ਗੁਰੂ ਨਗਰੀ ਵਿਚ ਜਲ ਸਪਲਾਈ ਦੀ ਸਮੱਸਿਆ ਦਾ ਹੱਲ ਜਲਦੀ

ਸ੍ਰੀ ਅਨੰਦਪੁਰ ਸਾਹਿਬ 10 ਅਪ੍ਰੈਲ ()
ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਜਲ ਸਪਲਾਈ ਦੀ ਪਿਛਲੇ ਤਿੰਨ ਚਾਰ ਦਿਨਾਂ ਤੋਂ ਦਰਪੇਸ਼ ਗੰਭੀਰ ਸਮੱਸਿਆਂ ਨੂੰ ਹੱਲ ਕਰ ਦਿੱਤਾ ਹੈ। ਜਲ ਸਪਲਾਈ ਵਿਭਾਗ ਵੱਲੋਂ ਦੋ ਮੋਟਰਾਂ ਕਾਰਜਸ਼ੀਲ ਕਰ ਦਿੱਤੀਆਂ ਹਨ ਅਤੇ ਦੋ ਹੋਰ ਮੋਟਰਾਂ ਸਥਾਪਿਤ ਕਰਨ ਦੀ ਤਿਆਰੀ ਚੱਲ ਰਹੀ ਹੈ। ਇਹ ਸਮੱਸਿਆਂ ਨੰਗਲ ਹਾਈਡਲ ਚੈਨਲ ਨਹਿਰ ਵਿੱਚ ਪਾਣੀ ਦਾ ਪੱਧਰ ਘੱਟ ਜਾਣ ਕਾਰਨ ਪੈਦਾ ਹੋਈ। ਜਿਸ ਨੂੰ ਪੜਾਅ ਵਾਰ ਹੱਲ ਕੀਤਾ ਜਾ ਰਿਹਾ ਹੈ।
ਕਾਰਜਕਾਰੀ ਇੰ.ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਸ.ਹਰਜੀਤਪਾਲ ਸਿੰਘ ਨੇ ਦੱਸਿਆ ਕਿ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਸ.ਹਰਜੋਤ ਸਿੰਘ ਬੈਂਸ ਨੇ ਉੱਚ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਤੁਰੰਤ ਜਲ ਸਪਲਾਈ ਬਹਾਲ ਕਰਨ ਲਈ ਬਦਲਵੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਦੇ ਯਤਨਾਂ ਨਾਲ ਅਸੀ ਜਲ ਸਪਲਾਈ ਦੀ ਸਹੂਲਤ ਨੂੰ ਸੁਚਾਰੂ ਕਰਨ ਵਿੱਚ ਤੇਜੀ ਨਾਲ ਸਫਲ ਹੋ ਰਹੇ ਹਾਂ। ਉਨ੍ਹਾਂ ਨੇ ਦੱਸਿਆ ਕਿ ਵਿਸਾਖੀ ਦਾ ਤਿਉਹਾਰ ਨੇੜੇ ਹੋਣ ਕਾਰਨ ਸ੍ਰੀ ਅਨੰਦਪੁਰ ਸਾਹਿਬ ਵਿੱਚ ਸ਼ਰਧਾਲੂਆਂ ਦੀ ਆਮਦ ਕਾਫੀ ਵੱਧ ਗਈ ਹੈ ਤੇ ਪਾਣੀ ਦੀ ਮੰਗ ਵੀ ਲਗਾਤਾਰ ਵੱਧ ਰਹੀ ਹੈ। ਗਰਮੀਆਂ ਦਾ ਮੌਸਮ ਸੁਰੂ ਹੋ ਗਿਆ ਹੈ। ਜਲ ਸਪਲਾਈ ਵਿਭਾਗ ਨੇ ਅਗਾਓ ਸਾਰੇ ਪ੍ਰਬੰਧ ਮੁਕੰਮਲ ਕੀਤੇ ਹੋਏ ਹਨ। ਸ੍ਰੀ ਅਨੰਦਪੁਰ ਸਾਹਿਬ ਲਈ ਜਲ ਸਪਲਾਈ ਨੰਗਲ ਹਾਈਡਲ ਚੈਨਲ ਤੋਂ ਸਾਈਫਨ ਰਾਹੀ ਪਾਣੀ ਚੁੱਕ ਕੇ ਵਾਟਰ ਟ੍ਰੀਟਮੈਂਟ ਪਲਾਂਟ ਤੋਂ ਸੁੱਧ ਕਰਕੇ ਸਪਲਾਈ ਕੀਤੀ ਜਾਂਦੀ ਹੈ, ਪ੍ਰੰਤੂ ਅਚਾਨਕ ਬੀਬੀਐਮਬੀ ਵੱਲੋਂ ਨੰਗਲ ਹਾਈਡਲ ਚੈਨਲ ਵਿੱਚ ਪਾਣੀ ਦਾ ਪੱਧਰ ਕਾਫੀ ਘੱਟ ਕਰ ਦਿੱਤਾ ਗਿਆ ਜਿਸ ਕਾਰਨ ਇਹ ਸਮੱਸਿਆਂ ਵੱਧ ਗਈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਤੁਰੰਤ ਦੋ ਮੌਟਰਾਂ ਚਾਲੂ ਕੀਤੀਆਂ ਗਈਆਂ ਤੇ ਘੱਟ ਦਬਾਅ ਦਾ ਪਾਣੀ ਸਪਲਾਈ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਕੱਲ ਤੋ ਪਾਣੀ ਸਪਲਾਈ ਪੂਰੀ ਤਰਾਂ ਬਹਾਲ ਹੋ ਜਾਵੇਗੀ। ਸ.ਬੈਂਸ ਨੇ ਆਦੇਸ਼ ਦਿੱਤੇ ਹਨ ਕਿ ਜੇਕਰ ਕਿਸੇ ਉੱਚੇ ਇਲਾਕੇ ਵਿੱਚ ਪਾਣੀ ਨਹੀ ਪਹੁੰਚ ਰਿਹਾਂ ਦਾ ਟੈਂਕਰਾਂ ਰਾਹੀ ਪਾਣੀ ਦੀ ਸਪਲਾਈ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਜਲ ਸਪਲਾਈ ਵਿੱਚ ਕਿਸੇ ਵੀ ਸਮੱਸਿਆਂ ਲਈ ਵਿਭਾਗ ਦੇ ਸਥਾਨਕ ਦਫਤਰ ਜਾਂ ਟੋਲ ਫਰੀ ਨੰਬਰ 1800-180-2468 ਤੇ ਸੰਪਰਕ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਉੱਚ ਅਧਿਕਾਰੀਆਂ ਨਾਲ ਸੰਪਰਕ ਕਰਕੇ ਇਸ ਸਮੱਸਿਆਂ ਨੂੰ ਜੜ੍ਹ ਤੋ ਖਤਮ ਕਰਨ ਨਹੀ ਕੰਮ ਸੁਰੂ ਹੋ ਗਿਆ ਹੈ।
Related Posts
Latest News
3353.jpg)