ਅਦਾਕਾਰਾ ਨਰਗਿਸ ਫਾਖਰੀ ਦੀ ਭੈਣ ਆਲੀਆ ਫਾਖਰੀ ਨੂੰ ਸੋਮਵਾਰ ਸ਼ਾਮ ਗ੍ਰਿਫਤਾਰ ਕਰ ਲਿਆ ਗਿਆ
New Mumbai, 03 DEC,2024,(Azad Soch News):- ਅਦਾਕਾਰਾ ਨਰਗਿਸ ਫਾਖਰੀ (Actress Nargis Fakhri) ਦੀ ਭੈਣ ਆਲੀਆ ਫਾਖਰੀ ਨੂੰ ਸੋਮਵਾਰ ਸ਼ਾਮ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਆਲੀਆ ‘ਤੇ ਆਪਣੇ ਸਾਬਕਾ ਬੁਆਏਫ੍ਰੈਂਡ ਅਤੇ ਆਪਣੀ ਮਹਿਲਾ ਦੋਸਤ ਦੀ ਹੱਤਿਆ ਦਾ ਦੋਸ਼ ਹੈ। ਅਦਾਕਾਰਾ ਨਰਗਿਸ ਫਾਖਰੀ ਦੀ ਭੈਣ ਆਲੀਆ ‘ਤੇ ਇਲਜ਼ਾਮ ਹੈ ਕਿ ਉਨ੍ਹਾਂ ਈਰਖਾ ਕਾਰਨ ਅੱਗ ਲਗਾਈ ਸੀ, ਜਿਸ ‘ਚ ਦੋ ਲੋਕਾਂ ਦੀ ਮੌਤ ਹੋ ਗਈ ਸੀ,43 ਸਾਲਾ ਆਲੀਆ ਫਾਖਰੀ ਨੂੰ ਨਿਊਯਾਰਕ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਆਲੀਆ ਫਾਖਰੀ ਨੂੰ ਨਿਊਯਾਰਕ *New York) ‘ਚ ਆਪਣੇ ਸਾਬਕਾ ਪ੍ਰੇਮੀ ਅਤੇ ਉਨ੍ਹਾਂ ਦੀ ਪ੍ਰੇਮਿਕਾ ਦੇ ਕਤਲ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਖਬਰਾਂ ਦੀ ਮੰਨੀਏ ਤਾਂ ਆਲੀਆ ਫਾਖਰੀ ਨੇ ਈਰਖਾ ਦੇ ਚੱਲਦੇ ਦੋ ਮੰਜ਼ਿਲਾ ਗੈਰੇਜ ਨੂੰ ਅੱਗ ਲਗਾ ਦਿੱਤੀ ਸੀ। ਐਡਵਰਡ ਜੈਕਬਜ਼ (35) ਅਤੇ ਅਨਾਸਤਾਸੀਆ ‘ਸਟਾਰ’ ਈਟੀਨ (33) ਦੀ ਅੱਗ ‘ਚ ਮੌਤ ਹੋ ਗਈ। ਇਹ ਖਬਰ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ (social media) ‘ਤੇ ਹਲਚਲ ਮਚ ਗਈ।