ਆਈ ਓ ਐੱਲ ਹਾਦਸੇ ਚ ਜ਼ਖ਼ਮੀ ਇਕ ਮੁਲਾਜ਼ਮ ਆਈ ਸੀ ਯੂ ਤੋਂ ਡਿਸਚਾਰਜ, ਦੂਸਰੇ ਦੀ ਹਾਲਤ ਬਿਹਤਰ

ਬਰਨਾਲਾ, 28 ਅਪ੍ਰੈਲ
ਆਈ ਓ ਐੱਲ ਫੈਕਟਰੀ ਹਾਦਸੇ ਚ ਜ਼ਖ਼ਮੀ ਹੋਏ ਦੋ ਕਰਮਚਾਰੀਆਂ ਚੋਂ ਇਕ ਨੂੰ ਸੀ ਐਮ ਸੀ ਹਸਪਤਾਲ ਦੇ ਆਈ ਸੀ ਯੂ ਵਾਰਡ ਚੋਂ ਡਿਸਚਾਰਜ ਕਰ ਦਿੱਤਾ ਗਿਆ ਹੈ ਅਤੇ ਦੂਸਰੇ ਕਰਮਚਾਰੀ ਦੀ ਹਾਲਤ ਚ ਸੁਧਾਰ ਹੈ।
ਇਸ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਦੱਸਿਆ ਕਿ ਆਈ ਓ ਐਲ ਫੈਕਟਰੀ ਪਿੰਡ ਛੰਨਾ ਦੇ ਯੂਨਿਟ ਨੰਬਰ 3 'ਚ ਗੈਸ ਲੀਕ ਹੋਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਦੋ ਲੋਕ ਜ਼ਖ਼ਮੀ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਨੇ ਦੱਸਿਆ ਕਿ ਗੈਸ ਲੀਕ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਆਈ ਓ ਐੱਲ ਦਾ ਕਰਮਚਾਰੀ ਯੁਗਮ ਖੰਨਾ, ਜਿਸ ਨੂੰ ਸੀ ਐਮ ਸੀ ਹਸਪਤਾਲ ਲੁਧਿਆਣਾ ਵਿਖੇ ਦਾਖਲ ਕੀਤਾ ਗਿਆ ਸੀ, ਉਸ ਦੀ ਹਾਲਤ ਵਿਚ ਸੁਧਾਰ ਹੋਣ ਕਾਰਨ ਉਸ ਨੂੰ ਆਈ ਸੀ ਯੂ ਵਾਰਡ ਚੋਂ ਜਨਰਲ ਵਾਰਡ ਚ ਤਬਦੀਲ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਕਰਮਚਾਰੀ ਵਿਕਾਸ ਸ਼ਰਮਾ, ਜੋ ਸੀ ਐਮ ਸੀ ਹਸਪਤਾਲ ਚ ਦਾਖਲ ਹੈ, ਉਸ ਦੀ ਹਾਲਤ ਵਿੱਚ ਵੀ ਸੁਧਾਰ ਹੈ ਅਤੇ ਉਸ ਨੂੰ ਵਜੇ ਜਲਦ ਹੀ ਜਨਰਲ ਵਾਰਡ ਚ ਤਬਦੀਲ ਕਰ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਸੂਚਨਾ ਮਿਲਦੇ ਹੀ ਉੱਪ ਮੰਡਲ ਮਜਿਸਟ੍ਰੇਟ ਬਰਨਾਲਾ ਸ਼੍ਰੀ ਹਰਪ੍ਰੀਤ ਸਿੰਘ ਅਟਵਾਲ ਅਤੇ ਡਿਪਟੀ ਡਾਇਰੈਕਟਰ ਫੈਕਟਰੀ ਸ਼੍ਰੀ ਸਾਹਿਲ ਗੋਇਲ ਮੌਕੇ ਉੱਤੇ ਫੈਕਟਰੀ ਪੁੱਜੇ ਅਤੇ ਮੌਕੇ ਦਾ ਜਾਇਜ਼ਾ ਲਿਆ। ਉਹ ਪ੍ਰਭਾਵਤ ਕਰਮਚਾਰੀਆਂ ਦੇ ਪਰਿਵਾਰ ਨੂੰ ਵੀ ਮਿਲੇ।
ਡਿਪਟੀ ਡਾਇਰੈਕਟਰ ਫੈਕਟਰੀ ਸ਼੍ਰੀ ਗੋਇਲ ਨੇ ਦੱਸਿਆ ਕਿ ਸਾਰੇ ਪ੍ਰਭਾਵਤ ਕਰਮਚਾਰੀ ਫੈਕਟਰੀ ’ਚ ਪੱਕੇ ਮੁਲਾਜ਼ਮ ਸਨ ਅਤੇ ਪਿਛਲੇ 3-4 ਸਾਲ ਤੋਂ ਕੰਮ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ‘ਚ ਇਹ ਘਟਨਾ ਹਾਈਡਰੋਜਨ ਸਲਫਾਈਅਡ ਗੈਸ ਦੇ ਲੀਕ ਹੋਣ ਕਰਕੇ ਵਾਪਰੀ ਲੱਗਦੀ ਹੈ।
Related Posts
Latest News
