ਧਾਰਮਿਕ ਯਾਤਰਾ ਨਾਲ ਸਮੁੱਚੀ ਲੋਕਾਈ ਨੂੰ ਮਿਲ ਰਿਹਾ ਏਕਤਾ ਤੇ ਭਾਈਚਾਰਕ ਸਾਂਝ ਦਾ ਸੰਦੇਸ਼- ਹਰਜੋਤ ਬੈਂਸ

ਨੰਗਲ 27 ਅਪ੍ਰੈਲ ()
ਸਾਡੇ ਧਾਰਮਿਕ ਅਤੇ ਪਵਿੱਤਰ ਗ੍ਰੰਥ ਅਤੇ ਉਨ੍ਹਾਂ ਵਿੱਚ ਵਰਨਣ ਤੇ ਵਿਆਖਿਆਂ ਨੇ ਸਮੁੱਚੀ ਲੋਕਾਈ ਨੂੰ ਭਾਈਚਾਰਕ ਸਾਂਝ ਤੇ ਆਪਸੀ ਮਿਲਵਰਤਣ ਦਾ ਸੰਦੇਸ਼ ਦਿੱਤਾ ਹੈ, ਅਜਿਹੇ ਧਾਰਮਿਕ ਆਯੋਜਨ ਕਰਨ ਵਾਲਿਆਂ ਸੰਸਥਾਵਾਂ ਅਤੇ ਇਨ੍ਹਾਂ ਵਿਚ ਸਾਮਿਲ ਹੋਣ ਵਾਲੇ ਸ਼ਰਧਾਲੂ ਜਿੱਥੇ ਸਮੁੱਚੀ ਲੋਕਾਈ ਨੂੰ ਆਪਸੀ ਸਾਂਝ ਦਾ ਸੰਦੇਸ਼ ਦਿੰਦੇ ਹਨ, ਉਥੇ ਇਸ ਤਰਾਂ ਦੀਆਂ ਧਾਰਮਿਕ ਯਾਤਰਾ ਸਾਡੀ ਨੌਜਵਾਨ ਪੀੜ੍ਹੀ ਅਤੇ ਬੱਚਿਆਂ ਨੂੰ ਸਾਡੇ ਅਮੀਰ ਵਿਰਸੇ, ਧਰਮ ਅਤੇ ਸੰਸਕਾਰਾਂ ਦਾ ਗਿਆਨ ਦੇਣ ਵਿੱਚ ਸਹਾਈ ਸਿੱਧ ਹੋ ਰਹੇ ਹਨ।
ਇਹ ਪ੍ਰਗਟਾਵਾ ਪੰਜਾਬ ਦੇ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ.ਹਰਜੋਤ ਸਿੰਘ ਬੈਂਸ ਨੇ ਅੱਜ ਸਿੱਧ ਬਾਬਾ ਬਾਲਕ ਨਾਥ ਮੰਦਿਰ ਤੋਂ ਸੁਰੂ ਹੋਈ 54ਵੀ. ਪੈਦਲ ਯਾਤਰਾਂ ਦੇ ਜੱਥੇ ਨਾਲ ਸਮੂਲੀਅਤ ਕਰਨ ਮੌਕੇ ਕੀਤਾ। ਉਨ੍ਹਾਂ ਨੇ ਜਥੇ ਦੇ ਨਾਲ ਇਸ ਧਾਰਮਿਕ ਯਾਤਰਾਂ ਵਿੱਚ ਲਗਭਗ 2 ਕਿਲੋਮੀਟਰ ਪੈਦਲ ਚੱਲ ਕੇ ਸਮੂਲੀਅਤ ਕੀਤੀ ਅਤੇ ਧਾਰਮਿਕ ਰੰਗ ਵਿੱਚ ਰੰਗੇ ਹੋਏ ਵਾਤਾਵਰਣ ਵਿੱਚ ਬੰਦਗੀ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਡਾ ਸਮੁੱਚਾ ਇਲਾਕਾ ਨੰਗਲ, ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਤੇ ਇਸ ਦੇ ਆਲੇ ਦੁਆਲੇ ਦੇ ਬਹੁਤ ਸਾਰੇ ਨਗਰ ਸ਼ਹਿਰ, ਪਿੰਡ ਤੇ ਕੋਨਾ ਕੋਨਾ ਧਾਰਮਿਕ ਰੰਗਤ ਵਿਚ ਰੰਗਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ, ਪ੍ਰੰਤੂ ਅਸੀ ਜ਼ਮੀਨੀ ਪੱਧਰ ਤੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਸਾਡੇ ਇਲਾਕੇ ਦੀ ਇਹ ਖੂਬਸੁਰਤੀ ਹੈ ਕਿ ਵੱਖ ਵੱਖ ਧਰਮਾਂ ਦੇ ਲੋਕ ਹਰ ਧਰਮ ਦੇ ਤਿਉਹਾਰ ਰਲ ਮਿਲ ਕੇ ਮਨਾਉਦੇ ਹਨ। ਭਾਈਚਾਰਕ ਸਾਂਝ ਦੀ ਇਹ ਵਿਲੱਖਣ ਮਿਸਾਲ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਅਸੀ ਇਸ ਇਲਾਕੇ ਨੂੰ ਹੋਰ ਖੁਬਸੂਰਤ ਬਣਾਉਣ ਲਈ ਵਚਨਬੱਧ ਹਾਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਸ ਇਲਾਕੇ ਨੂੰ ਧਾਰਮਿਕ ਸੈਰ ਸਪਾਟਾ ਵਜੋ ਵਿਕਸਤ ਕਰਨ ਦੀ ਸੁਰੂਆਤ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਇਹ ਇਲਾਕਾ ਵਿਸ਼ਵ ਦੇ ਮਾਨ ਚਿੱਤਰ ਤੇ ਸੈਰ ਸਪਾਟਾ ਸੰਨਤ ਵੱਜੋਂ ਵਿਸੇਸ਼ ਦਰਜਾਂ ਪ੍ਰਾਪਤ ਕਰੇਗਾ। ਇੱਥੇ ਸ਼ਰਧਾਲੂਆਂ, ਸੈਲਾਨੀਆਂ ਦੀ ਆਮਦ ਵੱਧਣ ਨਾਲ ਇਸ ਇਲਾਕੇ ਵਿਚ ਵਪਾਰ ਕਾਰੋਬਾਰ ਪ੍ਰਫੁੱਲਿਤ ਹੋਣਗੇ। ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਅਜਿਹੇ ਧਾਰਮਿਕ ਸਮਾਗਮਾਂ ਵਿੱਚ ਜਰੂਰ ਸਮੂਲੀਅਤ ਕਰਵਾਉਣੀ ਚਾਹੀਦੀ ਹੈ ਤਾ ਜੋ ਆਉਣ ਵਾਲੀਆ ਪੀੜ੍ਹੀਆ ਸਾਡੀ ਸੰਸਕ੍ਰਿਤੀ ਤੋ ਜਾਣੂ ਹੋ ਸਕਣ। ਡਾ.ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਇਸ ਪਵਿੱਤਰ, ਧਾਰਮਿਕ, ਇਤਿਹਾਸਕ ਭੂਮੀ ਤੇ ਹਮੇਸ਼ਾ ਜਨ ਕਲਿਆਣ ਦੀ ਗੱਲ ਹੋਈ ਹੈ। ਧਾਰਮਿਕ ਸਮਾਗਮ ਚੱਲਦੇ ਰਹਿੰਦੇ ਹਨ, ਜੋ ਸਾਡੇ ਅਮੀਰ ਵਿਰਸੇ ਦੀ ਪਹਿਚਾਣ ਹਨ।
ਇਸ ਮੌਕੇ ਹਰਦੀਪ ਕੁਮਾਰ ਮੁਖੀ, ਸੁਮਿਤ ਕੁਮਾਰ, ਸੰਨੀ ਕੁਮਾਰ, ਰਣਜੀਤ ਸਿੰਘ, ਨਰਾਇਣ ਸ਼ਰਮਾ, ਹੁਸ਼ਿਆਰ ਸਿੰਘ, ਬਲਵੀਰ ਸਿੰਘ, ਨਵੀਨ ਛਾਬੜਾ, ਆਸੂ ਬਾਸ, ਗੁਰਦੀਪ ਕੁਮਾਰ, ਹਰਦੀਪ ਕੁਮਾਰ, ਅਸ਼ੋਕ ਸੂਦ, ਕੁਲਦੀਪ ਕੁਮਾਰ ਸੂਦ, ਬਲਰਾਮ ਸ਼ਰਮਾ, ਬੀ.ਐਸਟੋਦ, ਰਘੂ ਵੰਸ਼ ਮਲਹੋਤਰਾ ਆਦਿ ਹਾਜ਼ਰ ਸਨ।
Related Posts
Latest News
3353544.jpg)