ਧਾਲੀਵਾਲ ਦੇ ਯਤਨਾਂ ਨਾਲ ਲੱਖਣ ਕੇ ਪੱਡਾ ਦੇ ਹਰਮਨਜੋਤ ਦੀ ਮ੍ਰਿਤਕ ਦੇਹ ਇੰਗਲੈਂਡ ਤੋਂ ਭਾਰਤ ਪੁੱਜੀ
By Azad Soch
On
.jpg)
ਅੰਮ੍ਰਿਤਸਰ 15 ਮਾਰਚ
ਸੁਨਹਿਰੇ ਭਵਿੱਖ ਦੀ ਆਸ ਚ ਤਕਰੀਬਨ ਡੇਢ ਸਾਲ ਪਹਿਲਾਂ ਇੰਗਲੈਂਡ ਗਏ ਪਿੰਡ ਲੱਖਣ ਕੇ ਪੱਡਾ ਜ਼ਿਲ੍ਹਾ ਕਪੂਰਥਲਾ ਦੇ 23 ਸਾਲਾਂ ਨੌਜਵਾਨ ਹਰਮਨਜੋਤ ਸਿੰਘ ਪੁੱਤਰ ਸਵ: ਕੁਲਵੰਤ ਸਿੰਘ ਦਾ ਮ੍ਰਿਤਕ ਸਰੀਰ ਅੱਜ ਸਵੇਰੇ ਅਮ੍ਰਿੰਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ ਪੁੱਜ ਗਿਆ, ਜਿਸ ਨੂੰ ਲੈਣ ਲਈ ਉਹਨਾਂ ਦੇ ਰਿਸ਼ਤੇਦਾਰ ਅਤੇ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ, ਜਿਨਾਂ ਦੇ ਯਤਨਾਂ ਨਾਲ ਮ੍ਰਿਤਕ ਦੇ ਭਾਰਤ ਪਹੁੰਚੀ ਹੈ , ਉਹ ਹਵਾਈ ਅੱਡੇ ਉੱਤੇ ਪੁੱਜੇ। ਸ ਧਾਲੀਵਾਲ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਇਹ ਵੀ ਕੋਸ਼ਿਸ਼ ਕੀਤੀ ਜਾਵੇਗੀ ਕਿ ਇਸ ਮੌਤ ਦੇ ਕਾਰਨਾਂ ਦੀ ਪੜਤਾਲ ਇੰਗਲੈਂਡ ਸਰਕਾਰ ਨਾਲ ਮਿਲ ਕੇ ਪੂਰੀ ਕਰਵਾਈ ਜਾਵੇ, ਤਾਂ ਜੋ ਮੌਤ ਦਾ ਭੇਦ ਸਾਹਮਣੇ ਆ ਸਕੇ। ਦੱਸਣ ਯੋਗ ਹੈ ਕਿ ਨੌਜਵਾਨ ਹਰਮਨਜੋਤ ਦੀ ਪਿਛਲੇ ਫਰਵਰੀ ਮਹੀਨੇ ਇੰਗਲੈਂਡ ਦੇ ਸ਼ਹਿਰ ਹੈਲੀਫੈਕਸ ਵੈਸਟ ਯੌਰਕਸ਼ਾਇਰ(ਬਰੈਡਫੋਰਡ) ਵਿੱਚ ਸ਼ੱਕੀ ਹਾਲਤਾਂ ਵਿਚ ਬੇਹੋਸ਼ ਮਿਲਿਆ ਸੀ , ਜਿਸ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ।
ਸ ਧਾਲੀਵਾਲ ਨੇ ਕਿਹਾ ਕਿ ਸਾਡੇ ਲਈ ਬੜੇ ਦੁੱਖ ਦੀ ਘੜੀ ਹੁੰਦੀ ਹੈ, ਜਦੋਂ ਸਾਨੂੰ ਉਹਨਾਂ ਨੌਜਵਾਨਾਂ ਜੋ ਕਿ ਪਰਿਵਾਰ ਦੇ ਸੁਪਨੇ ਪੂਰੇ ਕਰਨ ਲਈ ਅਤੇ ਚੰਗੇ ਭਵਿੱਖ ਦੀ ਆਸ ਵਿੱਚ ਵਿਦੇਸ਼ਾਂ ਦੀ ਧਰਤੀ ਉੱਤੇ ਗਏ ਹੁੰਦੇ ਹਨ , ਤਾਂ ਕਿਸੇ ਨਾ ਕਿਸੇ ਕਾਰਨ ਉਹਨਾਂ ਦੀ ਮੌਤ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਇਸ ਨਾਲ ਪਰਿਵਾਰ ਉੱਤੇ ਜੋ ਦੁੱਖਾਂ ਦਾ ਪਹਾੜ ਟੁੱਟਦਾ ਹੈ, ਉਸਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਆਓ ਸਾਰੇ ਮਿਲ ਕੇ ਪੰਜਾਬ ਨੂੰ ਅਜਿਹਾ ਖੁਸ਼ਹਾਲ ਬਣਾਈਏ ਕਿ ਸਾਨੂੰ ਕਮਾਈ ਕਰਨ ਲਈ ਵਿਦੇਸ਼ਾਂ ਵਿੱਚ ਨਾ ਜਾਣਾ ਪਵੇ।
Tags:
Related Posts
Latest News
.jpeg)
16 Mar 2025 19:45:42
ਚੰਡੀਗੜ੍ਹ, 16 ਮਾਰਚ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਚਲਾਇਆ ਜਾ ਰਿਹਾ "ਯੁੱਧ ਨਸ਼ਿਆਂ...