ਸਕੂਲ ਆਫ ਐਮੀਨੈਂਸ ‘ਚ 9ਵੀਂ ਦੇ ਦਾਖਲੇ ਲਈ ਟੈਸਟ 16 ਮਾਰਚ ਨੂੰ - ਸਤਨਾਮ ਸਿੰਘ ਬਾਠ

ਸਕੂਲ ਆਫ ਐਮੀਨੈਂਸ ‘ਚ 9ਵੀਂ ਦੇ ਦਾਖਲੇ ਲਈ ਟੈਸਟ 16 ਮਾਰਚ ਨੂੰ - ਸਤਨਾਮ ਸਿੰਘ ਬਾਠ

ਤਰਨ ਤਾਰਨ,15 ਮਾਰਚ:

ਪੰਜਾਬ ਸਰਕਾਰ ਵਲੋਂ ਪੰਜਾਬ ਦੇ ਸਾਰੇ 117 ਸਕੂਲ ਆਫ ਐਮੀਨੈਂਸ ਵਿੱਚ ਹਰੇਕ ਸਾਲ 9ਵੀਂ ਅਤੇ 11ਵੀਂ ਜਮਾਤ ਵਿੱਚ ਦਾਖਲਾ ਟੈਸਟ ਦੇ ਆਧਾਰ ਤੇ ਕੀਤਾ ਜਾਂਦਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ  ੳ ਸੈਕੰਡਰੀ ਸ੍ਰ ਸਤਨਾਮ ਸਿੰਘ ਬਾਠ ਨੇ ਦੱਸਿਆ ਕਿ ਜਿੰਨਾਂ ਵਿਦਿਆਰਥੀਆਂ ਨੇ 9ਵੀਂ ਜਮਾਤ ਵਿੱਚ ਦਾਖਲੇ ਲਈ ਟੈਸਟ ਵਾਸਤੇ ਅਪਲਾਈ ਕੀਤਾ ਸੀਉਹਨਾਂ ਦੇ ਰੌਲ ਨੰਬਰ ਵਿਭਾਗ ਵਲੋਂ ਜਾਰੀ ਕਰ ਦਿੱਤੇ ਗਏ ਹਨ।

 ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ ਤੇ ਜਾ ਕੇ ਆਪਣਾ ਰੌਲ ਨੰਬਰ ਡਾਊਨਲੋਡ ਕਰ ਸਕਦੇ ਹਨ । 9ਵੀ ਜਮਾਤ ਵਿੱਚ ਦਾਖਲਾ ਟੈਸਟ ਦੀ ਮਿਤੀ 16 ਮਾਰਚ 2025  ਹੈ । ਉਹਨਾਂ ਸਮੂਹ ਵਿਦਿਆਰਥੀਆਂ ਨੂੰ ਅਪੀਲ ਕੀਤੀ, ਕਿ ਵਿਦਿਆਰਥੀ ਆਪਣੇ ਰੌਲ ਨੰਬਰ ਨੂੰ ਆਪਣੇ ਸਕੂਲ ਦੇ ਪ੍ਰਿੰਸੀਪਲ ਤੌਂ ਤਸਦੀਕ ਕਰਵਾਉਣ ਉਪਰੰਤ ਨਿਰਧਾਰਤ ਸਮੇਂ ਤੋ 02 ਘੰਟੇ ਪਹਿਲਾਂ ਪ੍ਰੀਖਿਆ ਕੇਂਦਰ ਤੇ ਰਿਪੋਰਟ ਕਰਨਗੇ । ਕਿਸੇ ਵੀ ਵਿਦਿਆਰਥੀ ਨੂੰ ਆਪਣੇ ਨਾਲ ਮੋਬਾਇਲ ਜਾਂ ਕਿਸੇ ਵੀ ਕਿਸਮ ਦੀ ਇਲੈਕਟ੍ਰੋਨਕ ਡੀਵਾਈਸ ਲੈ ਕੇ ਆਉਣ ਦੀ ਆਗਿਆ ਨਹੀਂ ਹੋਵੇਗੀ।

 ਉਹਨਾਂ ਨੇ ਦੱਸਿਆ ਤਰਨ ਤਾਰਨ ਜਿਲੇ ਵਿੱਚ 5 ਸਕੂਲ ਆਫ ਐਮੀਨੈਂਸ ਖੋਲੇ ਗਏ ਹਨ ਜਿਨਾਂ ਵਿੱਚ ਸਕੂਲ ਆਫ ਐਮੀਨੈਂਸ ਖਡੂਰ ਸਾਹਿਬਸਕੂਲ ਆਫ ਐਮੀਨੈਂਸ ਸ੍ਰੀ ਗੋਇੰਦਵਾਲ ਸਾਹਿਬਸਕੂਲ ਆਫ ਐਮੀਨੈਂਸ ਤਰਨ ਤਾਰਨ ਲੜਕੇਸਕੂਲ ਆਫ ਐਮੀਨੈਂਸ ਭਿੱਖੀਵਿੰਡ ਅਤੇ  ਸਕੂਲ ਆਫ ਐਮੀਨੈਂਸ ਪੱਟੀ ਅਤੇ  ਹਨ। ਟੈਸਟ ਪਾਸ ਕਰਨ ਵਾਲੇ ਵਿਦਿਆਰਥੀਆਂ ਆਪਣੇ 40 ਕਿਲੋਮੀਟਰ ਦੇ ਘੇਰੇ ਅੰਦਰ ਆਉਂਦੇ ਫੀਡਰ ਸਕੂਲ ਵਿੱਚ ਦਾਖਲਾ ਲੈਣ ਦੇ ਯੋਗ ਹੋਣਗੇ। ਟੈਸਟ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ 4000 ਰੁਪਏ ਕੀਮਤ ਦੀ ਮੁਫਤ ਯੂਨੀ-ਫਾਰਮ ਅਤੇ ਬੱਸ ਸਹੂਲਤ ਵੀ ਮੁਫਤ ਮੁਹੱਈਆ ਕਰਵਾਈ ਜਾਵੇਗੀ।

ਉਹਨਾਂ ਦੱਸਿਆ ਕਿ ਕੇਵਲ ਇਸ ਸਾਲ 8ਵੀਂ ਜਮਾਤ ਵਿੱਚ ਅਪੀਅਰ ਵਿਦਿਆਰਥੀ ਹੀ ਟੈਸਟ ਲਈ ਯੋਗ ਹੋਣਗੇ । ਉਹਨਾਂ ਸਕੂਲ ਮੁੱਖੀਆਂ ਨੂੰ ਕਿਹਾ ਕਿ ਉਹ ਇਹ ਧਿਆਨ ਦੇਣ ਕਿ ਕੋਈ ਵੀ ਵਿਦਿਆਰਥੀ ਪ੍ਰੀਖਿਆ ਦੇਣ  ਵਾਂਝਾ ਨਾ ਰਹੇ ।

Tags:

Advertisement

Latest News

 ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬਤੌਰ ਖਜਾਨਾ ਮੰਤਰੀ ਪੇਸ਼ ਕੀਤਾ ਵਿੱਤ ਸਾਲ 2025-26 ਦਾ ਸੂਬਾ ਬਜਟ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬਤੌਰ ਖਜਾਨਾ ਮੰਤਰੀ ਪੇਸ਼ ਕੀਤਾ ਵਿੱਤ ਸਾਲ 2025-26 ਦਾ ਸੂਬਾ ਬਜਟ
ਹਰਿਆਣਾ ਦੇ CM ਸੈਣੀ ਨੇ ਬਤੌਰ ਖਜਾਨਾ ਮੰਤਰੀ ਪੇਸ਼ ਕੀਤਾ ਵਿੱਤ ਸਾਲ 2025-26 ਦਾ ਸੂਬਾ ਬਜਟ   2 ਲੱਖ 5 ਕਰੋੜ...
ਹਾਫਿਜ਼ ਦਾ ਕਰੀਬੀ ਅਬੂ ਕਤਲ ਪਾਕਿਸਤਾਨ 'ਚ ਮਾਰਿਆ ਗਿਆ
ਸਰਕਾਰ-ਸਨਅਤਕਾਰ ਮਿਲਣੀ ਦਾ ਉਦੇਸ਼ ਉਦਯੋਗ ਨਾਲ ਜੁੜੀਆਂ ਸਮੱਸਿਆਵਾਂ ਹੱਲ ਕਰਨਾ
ਉਦਯੋਗਪਤੀਆਂ ਵੱਲੋਂ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਵਾਸਤੇ ਅਹਿਮ ਪਹਿਲਕਦਮੀਆਂ ਲਈ ਮੁੱਖ ਮੰਤਰੀ ਦੀ ਸ਼ਲਾਘਾ 
ਆਪ' ਸਰਕਾਰ ਨੇ ਉਦਯੋਗਪਤੀਆਂ ਦੀ ਓ.ਟੀ.ਐਸ. ਸਬੰਧੀ 32 ਸਾਲ ਪੁਰਾਣੀ ਮੰਗ ਪੂਰੀ ਕੀਤੀ: ਅਰਵਿੰਦ ਕੇਜਰੀਵਾਲ
ਨਸ਼ਾ ਤਸਕਰ ਵੱਲੋ ਕੀਤੇ ਨਜ਼ਾਇਜ ਕਬਜ਼ੇ ਵਾਲਾ ਘਰ ਢਾਹਿਆਂ
ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਨੇ ਕਾਨੂੰਨੀ ਜਾਗਰੂਕਤਾ ਬਾਰੇ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ