ਕੇਂਦਰ ਸਰਕਾਰ ਨੇ ਮੂਸੇਵਾਲਾ ਦੇ ਮਾਤਾ ਚਰਨ ਕੌਰ ਦੇ ਆਈਵੀਐਫ ਟ੍ਰੀਟਮੈਂਟ ਦੀ ਜਾਂਚ ’ਤੇ ਲਗਾਈ ਰੋਕ

 ਕੇਂਦਰ ਸਰਕਾਰ ਨੇ ਮੂਸੇਵਾਲਾ ਦੇ ਮਾਤਾ ਚਰਨ ਕੌਰ ਦੇ ਆਈਵੀਐਫ ਟ੍ਰੀਟਮੈਂਟ ਦੀ ਜਾਂਚ ’ਤੇ ਲਗਾਈ ਰੋਕ

New Delhi,03 April,2024,(Azad Soch News):- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Punjabi Singer Sidhu Moosewala) ਦੇ ਪਰਿਵਾਰ ਨੂੰ ਬੱਚੇ ਦੇ ਜਨਮ ਦੇ ਮਾਮਲੇ 'ਚ ਰਾਹਤ ਮਿਲੀ ਹੈ,ਸਰਕਾਰ ਨੇ ਚਰਨ ਕੌਰ ਵੱਲੋਂ 58 ਸਾਲ ਦੀ ਉਮਰ ਵਿੱਚ ਆਈਵੀਐਫ (IVF) ਰਾਹੀਂ ਬੱਚੇ ਨੂੰ ਜਨਮ ਦੇਣ ਦੇ ਮਾਮਲੇ ਦੀ ਜਾਂਚ ’ਤੇ ਰੋਕ ਲਗਾ ਦਿੱਤੀ ਹੈ,ਚਰਨ ਕੌਰ ਨੇ ਭਾਰਤ ਵਿੱਚ ਹੀ ਬੱਚੇ ਨੂੰ ਜਨਮ ਦਿੱਤਾ,ਜਦੋਂ ਕਿ ਉਸ ਨੇ ਲੰਡਨ,ਇੰਗਲੈਂਡ ਤੋਂ ਇਨ ਵਿਟਰੋ ਫਰਟੀਲਾਈਜ਼ੇਸ਼ਨ (ਆਈਵੀਐਫ) (In Vitro Fertilization (IVF)) ਦਾ ਸਾਰਾ ਇਲਾਜ ਕਰਵਾਇਆ,ਜਿਸ ਕਾਰਨ ਸਰਕਾਰ ਵਲੋਂ ਆਈਵੀਐਫ (IVF) ਸਬੰਧੀ ਬਣਾਏ ਗਏ ਕਾਨੂੰਨ ਬੱਚੇ ਦੇ ਜਨਮ 'ਤੇ ਲਾਗੂ ਨਹੀਂ ਹੁੰਦੇ,ਜਾਂਚ ਬੰਦ ਕਰਨ 'ਤੇ ਕੇਂਦਰ ਸਰਕਾਰ (Central Govt) ਨੇ ਦਲੀਲ ਦਿਤੀ ਹੈ।

ਕਿ ਚਰਨ ਕੌਰ ਨੇ ਇੰਗਲੈਂਡ (England) ਤੋਂ ਆਈ.ਵੀ.ਐਫ. (IVF) ਦਾ ਸਾਰਾ ਇਲਾਜ ਕਰਵਾਇਆ ਹੈ,ਬਲਕੌਰ ਸਿੰਘ ਨਵੰਬਰ 2022 ਵਿੱਚ ਆਪਣੀ ਪਤਨੀ ਚਰਨ ਕੌਰ ਨਾਲ ਯੂਕੇ (UK) ਗਏ ਸਨ,ਯੂਕੇ (UK) ਵਿੱਚ ਆਈ.ਵੀ.ਐਫ. (IVF) ਕਰਵਾਉਣ ਲਈ ਔਰਤ ਦੀ ਉਮਰ 'ਤੇ ਕੋਈ ਪਾਬੰਦੀ ਨਹੀਂ ਹੈ,ਜਿਸ ਕਾਰਨ ਸਰਕਾਰ ਨੇ ਉਕਤ ਜਾਂਚ ਨੂੰ ਰੋਕ ਦਿਤਾ ਹੈ,ਇਸ ਬਾਰੇ ਪੰਜਾਬ ਸਰਕਾਰ ਦੇ ਬੁਲਾਰੇ ਨੇ ਕਿਹਾ ਹੈ,ਕਿ ਇਸ ਮਾਮਲੇ ਦੀ ਕੋਈ ਜਾਂਚ ਨਹੀਂ ਹੋਵੇਗੀ,ਅਤੇ ਨਾ ਹੀ ਪਰਿਵਾਰ ਨੂੰ ਪੁੱਛਗਿੱਛ ਲਈ ਬੁਲਾਇਆ ਜਾਵੇਗਾ,ਚਰਨ ਕੌਰ ਦੇ ਬੱਚੇ ਦੀ ਡਿਲੀਵਰੀ ਤੋਂ ਬਾਅਦ ਕੇਂਦਰ ਸਰਕਾਰ (Central Govt) ਨੇ ਪੰਜਾਬ ਸਰਕਾਰ (Punjab Govt) ਤੋਂ ਜਵਾਬ ਮੰਗਿਆ ਸੀ।

ਇਸ 'ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਬੱਚਾ ਅਜੇ ਹਸਪਤਾਲ 'ਚ ਹੈ,ਜਿਸ ਤੋਂ ਬਾਅਦ ਕਿਸੇ ਅਣਪਛਾਤੇ ਵਿਅਕਤੀ ਨੇ ਹਸਪਤਾਲ ਖਿਲਾਫ ਕੇਂਦਰ ਸਰਕਾਰ ਨੂੰ ਸ਼ਿਕਾਇਤ ਭੇਜੀ ਸੀ,ਜਿਸ ਤੋਂ ਬਾਅਦ ਉਕਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ,ਜਿਸ ਤੋਂ ਬਾਅਦ ਜਦੋਂ ਮਾਮਲਾ ਕੇਂਦਰੀ ਸਿਹਤ ਮੰਤਰਾਲੇ ਕੋਲ ਪਹੁੰਚਿਆ ਤਾਂ ਪੰਜਾਬ ਸਰਕਾਰ (Punjab Govt) ਦੇ ਸਿਹਤ ਵਿਭਾਗ (Department of Health) ਤੋਂ ਪੂਰੇ ਮਾਮਲੇ ਦੀ ਰਿਪੋਰਟ ਮੰਗੀ ਗਈ,ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਨੇ ਸਿਹਤ ਸਕੱਤਰ ਬਲਕੌਰ ਸਿੰਘ ਤੋਂ ਆਈਵੀਐਫ (IVF) ਬਾਰੇ ਜਵਾਬ ਮੰਗਦਿਆਂ ਇਤਰਾਜ਼ ਪ੍ਰਗਟਾਇਆ ਸੀ,ਕੇਂਦਰ ਸਰਕਾਰ (Central Govt) ਨੇ ਇਸ ਮਾਮਲੇ 'ਚ 2 ਹਫਤਿਆਂ 'ਚ ਜਵਾਬ ਮੰਗਿਆ ਸੀ।

Advertisement

Latest News

ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਿਲ ਰਹੀਆਂ ਨੇ ਵਿਸ਼ਵ ਪੱਧਰੀ ਸਹੂਲਤਾਂ- ਨਵਜੋਤ ਕੌਰ ਹੁੰਦਲ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਿਲ ਰਹੀਆਂ ਨੇ ਵਿਸ਼ਵ ਪੱਧਰੀ ਸਹੂਲਤਾਂ- ਨਵਜੋਤ ਕੌਰ ਹੁੰਦਲ
ਤਰਨ ਤਾਰਨ 06 ਮਈ ਆਪਣੇ ਪਿਛਲੇ ਤਿੰਨ ਸਾਲਾਂ ਦੇ ਕਾਰਜ ਕਾਲ ਦੌਰਾਨ ਪੰਜਾਬ ਸਰਕਾਰ ਹਰੇਕ ਖੇਤਰ ਵਿੱਚ ਨਵੀਆਂ ਪੁਲਾਂਘਾਂ ਪੁੱਟਦੀ...
ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਸਪੈਸ਼ਲ ਸਪਤਾਹਿਕ ਕਲੀਨਲੀਨੈਸ ਡਰਾਈਵ ਦੀ ਸ਼ੁਰੂਆਤ
ਭਲਕੇ, ਪੰਜਾਬ ਹੱਜ ਕਮੇਟੀ ਵੱਲੋਂ ਹੱਜ 'ਤੇ ਜਾਣ ਵਾਲੇ ਹਾਜੀਆਂ ਦੀ ਸਹੂਲਤ ਲਈ ਟੀਕਾਕਰਨ ਕੈਂਪ ਸਥਾਨਕ ਸਾਗਰ ਪੈਲੇਸ ਵਿਖੇ - ਵਿਧਾਇਕ ਮਾਲੇਰਕੋਟਲਾ
ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਸਰਕਾਰੀ ਆਦਰਸ਼ ਸਕੂਲ ਵਿਚ ਕਰਵਾਏ ਪੇਟਿੰਗ ਮੁਕਾਬਲੇ
ਨੰਗਲ ਡੈਮ ਤੇ ਪਾਣੀ ਦੀ ਪਹਿਰੇਦਾਰੀ ਲਗਾਤਾਰ ਜਾਰੀ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਨੰਗਲ ਇਲਾਕੇ ਦਾ ਦਰਦ ਪਹਿਚਾਣੀਆਂ
ਜ਼ਿਲ੍ਹੇ ‘ਚ 257908 ਮੀਟ੍ਰਿਕ ਟਨ ਕਣਕ ਦੀ ਖਰੀਦ, ਕਿਸਾਨਾਂ ਦੇ ਖਾਤਿਆਂ ‘ਚ 607.92 ਕਰੋੜ ਰੁਪਏ ਦੀ ਅਦਾਇਗੀ: ਡਿਪਟੀ ਕਮਿਸ਼ਨਰ
ਵਿਧਾਇਕ ਜਿੰਪਾ ਨੇ ਸਰਕਾਰੀ ਐਲੀਮੈਂਟਰੀ ਸਕੂਲ ਸੁੰਦਰ ਨਗਰ ਵਿੱਚ 92 ਲੱਖ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ