ਹੋਰ ਵਿਕਾਸ ਕਾਰਜਾਂ, ਫਲੱਡ ਹਿੱਟ ਗ੍ਰਾਂਟਾਂ ਲਈ ਵੀ ਫੰਡ ਦੇ ਰਹੇ ਹਨ, ਜਿਸ ਨਾਲ ਸਕੂਲਾਂ ਤੋ ਇਲਾਵਾ ਸ਼ਹਿਰਾਂ, ਪਿੰਡਾ, ਸੜਕਾਂ, ਗਲੀਆਂ, ਨਾਲੀਆਂ, ਸਟਰੀਟ ਲਾਈਟ, ਕਮਿਊਨਿਟੀ ਸੈਂਟਰ ਦੀ ਮੁਰੰਮਤ ਦੇ ਨਿਰਮਾਣ ਹੋ ਰਿਹਾ ਹੈ।
---
Latest News
