ਗੁਰਚੇਤ ਚਿੱਤਰਕਾਰ ਦੀ ਨਵੀਂ ਕਾਮੇਡੀ ਫਿਲਮ ਰਿਲੀਜ਼
By Azad Soch
On

Patiala,26,APRIL,2025,(Azad Soch News):- ਗੁਰਚੇਤ ਚਿੱਤਰਕਾਰ, ਜਿੰਨ੍ਹਾਂ ਵੱਲੋਂ ਸਮਾਜਿਕ ਸਰੋਕਾਰਾਂ ਨਾਲ ਅੋਤ ਪੋਤ ਇੱਕ ਹੋਰ ਕਾਮੇਡੀ ਫਿਲਮ 'ਫੈਮਲੀ 441, ਬਾਪੂ ਮੈਂ ਸੰਤ ਬਣੂਗਾ' ਅਦਰਸ਼ਕਾਂ ਦੇ ਸਨਮੁੱਖ ਕੀਤੀ ਜਾ ਰਹੀ ਹੈ, ਜਿਸ ਦਾ ਨਿਰਦੇਸ਼ਨ ਬਿਕਰਮ ਗਿੱਲ ਵੱਲੋਂ ਕੀਤਾ ਗਿਆ ਹੈ,ਗੁਰਚੇਤ ਚਿੱਤਰਕਾਰ ਦੁਆਰਾ ਅਪਣੇ ਘਰੇਲੂ ਪ੍ਰੋਡੋਕਸ਼ਨ ਹਾਊਸ (Domestic Production House) ਅਧੀਨ ਪੇਸ਼ ਕੀਤੀ ਜਾ ਰਹੀ ਹੈ ਉਕਤ ਫਿਲਮ, ਜਿਸ ਦੇ ਸਟੋਰੀ ਸਕਰੀਨ ਪਲੇਅ ਅਤੇ ਡਾਇਲਾਗ ਕਾਰਜਾਂ ਨੂੰ ਵੀ ਉਨ੍ਹਾਂ ਵੱਲੋਂ ਖੁਦ ਹੀ ਅੰਜ਼ਾਮ ਦਿੱਤਾ ਗਿਆ ਹੈ।ਮੰਨੋਰੰਜਕ ਅਤੇ ਡ੍ਰਾਮੈਟਿਕ ਤਾਣੇ-ਬਾਣੇ ਵਿੱਚ ਬੁਣੀ ਗਈ ਉਕਤ ਫਿਲਮ ਵਿਚਲੇ ਕਲਾਕਾਰਾਂ ਵਿੱਚ ਗੁਰਚੇਤ ਚਿੱਤਰਕਾਰ, ਸਤਵਿੰਦਰ ਧੀਮਾਨ, ਮਲਕੀਤ ਮਲੰਗਾ, ਸੁਆਮੀ ਸਰਬਜੀਤ, ਜੋਹਨ ਮਸੀਹ, ਕਮਲ ਰਾਜਪਾਲ, ਕੁਲਦੀਪ ਸਿੱਧੂ, ਸਤਬੀਰ ਬੈਣੀਪਾਲ, ਰਮਨ, ਕੋਮਲਬੀਰ, ਗੁਰਵਿੰਦਰ ਸਰਾਂ (ਮਿੰਨੀ ਮੇਹਰ ਮਿੱਤਲ) ਪਰਵਿੰਦਰ ਸ਼ਰਮਾ ਆਦਿ ਸ਼ਾਮਿਲ ਹਨ।
Related Posts
Latest News

08 May 2025 07:13:53
Chandigarh, 7 MAY,2025,(Azad Soch News):- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੇ ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੇ ਪੁਣਛ ਸੈਕਟਰ ਵਿੱਚ ਕੰਟਰੋਲ...