ਵਧਦੀ ਗਰਮੀ ਦੇ ਮੱਦੇਨਜ਼ਰ ਸਹਾਇਕ ਡਾਇਰੈਕਟਰ ਮੱਛੀ ਪਾਲਣ ਵੱਲੋਂ ਮੱਛੀ ਪਾਲਕਾਂ ਲਈ ਜਰੂਰੀ ਐਡਵਾਈਜਰੀ ਕੀਤੀ ਸਾਂਝੀ

ਵਧਦੀ ਗਰਮੀ ਦੇ ਮੱਦੇਨਜ਼ਰ ਸਹਾਇਕ ਡਾਇਰੈਕਟਰ ਮੱਛੀ ਪਾਲਣ ਵੱਲੋਂ ਮੱਛੀ ਪਾਲਕਾਂ ਲਈ ਜਰੂਰੀ ਐਡਵਾਈਜਰੀ ਕੀਤੀ ਸਾਂਝੀ

ਮੋਗਾ, 24 ਅਪ੍ਰੈਲ,
ਮੋਗਾ ਵਿਖੇ ਨਵ-ਜੁਆਇਨ ਹੋਏ ਸਹਾਇਕ ਡਾਇਰੈਕਟਰ ਮੱਛੀ ਪਾਲਣ ਸ਼੍ਰੀਮਤੀ ਰਸ਼ੂ ਮਹਿੰਦੀਰੱਤਾ ਨੇ ਜ਼ਿਲ੍ਹਾ ਮੋਗਾ ਦੇ ਮੱਛੀ ਪਾਲਕਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਰਮੀ ਦੀ ਰੁੱਤ ਦੇ ਮੱਦੇਨਜ਼ਰ ਮੱਛੀ ਪਾਲਕਾਂ ਨੂੰ ਮੱਛੀਆਂ ਪ੍ਰਤੀ, ਆਪਣੇ ਕਿੱਤੇ ਪ੍ਰਤੀ ਸਖਤ ਧਿਆਨ ਦੇਣ ਦੀ ਲੋੜ ਹੈ। ਉਹਨਾਂ ਦੱਸਿਆ ਕਿ ਮੱਛੀ ਪਾਲਣਾ ਵਿਭਾਗ ਵੱਲੋਂ ਗਰਮੀ ਵਿੱਚ ਮੱਛੀ ਪਾਲਣ ਦੇ ਕਿੱਤੇ ਨੂੰ ਕਿਵੇਂ ਬਿਨਾਂ ਰੁਕਾਵਟ ਜਾਂ ਨੁਕਸਾਨ ਦੇ ਜਾਰੀ ਰੱਖਿਆ ਜਾ ਸਕਦਾ ਹੈ, ਜਿਸ ਬਾਰੇ ਇੱਕ ਐਡਵਾਈਜਰੀ ਜਾਰੀ ਕੀਤੀ ਗਈ ਹੈ।
ਇਸ ਐਡਵਾਈਜਰੀ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੀਮਤੀ ਰਸ਼ੂ ਮਹਿੰਦੀਰੱਤਾ ਨੇ ਦੱਸਿਆ ਕਿ ਮੱਛੀ ਨੂੰ ਵੱਧ ਗਰਮੀ ਭਾਵ 35 ਡਿਗਰੀ ਸੈਲਸੀਅਸ ਦੀ ਮਾਰ ਤੋਂ ਬਚਾਉਣ ਲਈ ਤਲਾਅ ਵਿੱਚ ਪਾਣੀ ਦੀ ਡੂੰਘਾਈ 5-6 ਫੁੱਟ ਹੋਣੀ ਚਾਹੀਦੀ ਹੈ ਅਤੇ ਸਮੇਂ ਸਮੇਂ ਸਿਰ ਉਸ ਵਿੱਚ ਤਾਜਾ ਪਾਣੀ ਪਾਉਣਾ ਚਾਹੀਦਾ ਹੈ। ਮੱਛੀ ਪਾਲਣ ਦੇ ਜਰੂਰੀ ਮਾਪਦੰਡਾਂ ਜਿਵੇਂ ਕਿ ਪਾਣੀ ਵਿੱਚ ਘੁਲੀ ਆਕਸੀਜਨ ਦੀ ਮਾਤਰਾ 5 ਪੀ.ਪੀ.ਐਮ. ਤੋਂ ਵੱਧ, ਪਾਣੀ ਦਾ ਪੀ.ਐਚ 7.5 ਤੋਂ 8.5 ਦੇ ਵਿਚਕਾਰ, ਪਾਣੀ ਦਾ ਰੰਗ ਹਲਕਾ ਹਰਾ, ਆਲਕਾਲੈਨਿਟੀ 100-250 ਪੀ.ਪੀ.ਐਮ. ਅਤੇ ਹਾਰਡਨੈਸ 200 ਪੀ.ਪੀ.ਐਮ ਤੋਂ ਘੱਟ ਆਦਿ ਨੂੰ ਬਰਕਰਾਰ ਰੱਖਿਆ ਜਾਵੇ। ਮੱਛੀ ਪਾਲਕਾਂ ਵੱਲੋਂ ਆਕਸੀਜਨ ਦੀਆਂ ਗੋਲੀਆਂ ਜਾਂ ਪਾਊਡਰ ਨੂੰ ਫਾਰਮ ਤੇ ਰੱਖਿਆ ਜਾਵੇ। ਵਿਭਾਗ ਵੱਲੋਂ ਨਿਰਧਾਰਿਤ ਮਾਤਰਾ ਵਿੱਚ ਵੱਧ ਖਾਦ ਅਤੇ ਖੁਰਾਕ ਦਾ ਇਸਤੇਮਾਲ ਨਾ ਕੀਤਾ ਜਾਵੇ ਅਤੇ ਤਲਾਅ ਵਿੱਚ ਮੁਰਗੀਆਂ ਦੀਆਂ ਬਿੱਠਾਂ ਪਾਉਣ ਤੋਂ ਗੁਰੇਜ ਕੀਤਾ ਜਾਵੇ। ਲੋੜ ਤੋਂ ਵੱਧ ਮੱਛੀ ਪੂੰਗ ਕਲਚਰ ਟੈਂਕ ਵਿੱਚ ਸਟਾਕ ਨਾ ਕੀਤਾ ਜਾਵੇ, ਜੇਕਰ ਮੱਛੀ ਪਾਣੀ ਦੀ ਸਤ੍ਹਾ ਤੋਂ ਬਾਹਰ ਮੂੰਹ ਕੱਢ ਕੇ ਸਾਹ ਲੈਂਦੀ ਨਜ਼ਰ ਆਵੇ, ਜਿਹੜਾ ਕਿ ਪਾਣੀ ਵਿੱਚ ਆਕਸੀਜਨ ਦੀ ਕਮੀ ਦਾ ਲੱਛਣ ਹੈ, ਤਾਂ ਸਭ ਤੋਂ ਪਹਿਲਾਂ ਤਲਾਅ ਵਿੱਚ ਤਾਜ਼ਾ ਪਾਣੀ ਛੱਡੋ ਅਤੇ ਆਕਸੀਜਨ ਦੀਆਂ ਗੋਲੀਆਂ ਜਾਂ ਪਾਊਡਰ ਦੀ ਵਰਤੋਂ ਕਰੋ। ਤਲਾਅ ਵਿੱਚ ਅਮੋਨੀਆ ਗੈਸ ਦੇ ਅਸਰ ਨੂੰ ਘਟਾਉਣ ਲਈ, ਪਾਣੀ ਦੀ ਏਰੀਏਸ਼ਨ ਦੇ ਨਾਲ-ਨਾਲ ਫਟਕੜੀ ਦੀ ਵਰਤੋਂ ਕਰੋ। ਸਮੇਂ ਸਮੇਂ ਸਿਰ ਭਾਵ 15 ਜਾਂ 30 ਦਿਨਾਂ ਬਾਅਦ ਤਲਾਅ ਦੇ 20-25 ਫੀਸਦੀ ਪਾਣੀ ਦੀ ਤਾਜੇ ਪਾਣੀ ਨਾਲ ਅਦਲਾ ਬਦਲੀ ਜਰੂਰ ਕਰੋ।
ਮੱਛੀ ਪਾਲਣ ਅਫ਼ਸਰ ਮੋਗਾ ਸ੍ਰ. ਬਲਜੋਤ ਸਿੰਘ ਮਾਨ ਨੇ ਮੱਛੀ ਪਾਲਕਾਂ ਨੂੰ ਮੱਛੀ ਪਾਲਣ ਦੇ ਕਿੱਤੇ ਨਾਲ ਜੁੜ ਕੇ ਖੇਤੀ ਵਿਭਿੰਨਤਾ ਅਪਨਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਵਿਭਾਗ ਵੱਲੋਂ ਹਰ ਮਹੀਨੇ ਮੱਛੀ ਪਾਲਣ ਦੀ ਮੁਫਤ ਸਿਖਲਾਈ ਮੁਹੱਈਆ ਕਰਵਾਈ ਜਾਂਦੀ ਹੈ, ਹੁਣ 19 ਮਈ 2025 ਤੋਂ 23 ਮਈ 2025 ਤੱਕ ਪੰਜ ਦਿਨਾਂ ਦੀ ਮੁਫਤ ਸਿਖਲਾਈ ਮੁਹੱਈਆ ਕਰਵਾਈ ਜਾ ਰਹੀ ਹੈ ਜਿਸਦਾ ਵੱਧ ਤੋਂ ਵੱਧ ਕਿਸਾਨ ਲਾਭ ਲੈਣ।
 
Tags:

Advertisement

Latest News

ਭਾਰਤ-ਪਾਕਿਸਤਾਨ ਤਣਾਅ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਅੱਜ ਮੀਟਿੰਗ ਭਾਰਤ-ਪਾਕਿਸਤਾਨ ਤਣਾਅ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਅੱਜ ਮੀਟਿੰਗ
United Nations,05,MAY,2025,(Azad Soch News):- 22 ਅਪ੍ਰੈਲ ਨੂੰ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ...
ਮਸ਼ਹੂਰ ਗਾਇਕ ਜੀ ਖਾਨ ਬਿੰਨੂ ਢਿੱਲੋ ਦੀ ਆਉਣ ਵਾਲੀ ਫ਼ਿਲਮ 'ਜੋਂਬੀਲੈਂਡ' ਵਿੱਚ ਆਉਣਗੇ ਨਜ਼ਰ
Haryana News: ਹਰਿਆਣਾ ਕੈਬਨਿਟ ਦੀ ਮੀਟਿੰਗ ਅੱਜ,ਆਬਕਾਰੀ ਨੀਤੀ ਨੂੰ ਮਿਲ ਸਕਦੀ ਹੈ ਮਨਜ਼ੂਰੀ
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ 5 ਮਈ ਨੂੰ
ਰਿਆਨ ਪਰਾਗ ਨੇ ਈਡਨ ਗਾਰਡਨ ਵਿੱਚ ਛੇ ਗੇਂਦਾਂ 'ਤੇ 6 ਛੱਕੇ ਲਗਾ ਕੇ ਰਚਿਆ ਇਤਿਹਾਸ
ਪੰਜਾਬ ਵਿੱਚ ਸਿਹਤ ਕਰਾਂਤੀ ਦੀ ਨਵੀਂ ਲਹਿਰ: ਹਰ ਪਿੰਡ ਵਿੱਚ ਪਹੁੰਚ ਰਹੀਆਂ ਹਨ ਸੁਪਰ ਸਪੈਸ਼ਲ ਸਹੂਲਤਾਂ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 05-05-2025 ਅੰਗ 622