ਨਵੀਂ ਫਿਲਮ 'ਹਸਰਤ' ਦੀ ਪਹਿਲੀ ਝਲਕ ਰਿਲੀਜ਼, ਫਿਲਮ ਓਟੀਟੀ ਪਲੇਟਫਾਰਮ ਉਤੇ ਹੋਵੇਗੀ ਰਿਲੀਜ਼
Chandigarh,18 DEC,2024,(Azad Soch News):- ਪੰਜਾਬੀ ਫਿਲਮਾਂ ਲਈ ਅਲਹਦਾ ਫਿਲਮਾਂ ਬਣਾਉਣ ਦੇ ਜਾਰੀ ਸਿਲਸਿਲੇ ਨੂੰ ਹੋਰ ਹੁਲਾਰਾ ਦੇਣ ਜਾ ਰਹੀ ਹੈ, ਸਾਹਮਣੇ ਆਉਣ ਜਾ ਰਹੀ ਫਿਲਮ 'ਹਸਰਤ', ਜੋ ਓਟੀਟੀ ਪਲੇਟਫ਼ਾਰਮ (OTT Platform) ਉਪਰ ਜਲਦ ਸਟ੍ਰੀਮ ਹੋਣ ਜਾ ਰਹੀ ਹੈ,ਮੇਨ ਸਟ੍ਰੀਮ ਸਿਨੇਮਾ (Main Stream Cinema) ਸਾਂਚੇ ਤੋਂ ਲਾਂਭੇ ਹੱਟ ਕੇ ਬਣਾਈ ਗਈ ਇਸ ਅਰਥ-ਭਰਪੂਰ ਫਿਲਮ ਦਾ ਨਿਰਦੇਸ਼ਨ ਦੇਵੀ ਸ਼ਰਮਾ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ ਕਈ ਚਰਚਿਤ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ,ਮਾਲਵਾ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਂਈ ਗਈ ਉਕਤ ਫਿਲਮ ਦੀ ਸਟਾਰ-ਕਾਸਟ ਵਿੱਚ ਲਖਵਿੰਦਰ ਲੱਖਾ, ਪ੍ਰਭ ਗਰੇਵਾਲ, ਹਰਜੀਤ ਵਾਲੀਆ, ਸ਼ੁਸ਼ਮਾ ਪ੍ਰਸ਼ਾਂਤ ਆਦਿ ਸ਼ੁਮਾਰ ਹਨ,'ਯੈੱਸ ਮੈਨ ਫਿਲਮਜ਼', 'ਲੈਵਿਡ ਸਟੂਡਿਓਜ਼' ('Levid Studios') ਅਤੇ ਨਿਰਮਾਤਾ ਸੌਰਵ ਕੇ ਸੁਨੇਜਾ ਵੱਲੋਂ ਪੇਸ਼ ਕੀਤੀ ਜਾ ਰਹੀ ਇਹ ਪਰਿਵਾਰਿਕ ਡ੍ਰਾਮਾ ਫਿਲਮ ਨਵੇਂ ਵਰ੍ਹੇ ਦੇ ਸ਼ੁਰੂਆਤੀ ਮਹੀਨੇ ਜਨਵਰੀ 2025 ਨੂੰ ਓਟੀਟੀ ਪਲੇਟਫ਼ਾਰਮ 'ਤੇ ਸਟ੍ਰੀਮ ਹੋਣ ਜਾ ਰਹੀ ਹੈ।