ਪੰਜਾਬ ਚ ਸੰਵਿਧਾਨਿਕ ਹੱਕਾਂ ਨੂੰ ਇੰਨ ਬਿੰਨ ਲਾਗੂ ਕਰਵਾਇਆ ਜਾਵੇਗਾ - ਜਸਵੀਰ ਸਿੰਘ ਗੜ੍ਹੀ

ਪੰਜਾਬ ਚ ਸੰਵਿਧਾਨਿਕ ਹੱਕਾਂ ਨੂੰ ਇੰਨ ਬਿੰਨ ਲਾਗੂ ਕਰਵਾਇਆ ਜਾਵੇਗਾ - ਜਸਵੀਰ ਸਿੰਘ ਗੜ੍ਹੀ

ਸ੍ਰੀ ਮੁਕਤਸਰ ਸਾਹਿਬ, 13 ਅਪ੍ਰੈਲ:

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਅੱਜ  ਵਿਸਾਖੀ,ਖ਼ਾਲਸਾ ਸਾਜਨਾ ਦਿਵਸ ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਸਬੰਧੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ  ਜਨਮ ਸਥਾਨ ਪਿੰਡ ਸਰਾਏਨਾਗਾ ਅਤੇ ਮੁਕਤਸਰ ਦੀ ਧਰਤੀ ਤੇ ਬਹੁਜਨ ਕਰਮਚਾਰੀ ਸੰਗਠਨ ਦੇ ਸਹਿਯੋਗ ਨਾਲ ਮਨਾਇਆ ਗਿਆ।

ਇਸ ਸਮਾਗਮ ਵਿੱਚ ਚੇਅਰਮੈਨ ਸ੍ਰੀ ਜਸਵੀਰ ਸਿੰਘ ਗੜ੍ਹੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਖਾਲਸਾ ਪੰਥ ਦੇ ਸਿਰਜਣਹਾਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਛੂਆਛਾਤ ਅਤੇ ਜਾਤ ਪਾਤ ਨੂੰ ਜੜ ਤੋਂ ਪੁੱਟਣ ਵਾਲਾ ਵਿਚ ਅਹਿਮ ਭੂਮਿਕਾ ਨਿਭਾਈ ਅਤੇ 1699 ਦੀ  ਵਿਸਾਖੀ ਨੂੰ ਇੱਕੋ ਬਾਟੇ ਵਿੱਚ ਅੰਮ੍ਰਿਤ ਛਕਾ ਕੇ ਮਨੂਵਾਦ ਦਾ ਲੱਕ ਤੋੜ ਦਿੱਤਾ ਸੀ। ਉਨ੍ਹਾਂ ਇਸ ਮੌਕੇ ਸਮੂਹ ਦੇਸ਼ ਦੁਨੀਆਂ ਨੂੰ ਵਧਾਈ ਪੇਸ਼ ਕੀਤੀ

ਉਨ੍ਹਾਂ ਕਿਹਾ ਕਿ ਸਾਡਾ ਸਮਾਜ ਅਤੇ ਭਾਰਤ ਦੇਸ਼ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਯੋਗਦਾਨ ਦਾ ਸਦਾ ਰਿਣੀ ਰਹੇਗਾ ਜਿਨ੍ਹਾਂ ਦੁਨੀਆਂ ਦਾ ਬਿਹਤਰੀਨ ਸੰਵਿਧਾਨ ਸਾਨੂੰ ਦਿੱਤਾ ਹੈ। ਪੰਜਾਬ ਚ ਸੰਵਿਧਾਨਿਕ ਹੱਕਾਂ ਨੂੰ ਇੰਨ ਬਿੰਨ ਲਾਗੂ ਕਰਵਾਇਆ ਜਾਵੇਗਾ ਅਤੇ ਵਿਸੇਸ ਤੌਰ ਤੇ ਗਰੀਬਾਂ ਤੇ ਮਜਲੂਮਾਂ ਦੇ ਹੱਕਾਂ ਦੀ ਰਾਖੀ ਕੀਤੀ ਜਾਵੇਗੀ।

ਸਰਦਾਰ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਕਮਿਸ਼ਨ ਦੇ ਦਫਤਰ ਵਿੱਚ 2017 ਤੋਂ ਲੈ ਕੇ ਅੱਜ ਤੱਕ ਸਾਢੇ ਪੰਜ ਹਜਾਰ ਤੋਂ ਜਿਆਦਾ ਫਾਈਲਾਂ ਪੈਂਡਿੰਗ ਹਨ ਜਿਨ੍ਹਾਂ ਨੂੰ ਬਹੁਤ ਤੇਜ਼ੀ ਨਾਲ ਡੀਲ ਕੀਤਾ ਜਾ ਰਿਹਾ ਹੈ।

ਇਸ ਮੌਕੇ ਸਰਦਾਰ ਮੰਦਿਰ ਸਿੰਘ ਸਰਾਏਨਾਗਾ ਅਤੇ ਪਿੰਡ ਦੀ ਸਮੁੱਚੀ ਪੰਚਾਇਤ ਵਲੋਂ ਲੋਕਾਂ ਦੀਆਂ ਦੁੱਖਾਂ ਤਕਲੀਫਾਂ ਨੂੰ ਅਨੁਸੂਚਿਤ ਜਾਤੀਆਂ ਕਮਿਸ਼ਨ ਅੱਗੇ ਲਿਖਤੀ ਸ਼ਿਕਾਇਤਾਂ ਵਜੋਂ ਪ੍ਰੋਗਰਾਮ ਵਿਚ ਸ਼ਾਮਿਲ ਹੋਏ ਲੋਕਾਂ ਵੱਲੋਂ ਵੀ ਦੁੱਖਾਂ ਦਰਦਾਂ ਦੀ ਲਿਖਿਤ ਸ਼ਿਕਾਇਤਾਂ ਨੂੰ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੂੰ ਸੌਂਪਿਆ ਗਿਆ।

ਸ਼੍ਰੀ ਪਰਮਜੀਤ ਪੰਮਾਡਾ ਆਸਾ ਸਿੰਘ  ਅਤੇ ਪਾਇਲ ਵਿਧਾਨ ਸਭਾ ਦੇ ਆਮ ਆਦਮੀ ਪਾਰਟੀ ਆਗੂ ਡਾ ਜਸਪ੍ਰੀਤ ਬੀਜਾ ,ਮੁਲਾਜ਼ਮ ਆਗੂ ਮਾਂ ਸੁਖਦੇਵ ਸਿੰਘਮੰਦਿਰ ਸਿੰਘ ਸਰਾਏਨਾਗਾਮਾਂ ਹਰਪ੍ਰੀਤ ਸਿੰਘਬਲਜਿੰਦਰ ਸਿੰਘਮੁਕੰਦ ਸਿੰਘਪਰਮਜੀਤ ਪੰਮਾਤਰਸੇਮ ਸਿੰਘ ਲੱਖੇਵਾਲੀ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ ।

Tags:

Advertisement

Latest News

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 29-04-2025 ਅੰਗ 493 ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 29-04-2025 ਅੰਗ 493
ਗੂਜਰੀ ਮਹਲਾ ੪ ॥ਹੋਹੁ ਦਇਆਲ ਮੇਰਾ ਮਨੁ ਲਾਵਹੁ ਹਉ ਅਨਦਿਨੁ ਰਾਮ ਨਾਮੁ ਨਿਤ ਧਿਆਈ ॥ ਸਭਿ ਸੁਖ ਸਭਿ ਗੁਣ ਸਭਿ...
ਸਾਰੇ CPs/SSPs 31 ਮਈ ਤੱਕ ਨਸ਼ਿਆਂ ਦੇ ਖਾਤਮੇ ਲਈ ਆਪਣੀ ਯੋਜਨਾ ਦੱਸਣਗੇ: DGP ਪੰਜਾਬ 
ਪਾਕਿਸਤਾਨੀ ਯੂਟਿਊਬ ਚੈਨਲਾਂ ਨੂੰ ਭਾਰਤ ਵਿੱਚ ਦੇਖਣ 'ਤੇ ਪਾਬੰਦੀ ਲਗਾ ਦਿੱਤੀ
ਸਿੱਖਿਆ ਦੇ ਖੇਤਰ ‘ਚ ਪੰਜਾਬ ਸਰਕਾਰ ਦੇ ਸ਼ਲਾਘਾਯੋਗ ਯਤਨ: ਜੈ ਕ੍ਰਿਸ਼ਨ ਸਿੰਘ ਰੌੜੀ
ਆਈ ਓ ਐੱਲ ਹਾਦਸੇ ਚ ਜ਼ਖ਼ਮੀ ਇਕ ਮੁਲਾਜ਼ਮ ਆਈ ਸੀ ਯੂ ਤੋਂ ਡਿਸਚਾਰਜ, ਦੂਸਰੇ ਦੀ ਹਾਲਤ ਬਿਹਤਰ
ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਆਈਟੀਆਈ ਨੰਗਲ ਵਿਖੇ ਸੁਰੂ ਕੀਤੀ ਜਾਗਰੂਕਤਾ ਮੁਹਿੰਮ
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਜਲੰਧਰ ਡਰਾਈਵਿੰਗ ਟੈਸਟ ਟਰੈਕ ਦਾ ਅਚਨਚੇਤ ਨਿਰੀਖਣ