ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨਾਂ ਲਈ ਨਵਾਂ ਯੂਟਿਊਬ ਚੈਨਲ ‘ਮੁਕਤਸਰ ਦੀਆਂ ਖੇਤੀ ਸੂਚਨਾਵਾਂ’ ਦੀ ਸ਼ੁਰੂਆਤ

ਸ੍ਰੀ ਮੁਕਤਸਰ ਸਾਹਿਬ, 25 ਅਪ੍ਰੈਲ
ਸ੍ਰੀ ਅਭਿਜੀਤ ਕਪਲਿਸ਼ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵੱਲੋਂ ‘ਮੁਕਤਸਰ ਦੀਆਂ ਖੇਤੀ ਸੂਚਨਾਵਾਂ’ ਨਾਮਕ ਯੂਟਿਊਬ ਚੈਨਲ ਦਾ ਉਦਘਾਟਨ ਕੀਤਾ ਗਿਆ।
ਇਸ ਯੂਟਿਊਬ ਚੈਨਲ ਦਾ ਮਕਸਦ ਕਿਸਾਨ ਭਾਈਚਾਰੇ ਨੂੰ ਖੇਤੀਬਾੜੀ ਨਾਲ ਸਬੰਧਤ ਪ੍ਰਮਾਣਿਕ ਅਤੇ ਤਾਜ਼ਾ ਜਾਣਕਾਰੀ ਉਪਲਬਧ ਕਰਵਾਉਣਾ ਹੈ, ਤਾਂ ਜੋ ਉਹ ਆਪਣੀ ਜ਼ਮੀਨ ਤੇ ਨਵੇਂ ਤੇ ਵਿਕਸਤ ਤਰੀਕਿਆਂ ਨੂੰ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਣ।
ਸ. ਗਿੱਲ ਨੇ ਅੱਗੇ ਦੱਸਿਆ ਕਿ “ਇਹ ਚੈਨਲ ਕਿਸਾਨਾਂ ਲਈ ਵਾਤਾਵਰਣ ਅਤੇ ਸਰਕਾਰੀ ਸਕੀਮਾਂ ਦੀ ਸਹੀ ਸਮੇਂ ਤੇ ਸੂਚਨਾ ਦਿੰਦੇ ਹੋਏ ਇੱਕ ਭਰੋਸੇਯੋਗ ਸਰੋਤ ਸਾਬਤ ਹੋਵੇਗਾ। ਕਿਸੇ ਵੀ ਕਿਸਾਨ ਨੂੰ ਹੁਣ ਦਫ਼ਤਰਾਂ ਦੇ ਚੱਕਰ ਲਾਉਣ ਦੀ ਲੋੜ ਨਹੀਂ ਰਹੇਗੀ। ਉਹ ਸਿੱਧਾ ਆਪਣੇ ਫ਼ੋਨ ਤੇ ਇਸ ਚੈਨਲ ਰਾਹੀਂ ਜਾਣਕਾਰੀ ਲੈ ਸਕਣਗੇ।
ਇੰਜ. ਕੁਲਦੀਪ ਸਿੰਘ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ‘ਮੁਕਤਸਰ ਦੀਆਂ ਖੇਤੀ ਸੂਚਨਾਵਾਂ ਯੂਟਿਊਬ ਚੈਨਲ https://youtu.be/wUovxqQdJOM?
ਇਹ ਚੈਨਲ ਕਿਸਾਨ ਭਲਾਈ ਲਈ ਇੱਕ ਨਵਾਂ ਇਤਿਹਾਸ ਰਚੇਗਾ। ਆਓ, ਮਿਲ ਕੇ ਇਸ ਯਤਨ ਨੂੰ ਕਾਮਯਾਬ ਬਣਾਈਏ। ਇਸ ਉਦਘਾਟਨ ਮੌਕੇ, ਡਾ. ਜ਼ਸਨਪ੍ਰੀਤ ਸਿੰਘ, ਏ.ਡੀ.ਓ , ਡਾ. ਹਰਜੀਤ ਸਿੰਘ, ਏ.ਡੀ.ਓ ਹਾਜ਼ਰ ਸਨ ।
Related Posts
Latest News
