#Draft: Add Your Title
By Azad Soch
On

ਕੋਟਕਪੂਰਾ 23 ਅਪ੍ਰੈਲ () ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ਤੋ ਹੋਏ ਹਮਲੇ ਤੇ ਦੁੱਖ ਜਤਾਇਆ ਹੈ।
ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਸੈਲਾਨੀਆਂ ਤੇ ਹੋਇਆ ਅੱਤਵਾਦੀ ਹਮਲਾ ਬੇਹੱਦ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਬੇਦੋਸ਼ਿਆਂ ਦੇ ਕਤਲ ਦੀ ਕੋਈ ਵੀ ਧਰਮ ਇਜਾਜ਼ਤ ਨਹੀਂ ਦਿੰਦਾ। ਮਾਸੂਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਕਿਸੇ ਧਰਮ ਜਾਂ ਫਿਰਕੇ ਦੇ ਇਨਸਾਨ ਨਾ ਹੋ ਕੇ ਬੇਹੱਦ ਕਰੂਰ ਬਿਰਤੀ ਵਾਲੇ ਸ਼ੈਤਾਨ ਹੋ ਸਕਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਕਸ਼ਮੀਰੀ ਸਿੱਖ ਇਸ ਤਰਾਂ ਦਾ ਦੁਖਾਂਤ ਚਿੱਠੀ ਸਿੰਘ ਪੁਰਾ ਕਾਂਡ ਸਮੇਂ ਪਹਿਲਾਂ ਵੀ ਹੰਢਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕਤਲੇਆਮਾਂ ਦੀ ਤਹਿ ਤੱਕ ਪੜਤਾਲ ਕਰਨੀ ਬਣਦੀ ਹੈ। ਉਨ੍ਹਾਂ ਦੁਖੀ ਪਰਿਵਾਰਾਂ ਦੇ ਦੁੱਖ ਵਿੱਚ ਸ਼ਰੀਕ ਹੋਇਆ ਅਰਦਾਸ ਕੀਤੀ ਕਿ ਇਸ ਤਰਾਂ ਦਾ ਦੁਖਾਂਤ ਭਵਿੱਖ ਵਿੱਚ ਨਾ ਵਾਪਰੇ।
Tags:
Related Posts
Latest News
3353544-(1)1.jpg)
03 May 2025 06:29:13
ਸੋਰਠਿ ਮਹਲਾ ੫
॥ ਸਤਿਗੁਰ ਪੂਰੇ ਭਾਣਾ ॥ ਤਾ ਜਪਿਆ ਨਾਮੁ ਰਮਾਣਾ ॥ ਗੋਬਿੰਦ ਕਿਰਪਾ ਧਾਰੀ ॥ ਪ੍ਰਭਿ ਰਾਖੀ ਪੈਜ...