ਪੰਜਾਬ ਖੇਡ ਨਕਸ਼ੇ ‘ਤੇ ਮੋਹਰੀ ਸੂਬੇ ਵੱਜੋਂ ਉੱਭਰੇਗਾ: ਡਾ. ਰਵਜੋਤ ਸਿੰਘ

ਪੰਜਾਬ ਖੇਡ ਨਕਸ਼ੇ ‘ਤੇ ਮੋਹਰੀ ਸੂਬੇ ਵੱਜੋਂ ਉੱਭਰੇਗਾ: ਡਾ. ਰਵਜੋਤ ਸਿੰਘ

ਬੈਂਸਤਾਨੀਵਾਲ/ਹੁਸ਼ਿਆਰਪੁਰ, 13 ਅਪ੍ਰੈਲ: ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਐਤਵਾਰ ਨੂੰ ਪਿੰਡ ਬੈਂਸਤਾਨੀਵਾਲ ਵਿਖੇ ਪਿੰਡ ਦੀ ਪੰਚਾਇਤ ਵੱਲੋਂ ਕਰਵਾਏ ਗਏ ਪਹਿਲੇ ਵਾਲੀਬਾਲ ਅਤੇ ਰੱਸਾ-ਕੱਸੀ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਰਾਜ ਸਰਕਾਰ ਦੇ ਠੋਸ ਯਤਨਾਂ ਸਦਕਾ ਪੰਜਾਬ ਜਲਦ ਦੇਸ਼ ਦੇ ਖੇਡ ਨਕਸ਼ੇ ‘ਤੇ ਮੋਹਰੀ ਸੂਬੇ ਵਜੋਂ ਉੱਭਰੇਗਾ।

ਪਿੰਡ ਦੀ ਪੰਚਾਇਤ ਅਤੇ ਮੋਹਤਬਰਾਂ ਸਮੇਤ ਖਿਡਾਰੀਆਂ ਨਾਲ ਜਾਣ-ਪਛਾਣ ਉਪਰੰਤ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਪਿੰਡ-ਪਿੰਡ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਤਵੱਜੋਂ ਦੇ ਰਹੀ ਹੈ ਜਿਸ ਤਹਿਤ ਪਿੰਡਾਂ ਵਿਚ ਖੇਡ ਮੈਦਾਨ ਬਣਾਉਣ ਦੇ ਨਾਲ-ਨਾਲ ਜਿੰਮ ਤਿਆਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਖੇਡਾਂ ਲਈ ਚਾਲੂ ਵਿੱਤੀ ਸਾਲ ਦੌਰਾਨ 979 ਕਰੋੜ ਰੁਪਏ ਦੀ ਵਿਵਸਥਾ ਰੱਖੀ ਗਈ ਹੈ ਜੋ ਕਿ ਖੇਡਾਂ ਦੇ ਖੇਤਰ ਲਈ ਪੰਜਾਬ ਦੇ ਇਤਿਹਾਸ ਵਿਚ ਹੁਣ ਤੱਕ ਦੀ ਸਭ ਤੋਂ ਵੱਧ ਜਾਰੀ ਹੋਣ ਵਾਲੀ ਰਕਮ ਹੈ।ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਰਾਜ ਵਿਚ ਖੇਡ ਸਭਿਆਚਾਰ ਅਤੇ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਦ੍ਰਿੜ ਸੰਕਲਪ ਹੈ ਅਤੇ ਪਿੰਡਾਂ ਵਿਚ ਅਜਿਹੇ ਟੂਰਨਾਮੈਂਟ ਇਸ ਦਿਸ਼ਾ ਵਿਚ ਮਦਦਗਾਰ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬੀ ਨੌਜਵਾਨਾਂ ਵਿਚ ਮਿਹਨਤ ਅਤੇ ਲਗਨ ਦਾ ਅਥਾਹ ਜਜ਼ਬਾ ਹੈ ਜਿਸ ਨਾਲ ਇਹ ਦੁਨੀਆਂ ਭਰ ਵਿਚ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਚੁੱਕੇ ਹਨ ਅਤੇ ਖੇਡਾਂ ਵਿਚ ਵੀ ਪੰਜਾਬੀਆਂ ਨੇ ਵਿਲੱਖਣ ਛਾਪ ਛੱਡਦਿਆਂ ਦੁਨੀਆਂ ਭਰ ਵਿਚ ਵੱਡੇ ਮਾਅਰਕੇ ਮਾਰੇ ਹਨ।

ਪੰਜਾਬੀ ਖਿਡਾਰੀਆਂ ਵੱਲੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵੱਖ-ਵੱਖ ਖੇਡਾਂ ਵਿਚ ਜਿੱਤੇ ਤਮਗਿਆਂ ਬਾਰੇ ਗੱਲ ਕਰਦਿਆਂ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਪਹਿਲੀ ਵਾਰ ਹੋਇਆ ਹੈ ਕਿ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਦੀ ਤਿਆਰੀ ਲਈ ਵੀ ਖਿਡਾਰੀਆਂ ਨੂੰ ਵਿੱਤੀ ਮਦਦ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਨੇ ਖਿਡਾਰੀਆਂ ਨੂੰ ਆਪਣੇ ਹੁਨਰ ਦੇ ਪ੍ਰਦਰਸ਼ਨ ਲਈ ਢੁਕਵਾਂ ਮੰਚ ਪ੍ਰਦਾਨ ਕਰਦਿਆਂ ਸੂਬੇ ਭਰ ਵਿੱਚ ਖੇਡ ਸੱਭਿਆਚਾਰ ਨੂੰ ਹੋਰ ਪ੍ਰਫੁੱਲਤ ਕਰਨ ਵਿੱਚ ਅਹਿਮ ਰੋਲ ਅਦਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਰਾਜ ਵਿਚ ਖੇਡਾਂ ਨੂੰ ਉਤਸਾਹਿਤ ਕਰਨ ਵਿਚ ਕੋਈ ਕੋਰ ਕਸਰ ਨਹੀਂ ਛੱਡੇਗੀ ਅਤੇ ਖਿਡਾਰੀਆਂ ਨੂੰ ਹਰ ਲੋੜੀਂਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ।

ਪਿੰਡ ਬੈਂਸਤਾਨੀਵਾਲ ਦੀ ਬਾਹਰਲੀ ਫਿਰਨੀ ਦੇ ਮਜਬੂਤੀਕਰਨ, ਸਟੇਡੀਅਮ ਨੂੰ ਨਵੀਂ ਦਿੱਖ ਦੇਣ ਅਤੇ 51 ਹਜ਼ਾਰ ਰੁਪਏ ਦੇਣ ਦਾ ਐਲਾਨ ਕਰਦਿਆਂ ਡਾ. ਰਵਜੋਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋੜੀਂਦੇ ਵਿਕਾਸ ਕਾਰਜ ਕਰਵਾ ਕੇ ਪਿੰਡਾਂ ਦੀ ਨੁਹਾਰ ਬਦਲੀ ਜਾ ਰਹੀ ਹੈ ਜਿਸ ਤਹਿਤ ਵਿਕਾਸ ਕੰਮਾਂ ਲਈ ਪੰਚਾਇਤਾਂ ਨੂੰ ਫੰਡ ਉਪਲਬਧ ਕਰਵਾਏ ਜਾ ਰਹੇ ਹਨ।

 ਪੰਚਾਇਤ, ਸਰਪੰਚ ਸੰਤੋਸ਼ ਸਿੰਘ, ਐਨ.ਆਰ.ਆਈ. ਬਲਜੀਤ ਸਿੰਘ ਯੂ.ਐਸ.ਏ. ਇਕਬਾਲ ਸਿੰਘ ਕੈਨੇਡਾ, ਹਰਭਜਨ ਸਿੰਘ, ਤੀਰਥ ਸਿੰਘ ਸਰਬਜੀਤ ਸਿੰਘ ਸਾਬਾ, ਨਵਤੇਜ ਸਿੰਘ ਬੈਂਸ, , ਉਂਕਾਰ ਸਿੰਘ, ਰਛਪਾਲ ਸਿੰਘ, ਰਣਬੀਰ ਸਿੰਘ, ਅਮਰੀਕ ਸਿੰਘ, ਅਮਰਤੇਜ ਸਿੰਘ ਆਦਿ ਵੀ ਮੌਜੂਦ ਸਨ ।

Tags:

Advertisement

Latest News

ਖੇਤੀਬਾੜੀ ਮੰਤਰੀ ਦਾ ਐਲਾਨ, ਪਾਤੜਾਂ ਨੂੰ ਜਲਦ ਮਿਲੇਗਾ ਨਵੀਂ ਮਾਡਲ ਅਨਾਜ ਮੰਡੀ ਦਾ ਤੋਹਫ਼ਾ, ਤਿਆਰੀਆਂ ਮੁਕੰਮਲ ਖੇਤੀਬਾੜੀ ਮੰਤਰੀ ਦਾ ਐਲਾਨ, ਪਾਤੜਾਂ ਨੂੰ ਜਲਦ ਮਿਲੇਗਾ ਨਵੀਂ ਮਾਡਲ ਅਨਾਜ ਮੰਡੀ ਦਾ ਤੋਹਫ਼ਾ, ਤਿਆਰੀਆਂ ਮੁਕੰਮਲ
ਕੇਂਦਰ ਸਰਕਾਰ ਵੱਲੋਂ ਪੰਜਾਬ ਦੇ 7000 ਕਰੋੜ ਰੁਪਏ ਨੱਪਣ ਦੇ ਬਾਵਜੂਦ ਪੰਜਾਬ ਸਰਕਾਰ ਨੇ ਸੂਬੇ ਦੀਆਂ ਸੜਕਾਂ ਲਈ 3500 ਕਰੋੜ...
ਦਿੱਲੀ ਵਿੱਚ ਗਰਮੀ ਦੀ ਲਹਿਰ ਦੇ ਮੱਦੇਨਜ਼ਰ ਸਰਕਾਰ ਵੱਲੋਂ ਸਕੂਲਾਂ ਲਈ ਦਿਸ਼ਾ-ਨਿਰਦੇਸ਼ ਜਾਰੀ
ਪਹਿਲਗਾਮ ਹਮਲੇ ਦੇ ਬਾਅਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤੀ ਉੱਚ ਪੱਧਰੀ ਮੀਟਿੰਗ
Cumin Benefit: ਕੋਲੈਸਟ੍ਰੋਲ ਨੂੰ ਕੰਟਰੋਲ ਕਰਦਾ ਹੈ ਜੀਰਾ
ਪੰਜਾਬ ਸਰਕਾਰ ਵੱਲੋਂ ਸਾਰੀਆਂ ਆਫ਼ਲਾਈਨ ਸੇਵਾਵਾਂ ਨੂੰ ਏਕੀਕ੍ਰਿਤ ਆਨਲਾਈਨ ਪੋਰਟਲ 'ਤੇ ਲਿਆਂਦਾ ਜਾਵੇਗਾ: ਮੰਤਰੀ ਸ੍ਰੀ ਅਮਨ ਅਰੋੜਾ
Car Blast 'ਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਚੋਟੀ ਦੇ ਜਨਰਲ ਦੀ ਮੌਤ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 25-04-2025 ਅੰਗ 638