ਪੰਜਾਬੀ ਫਿਲਮ 'ਚ ਇਸ ਵੱਡੇ ਬਾਲੀਵੁੱਡ ਅਦਾਕਾਰ ਦੀ ਐਂਟਰੀ
Patiala,10,MARCH,2025,(Azad Soch News):- ਅਦਾਕਾਰ ਦਿਲਜੀਤ ਦੁਸਾਂਝ (Actor Diljit Dosanjh) ਦੀ ਨਵੀਂ ਅਤੇ ਬਹੁ-ਚਰਚਿਤ ਪੰਜਾਬੀ ਫਿਲਮ 'ਸਰਦਾਰਜੀ 3', ਜਿਸ ਵਿੱਚ ਬਾਲੀਵੁੱਡ ਦੇ ਸ਼ਾਨਦਾਰ ਅਦਾਕਾਰ ਗੁਲਸ਼ਨ ਗਰੋਵਰ ਦੀ ਵੀ ਐਂਟਰੀ ਹੋ ਚੁੱਕੀ ਹੈ, ਜੋ ਅਪਣੇ ਇਸ ਹਿੱਸੇ ਦੇ ਸ਼ੂਟ ਵਿੱਚ ਹਿੱਸਾ ਲੈਣ ਲਈ ਸਕਾਟਲੈਂਡ ਪੁੱਜ ਚੁੱਕੇ ਹਨ,"ਵਾਈਟ ਹਿੱਲ ਸਟੂਡਿਓਜ਼" (White Hill Studios) ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਰਾਕੇਸ਼ ਧਵਨ ਕਰ ਰਹੇ ਹਨ, ਜਦਕਿ ਨਿਰਦੇਸ਼ਨ ਕਮਾਂਡ ਨੌਜਵਾਨ ਫਿਲਮਕਾਰ ਅਮਰ ਹੁੰਦਲ ਸੰਭਾਲ ਰਹੇ ਹਨ, ਜੋ ਇਸ ਤੋਂ ਪਹਿਲਾਂ 'ਬੀਬੀ ਰਜਨੀ' ਸਮੇਤ ਕਈ ਬਿੱਗ ਸੈੱਟਅੱਪ ਫਿਲਮਾਂ (Big Setup Movies) ਦਾ ਨਿਰਦੇਸ਼ਨ ਕਰ ਚੁੱਕੇ ਹਨ,ਸਾਲ 2015 ਵਿੱਚ ਆਈ 'ਸਰਦਾਰਜੀ' ਅਤੇ 2016 ਵਿਚ ਰਿਲੀਜ਼ ਹੋਈ 'ਸਰਦਾਰਜੀ 2' ਦੇ ਤੀਸਰੇ ਸੀਕਵਲ ਦੇ ਰੂਪ ਵਿੱਚ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਉਕਤ ਫਿਲਮ ਵਿੱਚ ਦੀ ਸਭ ਤੋਂ ਅਹਿਮ ਵਿਸ਼ੇਸ਼ਤਾ ਇਹ ਰਹੇਗੀ ਕਿ ਇਸ ਵਿੱਚ ਬਹੁ-ਭਾਸ਼ਾਈ ਸਿਨੇਮਾ ਸੁਮੇਲਤਾ ਦਾ ਅਨੂਠਾ ਸੁਮੇਲ ਵੇਖਣ ਨੂੰ ਮਿਲਣਗੇ, ਜਿਸ ਦਾ ਇਜ਼ਹਾਰ ਪੰਜਾਬੀ, ਹਿੰਦੀ ਅਤੇ ਲਹਿੰਦੇ ਪੰਜਾਬ ਦੇ ਸਿਨੇਮਾ ਨਾਲ ਜੁੜੇ ਕਈ ਕਲਾਕਾਰ ਕਰਵਾਉਣਗੇ, ਜਿੰਨ੍ਹਾਂ ਨੂੰ ਪਹਿਲੀ ਵਾਰ ਇਕੱਠਿਆਂ ਕੀਤਾ ਗਿਆ ਹੈ।