ਪੰਜਾਬ ਯੂਨੀਵਰਸਿਟੀ ਨੇ 2023-24 ਸੈਸ਼ਨ ਦੌਰਾਨ ਫੀਸਾਂ ’ਚ ਰਿਆਇਤਾਂ ਅਤੇ ਵਜ਼ੀਫੇ ਪ੍ਰਦਾਨ ਕੀਤੇ

ਪੰਜਾਬ ਯੂਨੀਵਰਸਿਟੀ ਨੇ 2023-24 ਸੈਸ਼ਨ ਦੌਰਾਨ ਫੀਸਾਂ ’ਚ ਰਿਆਇਤਾਂ ਅਤੇ ਵਜ਼ੀਫੇ ਪ੍ਰਦਾਨ ਕੀਤੇ

Chandigarh,21 OCT,2024,(Azad Soch News):- ਪੰਜਾਬ ਯੂਨੀਵਰਸਿਟੀ (Panjab University) ਨੇ 2023-24 ਸੈਸ਼ਨ ਦੌਰਾਨ 1 ਹਜ਼ਾਰ 601 ਵਿਦਿਆਰਥੀਆਂ ਨੂੰ ਲਗਭਗ 5 ਕਰੋੜ ਰੁਪਏ ਦੀਆਂ ਫੀਸਾਂ ’ਚ ਰਿਆਇਤਾਂ ਅਤੇ ਵਜ਼ੀਫੇ ਪ੍ਰਦਾਨ ਕੀਤੇ ਹਨ,ਹਾਲਾਂਕਿ,ਇਹ ਸਹੂਲਤ ਪਿਛਲੇ ਸੈਸ਼ਨ 2022-23 ਵਿਚ 1,976 ਵਿਦਿਆਰਥੀਆਂ ਨੂੰ ਦਿੱਤੀ ਗਈ ਸੀ,ਜੋ ਇਸ ਸਾਲ ਘਟ ਕੇ 1,561 ਰਹਿ ਗਈ ਹੈ,ਦੂਜੇ ਪਾਸੇ,ਇਸ ਸੈਸ਼ਨ ਵਿਚ ਭਾਗੀਦਾਰੀ ਅਤੇ ਫੰਡਿੰਗ (Funding) ਵਿੱਚ ਵਾਧਾ ਦਰਜ ਕਰਨ ਦੇ ਨਾਲ, ‘ਸਿਖਦੇ ਹੋਏ ਕਮਾਓ’ ('Earn while Learning') ਸਕੀਮ ਵਿੱਚ ਵਾਧਾ ਦਰਜ ਹੋਇਆ ਹੈ,‘ਸਿਖਦੇ ਹੋਏ ਕਮਾਓ’ ਸਕੀਮ ਦਾ ਲਾਭ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਲਗਭਗ 16% ਦਾ ਵਾਧਾ ਹੋਇਆ ਹੈ,2022-23 ਦੇ 94 ਵਿਦਿਆਰਥੀਆਂ ਦੇ ਮੁਕਾਬਲੇ ਇਸ ਸਾਲ 109 ਵਿਦਿਆਰਥੀਆਂ ਨੇ ਇਸ ਸਕੀਮ ਦਾ ਲਾਭ ਲਿਆ ਹੈ,ਵੰਡੀ ਗਈ ਰਕਮ ਵੀ 28.96 ਲੱਖ ਰੁਪਏ ਤੋਂ ਵਧ ਕੇ 41.41 ਲੱਖ ਰੁਪਏ ਹੋ ਗਈ ਹੈ,ਇਸ ਸਕੀਮ (Scheme) ਦਾ ਉਦੇਸ਼ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਦੇ ਨਾਲ-ਨਾਲ ਕੰਮ ਦੇ ਤਜ਼ਰਬੇ ਦਾ ਮੌਕਾ ਦੇਣਾ ਹੈ, ਹਾਲਾਂਕਿ, ਪੂਰੀ ਫੀਸ ਰਿਆਇਤ (Fee Concession) ਦੇ ਮਾਮਲਿਆਂ ਵਿਚ ਕਮੀ ਆਈ ਹੈ,ਜਦੋਂ ਕਿ 2022-23 ਵਿਚ 37 ਵਿਦਿਆਰਥੀਆਂ ਨੂੰ ਇਹ ਲਾਭ ਮਿਲਿਆ, 2023-24 ਵਿਚ ਇਹ ਗਿਣਤੀ ਘੱਟ ਕੇ ਸਿਰਫ 13 ਰਹਿ ਗਈ,ਇਸ ਨਾਲ ਇਸ ਸ਼੍ਰੇਣੀ ਵਿਚ ਵੰਡੀ ਗਈ ਰਕਮ 16.04 ਲੱਖ ਰੁਪਏ ਤੋਂ ਘਟ ਕੇ 7.68 ਲੱਖ ਰੁਪਏ ਰਹਿ ਗਈ ਹੈ।

Advertisement

Latest News

ਚੰਡੀਗੜ੍ਹ 'ਚ ਤਾਪਮਾਨ 'ਚ ਲਗਾਤਾਰ ਗਿਰਾਵਟ ਜਾਰੀ ਚੰਡੀਗੜ੍ਹ 'ਚ ਤਾਪਮਾਨ 'ਚ ਲਗਾਤਾਰ ਗਿਰਾਵਟ ਜਾਰੀ
Chandigarh,22 OCT,2024,(Azad Soch News):- ਚੰਡੀਗੜ੍ਹ ਦਾ ਤਾਪਮਾਨ ਲਗਾਤਾਰ ਡਿੱਗਦਾ ਜਾ ਰਿਹਾ ਹੈ,ਪਿਛਲੇ 24 ਘੰਟਿਆਂ ਵਿੱਚ ਪੰਜਾਬ ਦੇ ਔਸਤ ਤਾਪਮਾਨ ਵਿੱਚ...
South Korea ਦੇ ਦਾਅਵਿਆਂ ਨੂੰ ਬੇਬੁਨਿਆਦ ਦੱਸਦੇ ਹੋਏ ਉੱਤਰੀ ਕੋਰੀਆ ਦੇ ਸੈਨਿਕ Russia-Ukraine ਯੁੱਧ 'ਚ ਹਿੱਸਾ ਨਹੀਂ ਲੈਣਗੇ
ਵੱਧਦੇ ਪ੍ਰਦੂਸ਼ਣ ਨੂੰ ਲੈ ਕੇ ਹਰਿਆਣਾ ਵਿੱਚ 24 ਅਧਿਕਾਰੀ ਮੁਅੱਤਲ
ਵਿਦਿਆਰਥੀਆਂ ਨੂੰ ਗੁਣਾਤਮਿਕ ਸਿੱਖਿਆ ਪ੍ਰਦਾਨ ਕਰਨ ਲਈ ਮਾਪੇ-ਅਧਿਆਪਕ ਮਿਲਣੀ ਇੱਕ ਸਕਾਰਾਤਮਕ ਕਦਮ: ਕੁਲਦੀਪ ਸਿੰਘ ਧਾਲੀਵਾਲ
ਪੰਜਾਬ ਦੇ ਕਿਸਾਨਾਂ ਨਾਲ ਕੇਂਦਰ ਕਰ ਰਿਹਾ ਹੈ ਮਤਰੇਈ ਮਾਂ ਵਾਲਾ ਸਲੂਕ: ਡਾ. ਬਲਜੀਤ ਕੌਰ
ਮੈਗਾ ਪੇਰੈਂਟ ਟੀਚਰ ਮੀਟ, ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਲਈ ਭਗਵੰਤ ਮਾਨ ਸਰਕਾਰ ਦਾ ਸ਼ਲਾਘਾਯੋਗ ਕਦਮ, ਸਮਾਜਿਕ ਸੁਰੱਖਿਆ ਮੰਤਰੀ ਡਾ. ਬਲਜੀਤ ਕੌਰ  
ਮਾਪੇ ਅਧਿਆਪਕ ਮਿਲਣੀ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਬਿਹਤਰੀ ਵਿਚ ਅਹਿਮ ਭੂਮਿਕਾ ਨਿਭਾਈ: ਹਰਜੋਤ ਸਿੰਘ ਬੈਂਸ