ਸਿੰਘਮ ਅਗੇਨ ਅਤੇ‘ਭੂਲ ਭੁਲਾਇਆ 3’ 'ਤੇ ਸਾਊਦੀ ਅਰਬ ਨੇ ਦੋਵਾਂ ਫਿਲਮਾਂ ‘ਤੇ ਪਾਬੰਦੀ ਲਗਾ ਦਿੱਤੀ ਹੈ
Saudi Arabia,31 OCT,2024,(Azad Soch News):- ਅਜੇ ਦੇਵਗਨ ਦੀ ‘ਸਿੰਘਮ ਅਗੇਨ’ ('Singham Again') ਅਤੇ ਕਾਰਤਿਕ ਆਰੀਅਨ ਦੀ ‘ਭੂਲ ਭੁਲਾਇਆ 3’ ('Bhul Bhulaya 3') ਦੀਵਾਲੀ ਦੇ ਮੌਕੇ ‘ਤੇ 1 ਨਵੰਬਰ ਨੂੰ ਦੁਨੀਆ ਭਰ ‘ਚ ਰਿਲੀਜ਼ ਹੋਵੇਗੀ, ਹਾਲਾਂਕਿ ਰਿਲੀਜ਼ ਤੋਂ ਪਹਿਲਾਂ ਹੀ ਸਾਊਦੀ ਅਰਬ (Saudi Arabia) ਨੇ ਦੋਵਾਂ ਫਿਲਮਾਂ ‘ਤੇ ਪਾਬੰਦੀ ਲਗਾ ਦਿੱਤੀ ਹੈ,ਸਾਊਦੀ ਸਰਕਾਰ ਨੇ ਦੋਵਾਂ ਫਿਲਮਾਂ ਦੀ ਕੰਟੈਂਟ ‘ਤੇ ਸਵਾਲ ਖੜ੍ਹੇ ਕੀਤੇ ਹਨ,‘ਸਿੰਘਮ ਅਗੇਨ’ ਨੂੰ ਜਿੱਥੇ ਧਾਰਮਿਕ ਮਤਭੇਦਾਂ ਦੇ ਕਾਰਨ ਬੈਨ ਕੀਤਾ ਗਿਆ ਹੈ, ਉੱਥੇ ਹੀ ‘ਭੁਲ ਭੁਲਾਈਆ 3’ ‘ਤੇ ਸਮਲਿੰਗੀ ਸਬੰਧਾਂ ਦਾ ਜ਼ਿਕਰ ਹੋਣ ਕਾਰਨ ਪਾਬੰਦੀ ਲਗਾਈ ਗਈ ਹੈ,ਪਿੰਕਵਿਲਾ ਦੀ ਰਿਪੋਰਟ ਮੁਤਾਬਕ ਰੋਹਿਤ ਸ਼ੈੱਟੀ (Rohit Shetty) ਦੀ ‘ਸਿੰਘਮ ਅਗੇਨ’ ‘ਧਾਰਮਿਕ ਮਤਭੇਦ’ ਦਿਖਾਉਣ ਕਾਰਨ ਪਾਬੰਦੀ ਦਾ ਸਾਹਮਣਾ ਕਰ ਰਹੀ ਹੈ,ਫਿਲਮ ‘ਚ ਕਥਿਤ ਤੌਰ ‘ਤੇ ਹਿੰਦੂ-ਮੁਸਲਿਮ ਤਣਾਅ ਦੀ ਝਲਕ ਹੈ,ਅਨੀਸ ਬਜ਼ਮੀ ਦੀ ਫਿਲਮ ‘ਭੂਲ ਭੁਲਾਇਆ 3’ ‘ਚ ਕਾਰਤਿਕ ਆਰੀਅਨ ਦੇ ਕਿਰਦਾਰ ‘ਚ ਸਮਲਿੰਗੀ ਸਬੰਧਾਂ ਦਾ ਜ਼ਿਕਰ ਹੈ,ਜਿਸ ਕਾਰਨ ਸਾਊਦੀ ਸਰਕਾਰ (Saudi Govt) ਨੇ ਫਿਲਮ ‘ਤੇ ਪਾਬੰਦੀ ਲਗਾ ਦਿੱਤੀ ਹੈ।