ਕਾਮੇਡੀਅਨ ਕਪਿਲ ਸ਼ਰਮਾ ਨੇ ਬੀਤੀ ਰਾਤ ਆਪਣੇ ਘਰ ਹੋਲੀ ਸਿਟੀ ਵਿਖੇ ਮਾਤਾ ਰਾਣੀ ਦਾ ਜਾਗਰਣ ਕਰਵਾਇਆ

Amritsar Sahib,23 March,2024,(Azad Soch News):- ਮਸ਼ਹੂਰ ਅਭਿਨੇਤਾ ਅਤੇ ਕਾਮੇਡੀਅਨ ਕਪਿਲ ਸ਼ਰਮਾ ਨੇ ਬੀਤੀ ਰਾਤ ਆਪਣੇ ਘਰ ਹੋਲੀ ਸਿਟੀ (Holy City) ਵਿਖੇ ਮਾਤਾ ਰਾਣੀ ਦਾ ਜਾਗਰਣ ਕਰਵਾਇਆ,ਜਾਗਰਣ ਵਿੱਚ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਸ਼ਰਮਾ ਵੀ ਨਜ਼ਰ ਆਈ,ਗਾਇਕ ਮਨੀ ਲਾਡਲਾ ਨੇ ਮਾਂ ਦਾ ਗੁਣਗਾਨ ਕੀਤਾ,ਇਸ ਵਾਰ ਨਾਰਾਜ਼ ਸੁਨੀਲ ਗਰੋਵਰ ਨੂੰ ਮਨਾ ਕੇ ਪੂਰੀ ਟੀਮ ਦੁਬਾਰਾ ਇਸ ਸ਼ੋਅ ‘ਚ ਆ ਰਹੀ ਹੈ,ਮਸ਼ਹੂਰ ਅਭਿਨੇਤਾ ਅਤੇ ਕਾਮੇਡੀਅਨ ਕਪਿਲ ਸ਼ਰਮਾ ਦਾ ਕਾਮੇਡੀ ਸ਼ੋਅ ਟੀਵੀ ਤੋਂ ਬਾਅਦ ਹੁਣ ਓਟੀਟੀ ਸਪੇਸ (OTT Space) ਵਿੱਚ ਵੀ ਐਂਟਰੀ ਕਰਨ ਜਾ ਰਿਹਾ ਹੈ,ਮਸ਼ਹੂਰ ਅਭਿਨੇਤਾ ਅਤੇ ਕਾਮੇਡੀਅਨ ਕਪਿਲ ਸ਼ਰਮਾ (Famous Actor and Comedian Kapil Sharma) ਖੁਦ ਮਨੀ ਲਾਡਲਾ ਨਾਲ ਡਾਂਸ ਕਰਦੇ ਅਤੇ ਗਾਉਂਦੇ ਨਜ਼ਰ ਆਏ,ਕਪਿਲ ਸ਼ਰਮਾ ਨੇ ਇਸ ਜਾਗਰਣ ਨੂੰ ਬਹੁਤ ਨਿੱਜੀ ਰੱਖਿਆ ਅਤੇ ਇਸ ਬਾਰੇ ਕਿਤੇ ਵੀ ਪੋਸਟ ਨਹੀਂ ਕੀਤੀ,ਪਰ ਗਾਇਕ ਮਨੀ ਲਾਡਲਾ ਨੇ ਕਪਿਲ ਸ਼ਰਮਾ ਅਤੇ ਗਿੰਨੀ ਦੀ ਪੋਸਟ ਸ਼ੇਅਰ ਕੀਤੀ ਹੈ,ਜਿਸ ‘ਚ ਉਨ੍ਹਾਂ ਲਿਖਿਆ ਹੈ ਕਿ ‘ਲਾਸਟ ਨਾਈਟ ਐਟ ਕਪਿਲ ਸ਼ਰਮਾ ਹਾਊਸ’।
Related Posts
Latest News
