ਕਾਰਤਿਕ ਆਰੀਅਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਚੰਦੂ ਚੈਂਪੀਅਨ’ ਨੂੰ ਲੈ ਕੇ ਸੁਰਖੀਆਂ ‘ਚ
By Azad Soch
On

New Delhi,09 June,2024,(Azad Soch News):- ਕਾਰਤਿਕ ਆਰੀਅਨ (Karthik Aryan) ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਚੰਦੂ ਚੈਂਪੀਅਨ’ ('Chandu Champion') ਨੂੰ ਲੈ ਕੇ ਸੁਰਖੀਆਂ ‘ਚ ਹਨ,ਕਾਰਤਿਕ ਆਰੀਅਨ ਇਸ ਫਿਲਮ ‘ਚ ਅਸਲ ਜ਼ਿੰਦਗੀ ਦੇ ਹੀਰੋ ਦੀ ਭੂਮਿਕਾ ਨਿਭਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ,ਸਾਜਿਦ ਨਾਡਿਆਡਵਾਲਾ ਅਤੇ ਕਬੀਰ ਖਾਨ ਦੁਆਰਾ ਨਿਰਮਿਤ,, ਇਹ ਫਿਲਮ 14 ਜੂਨ, 2024 ਨੂੰ ਰਿਲੀਜ਼ ਹੋਣ ਵਾਲੀ ਹੈ, ਫਿਲਮ ਦੇ ਟ੍ਰੇਲਰ ਅਤੇ ਹੁਣ ਤੱਕ ਰਿਲੀਜ਼ ਹੋਏ ਗੀਤਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ,ਅਜਿਹੇ ‘ਚ ਨਿਰਮਾਤਾਵਾਂ ਨੇ ਰਿਲੀਜ਼ ਤੋਂ ਪਹਿਲਾਂ ਫਿਲਮ ਨੂੰ ਲੈ ਕੇ ਦਰਸ਼ਕਾਂ ਦਾ ਉਤਸ਼ਾਹ ਵਧਾਉਣ ਲਈ ਫਿਲਮ ਦਾ ਇਕ ਹੋਰ ਗੀਤ ਰਿਲੀਜ਼ ਕੀਤਾ ਹੈ,ਹਾਲ ਹੀ ‘ਚ ‘ਚੰਦੂ ਚੈਂਪੀਅਨ’ ਦਾ ਨਵਾਂ ਗੀਤ ‘ਸਰਫੀਰਾ’ ਰਿਲੀਜ਼ ਹੋਇਆ ਹੈ,ਇਸ ਗੀਤ ਵਿੱਚ ਕਾਰਤਿਕ ਆਰੀਅਨ ਦਾ ਬਹੁਤ ਹੀ ਜੋਸ਼ੀਲਾ ਅੰਦਾਜ਼ ਦਿਖਾਇਆ ਗਿਆ ਹੈ,ਜੋ ਫਿਲਮ ਵਿੱਚ ਉਸ ਦੁਆਰਾ ਨਿਭਾਏ ਗਏ ਕਿਰਦਾਰ ਦੀ ਕਹਾਣੀ ਦੱਸਦਾ ਹੈ।
Latest News

13 Apr 2025 15:55:59
Chandigarh 13,APRIL,2025,(Azad Soch News):- ਸ਼ਨੀਵਾਰ ਰਾਤ ਨੂੰ ਲਗਭਗ 12 ਵਜੇ, ਇੱਕ ਤੇਜ਼ ਰਫ਼ਤਾਰ ਮਰਸੀਡੀਜ਼ ਕਾਰ ਮਟਕਾ ਚੌਕ (Mercedes Car Matka...